ਪੰਜਾਬ ਸਾਹਿਤ ਸਭਾ ਨੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮਨਾਈ
ਪੰਜਾਬ ਸਾਹਿਤ ਸਭਾ ਨੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮਨਾਈ
Publish Date: Thu, 07 May 2026 05:38 PM (IST)
Updated Date: Fri, 08 May 2026 04:11 AM (IST)

07ਐਨਐਸਆਰ13ਪੀ ਪੰਜਾਬ ਸਾਹਿਤ ਸਭਾ ਦੇ ਮੈਂਬਰਾਨ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਚੰਨ ਗੁਰਾਇਆਂ ਵਾਲਾ ਦੇ ਦਿਹਾਂਤ ਤੇ ਸੋਗ ਪ੍ਰਗਟਾਇਆ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਵੱਲੋਂ ਬਿਰਹਾ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਨਵਾਂਸ਼ਹਿਰ ਵਿਖੇ ਹੋਈ। ਜਿਸ ’ਚ ਅੱਜ ਵਿਸ਼ੇਸ਼ ਤੌਰ ’ਤੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲ੍ਹਾਟੀ ਨੇ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਮੁੱਖ ਗੋਰਾ ਗੁਲਾਬ ਲੈ ਬੈਠਾ ਗੀਤ ਸੁਣਾ ਕੇ ਵਾਹ-ਵਾਹ ਖੱਟੀ। ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਨੇ ਮੈਨੂੰ ਤਾਂ ਮੇਰੇ ਦੋਸਤਾ, ਮੇਰੇ ਗ਼ਮਾਂ ਨੇ ਮਾਰਿਆ ਰਚਨਾ ਸੁਣਾ ਕੇ ਮਾਹੌਲ ਗ਼ਮਗੀਨ ਕਰ ਦਿੱਤਾ। ਦੇਸ ਰਾਜ ਬਾਲੀ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ। ਸੁਰੀਲੀ ਗਾਇਕਾ ਪੂਨਮ ਬਾਲਾ ਨੇ ਆਪਣਾ ਨਵਾਂ ਆਇਆ ਗੀਤ ਅਸੀਂ ਯਾਦ ਤਾਂ ਤੈਨੂੰ ਕਰਦੇ ਹਾਂ, ਤੂੰ ਕਰਦਾ ਏਂ ਕਿ ਨਹੀਂ ਸਾਡਾ ਰੱਬ ਜਾਣਦੈ ਸੁਣਾਇਆ। ਬੈਠਕ ਦੌਰਾਨ ਪ੍ਰਸਿੱਧ ਰਾਜ ਗੀਤਕਾਰ ਚੰਨ ਗੁਰਾਇਆਂ ਵਾਲਾ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਮ੍ਹਾ ਮੱਲ੍ਹਣ, ਬੀਨਾ ਸ਼ਰਮਾ, ਡਾ. ਮਲਕੀਤ ਕੌਰ ਜੰਡੀ, ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ, ਬਹਾਦਰ ਚੰਦ ਅਰੋੜਾ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਸਾਂਝੀਆਂ ਕੀਤੀਆਂ