ਪ੍ਰੈੱਸ ਐਂਡ ਵੈੱਲਫੇਅਰ ਕਲੱਬ ਕਾਠਗੜ੍ਹ ਨੇ ਕੀਤੀਆਂ ਵਿਚਾਰਾਂ
ਪ੍ਰੈੱਸ ਐਂਡ ਵੈਲਫੇਅਰ ਕਲੱਬ ਕਾਠਗੜ੍ਹ ਨੇ ਕੀਤੀ ਅਹਿਮ ਮੀਟਿੰਗ
Publish Date: Thu, 30 Apr 2026 03:21 PM (IST)
Updated Date: Fri, 01 May 2026 04:02 AM (IST)

30ਐਨਐਸਆਰ04ਪੀ ਕਾਠਗੜ੍ਹ ਵਿਖੇ ਪ੍ਰੈੱਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ : ਅੱਜ ਕਾਠਗੜ੍ਹ ਮੋੜ ਤੇ ਸ਼ਰਮਾ ਸਪੇਅਰ ਪਾਰਟ ਦੀ ਦੁਕਾਨ ਤੇ ਪ੍ਰੈੱਸ ਐਂਡ ਵੈਲਫੇਅਰ ਕਲੱਬ ਰਜਿ. ਕਾਠਗੜ੍ਹ ਦੀ ਅਹਿਮ ਮੀਟਿੰਗ ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਕਲੱਬ ਦੇ ਅਹੁੱਦੇਦਾਰ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਪੱਤਰਕਾਰੀ ਇਕ ਅਹਿਮ ਪੇਸ਼ਾ ਹੈ। ਸਾਨੂੰ ਸਾਰਿਆਂ ਨੂੰ ਨਿਰਪੱਖਤਾ ਨਾਲ ਪੱਤਰਕਾਰੀ ਕਰਨੀ ਚਾਹੀਦੀ ਹੈ। ਪੱਤਰਕਾਰਾਂ ਨੂੰ ਸਮਾਜ ਦੀਆਂ ਮੁਸ਼ਕਲਾਂ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਣ ਲਈ ਬੇਝਿਜਕ ਹੋ ਕੇ ਪੱਤਰਕਾਰੀ ਕਰਨੀ ਚਾਹੀਦੀ ਹੈ। ਇਲਾਕੇ ’ਚ ਗ਼ੈਰ ਕਾਨੂੰਨੀ ਕੰਮ ਕਰਨ ਵਾਲਿਆਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਆਪਣੇ ਪੱਤਰਕਾਰ ਭਾਈਚਾਰੇ ’ਚ ਆਪਸੀ ਪਿਆਰ ਅਤੇ ਇਕਜੁੱਟ ਹੋ ਕੇ ਰਹਿਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਕਲੱਬ ਦੀ ਮਹੀਨਾ ਵਾਰ ਮੀਟਿੰਗ ਕੀਤੀ ਜਾਇਆ ਕਰੇਗੀ। ਇਸ ਮੌਕੇ ਮੀਟਿੰਗ ’ਚ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਲੀਲ, ਮੀਤ ਪ੍ਰਧਾਨ ਜਸਵਿੰਦਰ ਮਜਾਰਾ, ਜਨਰਲ ਸਕੱਤਰ ਅਵਤਾਰ ਸਿੰਘ ਧੀਮਾਨ, ਮੁੱਖ ਸਲਾਹਕਾਰ ਸੁਰਜੀਤ ਸਿੰਘ ਕੰਗਣਾ ਬੇਟ ਨੇ ਵੀ ਵਿਚਾਰ ਸਾਂਝੇ ਕੀਤੇ ਤੇ ਪ੍ਰਧਾਨ ਕਮਲ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਕਲੱਬ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਆਖ਼ਰ ’ਚ ਚੇਅਰਮੈਨ ਸੁਖਦੇਵ ਸਿੰਘ ਪਨੇਸਰ ਨੇ ਸਾਰੇ ਅਹੁਦੇਦਾਰ ਪੱਤਰਕਾਰ ਭਰਾਵਾਂ ਦਾ ਦਿਲੋਂ ਧੰਨਵਾਦ ਕੀਤਾ।