ਚੋਰੀ ਹੋਇਆ ਟਰੱਕ ਪੁਲਿਸ ਨੇ 24 ਘੰਟੇ ’ਚ ਕੀਤਾ ਬਰਾਮਦ
ਚੋਰੀ ਹੋਇਆ ਟਰੱਕ ਪੁਲਿਸ ਨੇ 24 ਘੰਟੇ ਚ ਬਰਾਮਦ ਕੀਤਾ
Publish Date: Sat, 02 May 2026 03:48 PM (IST)
Updated Date: Sat, 02 May 2026 03:50 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ :ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਬਰੂਵਾਲ ਮੁੱਖ ਮਾਰਗ ਤੋਂ ਇੱਕ ਪੈਟਰੋਲ ਪੰਪ ਤੋਂ ਚੋਰੀ ਹੋਇਆ ਟਰੱਕ ਪੁਲਿਸ ਨੇ 24 ਘੰਟੇ ਵਿੱਚ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੀ 30 ਅਪ੍ਰੈਲ ਅਤੇ 1 ਮਈ ਦੀ ਦਰਮਿਆਨੀ ਰਾਤ ਨੂੰ ਬਰੂਵਾਲ ਪੈਟਰੋਲ ਪੰਪ ਤੋਂ ਟਰੱਕ ਨੰਬਰ ਐਚਪੀ 69 6094 ਚੋਰੀ ਹੋ ਗਿਆ ਸੀ ਇਸ ਸਬੰਧੀ ਟਰੱਕ ਦੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਦਬੂੜ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਇਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਟਰੱਕ ਮਾਲਕ ਦੇ ਬਿਆਨਾਂ ਦੇ ਆਧਾਰ ਅਤੇ ਤਕਨੀਕੀ ਉਪਕਰਨਾਂ ਦੀ ਸਹਾਇਤਾ ਨਾਲ ਟਰੱਕ ਦਾ ਪਿੱਛਾ ਕੀਤਾ ਅਤੇ ਟਰੱਕ ਨੂੰ ਮੋਰਿੰਡਾ ਸਰਹੰਦ ਮੁੱਖ ਮਾਰਗ ਤੋਂ ਬਰਾਮਦ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੁਕਦਮਾ ਨੰਬਰ 62/26 ਬੀ,ਐਨ,ਐਸ ਦੀ ਧਾਰਾ 303/2 ਦੇ ਤਹਿਤ ਦਰਜ ਕਰਕੇ ਤੁਰੰਤ ਟਰੱਕ ਦੀ ਭਾਲ ਆਰੰਭ ਕਰ ਦਿੱਤੀ ਸੀ। ਉਹਨਾਂ ਦੱਸਿਆ ਕਿ ਮੁਦਈ ਨਾਲ ਟਰੱਕ ਦਾ ਪਿੱਛਾ ਕਰਦੇ ਹੋਏ ਟਰੱਕ ਨੂੰ ਬਰਾਮਦ ਕੀਤਾ ਗਿਆ ਹੈ ਟਰੱਕ ਲਵਾਰਸ ਹਾਲਤ ਵਿੱਚ ਖੜਾ ਸੀ, ਜਿਸ ਵਿੱਚ ਕੋਈ ਵਿਅਕਤੀ ਨਹੀਂ ਸੀ। ਉਹਨਾਂ ਕਿਹਾ ਕਿ ਚੋਰਾਂ ਦੀ ਭਾਲ ਜਾਰੀ ਹੈ ਜਲਦ ਹੀ ਟਰੱਕ ਨੂੰ ਚੋਰੀ ਕਰਨ ਵਾਲੇ ਵਿਅਕਤੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।