48ਵੇਂ ਸਾਲਾਨਾ ਬਾਬਾ ਵਿਸ਼ਵਕਰਮਾ ਜੀ ਦੇ ਮੇਲੇ ਦਾ ਪੋਸਟਰ ਜਾਰੀ
48ਵੇਂ ਸਾਲਾਨਾ ਬਾਬਾ ਵਿਸ਼ਵਕਰਮਾ ਜੀ ਦੇ ਮੇਲੇ ਦਾ ਪੋਸਟਰ ਜਾਰੀ
Publish Date: Mon, 13 Oct 2025 03:43 PM (IST)
Updated Date: Tue, 14 Oct 2025 03:59 AM (IST)

ਸਰਬਜੀਤ ਸਿੰਘ, ਪੰਜਾਬੀ ਜਾਗਰਣ, ਰਾਹੋਂ : 48ਵੇਂ ਸਾਲਾਨਾ ਬਾਬਾ ਵਿਸ਼ਵਕਰਮਾ ਜੀ ਦੇ ਮੇਲੇ ਅਤੇ 21ਵੇਂ ਸਾਲਾਨਾ ਕਬੱਡੀ ਟੂਰਨਾਮੈਂਟ ਦੇ ਆਯੋਜਨ ਲਈ ਮਾਛੀਵਾੜਾ ਰੋਡ ਸਥਿਤ ਬਾਬਾ ਵਿਸ਼ਵਕਰਮਾ ਜੀ ਮੰਦਰ ਵਿਖੇ ਇੱਕ ਮੀਟਿੰਗ ਕੀਤੀ ਗਈ। ਕਮੇਟੀ ਦੇ ਚੇਅਰਮੈਨ ਐਡਵੋਕੇਟ ਅਜੀਤ ਸਿੰਘ ਸਿਆਣ ਅਤੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਮੇਲਾ 22 ਅਕਤੂਬਰ ਨੂੰ ਬਹੁਤ ਧੂਮਧਾਮ ਨਾਲ ਕਰਵਾਇਆ ਜਾਵੇਗਾ। ਸਵੇਰੇ 6 ਵਜੇ ਤੋਂ 8 ਵਜੇ ਤੱਕ ਹਵਨ ਕੀਤਾ ਜਾਵੇਗਾ। ਝੰਡਾ ਲਹਿਰਾਉਣ ਦੀ ਰਸਮ ਸਵੇਰੇ 9 ਵਜੇ ਹੋਵੇਗੀ। ਇਸ ਮੌਕੇ ਪ੍ਰਸਿੱਧ ਪੰਜਾਬੀ ਕਲਾਕਾਰ ਸੁੱਖਾ ਰਾਮ ਸਰੋਆ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਆਪ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਬਰਜਿੰਦਰ ਸਿੰਘ ਹੁਸੈਨਪੁਰ, ਹਰਦੇਵ ਸਿੰਘ ਕਾਹਮਾ, ਸਾਬਕਾ ਵਿਧਾਇਕ ਅੰਗਦ ਸਿੰਘ, ਸਤਨਾਮ ਸਿੰਘ ਜਲਵਾਹਾ, ਤੀਰਥ ਸਿੰਘ ਸੈਂਬੀ, ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਅਤੇ ਮਲਕੀਤ ਸਿੰਘ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਉਣਗੇ ਅਤੇ ਸਟੇਜ ਦਾ ਉਦਘਾਟਨ ਹਲਕਾ ਵਿਧਾਇਕ ਨੱਛਤਰ ਪਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਬੌਬੀ ਕਰਨਗੇ। ਇਸ ਮੌਕੇ ਵਿਸ਼ਾਲ ਭੰਡਾਰੇ ਲਾਇਆ ਜਾਵੇਗਾ. ਉਨ੍ਹਾਂ ਦੱਸਿਆ ਕਿ 21ਵੇਂ ਕਬੱਡੀ ਟੂਰਨਾਮੈਂਟ ਵਿਚ 71000 ਰੁਪਏ ਦਾ ਪਹਿਲਾ ਇਨਾਮ ਸਰਦਾਰ ਆਤਮਾ ਸਿੰਘ ਮਨਵੀਰ ਸਿੰਘ ਪਰਮਾਰ ਰਾਜੂ ਬਲਵੀਰ ਸਿੰਘ ਵੱਲੋਂ ਦਿੱਤਾ ਜਾਵੇਗਾ ਅਤੇ ਕਬੱਡੀ ਟੂਰਨਾਮੈਂਟ ਵਿੱਚ ਦੂਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 51000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਕਬੱਡੀ ਟੂਰਨਾਮੈਂਟ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ ਅਤੇ ਰਾਹੋ ਸ਼ਹਿਰ ਦੀ ਕਬੱਡੀ ਕਾਫ਼ੀ ਮਸ਼ਹੂਰ ਮੰਨੀ ਜਾਂਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬਾਬਾ ਜੀ ਦੇ ਮੇਲੇ ਵਿੱਚ ਉਤਸ਼ਾਹ ਨਾਲ ਸ਼ਾਮਲ ਹੋ ਕੇ ਬਾਬਾ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮੋਹਨ ਲਾਲ ਜਾਂਗੜਾ, ਪ੍ਰਧਾਨ ਸਵਰਨ ਸਿੰਘ, ਲਾਡੀ ਜਾਂਗੜਾ, ਸਤਪਾਲ ਭੋਗਲ, ਵਿੱਕੀ ਸਹੋਤਾ, ਮਨਜੀਤ ਸਿੰਘ ਮੰਗੀ, ਡਾ: ਗੁਰਨਾਮ ਸਿੰਘ ਸੈਣੀ, ਪ੍ਰੈੱਸ ਕਲੱਬ ਦੇ ਪ੍ਰਧਾਨ ਆਸ਼ੂ, ਅਵਤਾਰ ਸਿੰਘ, ਬਲਬੀਰ ਚੰਦ ਸਹੋਤਾ, ਸੰਜੀਵ ਜਾਂਗੜਾ, ਸ਼ਿਵ ਜਾਂਗੜਾ, ਪੰਡਿਤ ਅਲੋਕ ਪਾਂਡੇ, ਦਵਿੰਦਰ ਜਾਂਗੜਾ, ਸੋਮਨਾਥ ਜਾਂਗੜਾ, ਸੁਖਪਾਲ ਜਾਂਗੜਾ, ਬਲਜੀਤ ਜਾਂਗੜਾ, ਬਲਬੀਰ ਜਾਂਗੜਾ, ਬਲਜੀਤ ਜਾਂਗੜਾ ਕਮੇਟੀ ਮੈਂਬਰ ਹਾਜ਼ਰ ਸਨ।