ਨਾਈਟ ਡੌਮੀਨੇਸ਼ਨ ਤਹਿਤ ਪੁਲਿਸ ਨੇ ਕੀਤੀ ਚੈਕਿੰਗ : ਐੱਸਐੱਸਪੀ
ਨਾਈਟ ਡੌਮੀਨੇਸ਼ਨ ਤਹਿਤ ਪੁਲਿਸ ਨੇ ਕੀਤੀ ਔਚਕ ਚੈਕਿੰਗ-ਐੱਸਐੱਸਪੀ
Publish Date: Thu, 07 May 2026 06:32 PM (IST)
Updated Date: Fri, 08 May 2026 04:15 AM (IST)

07ਐਨਐਸਆਰ28ਪੀ ਨਵਾਂਸ਼ਹਿਰ ਚ ਐੱਸਐੱਸਪੀ ਤੁਸ਼ਾਰ ਗੁਪਤਾ ਚੈਕਿੰਗ ਅਭਿਆਨ ਦੌਰਾਨ ਅਫ਼ਸਰਾਂ ਅਤੇ ਪੁਲਿਸ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਜਾਇਜਾ ਲੈਂਦੇ ਹੋਏ। ਤਸਵੀਰ-ਮੁਕੇਸ਼ ਬਿੱਟੂ 07ਐਨਐਸਆਰ29ਪੀ ਬਲਾਚੌਰ ਚ ਡੀਐੱਸਪੀ ਪੰਕਜ ਸ਼ਰਮਾ ਸਮੇਤ ਪੁਲਿਸ ਪਾਰਟੀ ਚੈਕਿੰਗ ਕਰਦੇ ਹੋਏ। ਪੰਜਾਬੀ ਜਾਗਰਣ * ਓਪਰੇਸ਼ਨ ਸਿੰਧੂਰ ਤਹਿਤ ਫਲੈਗ ਮਾਰਚ ਤੇ ਹਾਈਵੇਅ ਤੇ ਕੀਤੀ ਨਾਕਾਬੰਦੀ ਪ੍ਰਦੀਪ ਭਨੋਟ/ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿਚ ਨਾਈਟ ਡੌਮੀਨੇਸ਼ਨ (ਰਾਤ ਦੀ ਗਸ਼ਤ) ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਓਪਰੇਸ਼ਨ ਸਿੰਧੂਰ ਵਿੱਢਿਆ ਗਿਆ ਹੈ। ਇਸੇ ਤਹਿਤ ਐੱਸਐੱਸਪੀ ਨੇ ਨਵਾਂਸ਼ਹਿਰ ਚ ਵੱਖ-ਵੱਖ ਥਾਵਾਂ ’ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਦਿਆਂ ਲੋਕਾਂ ਨੂੰ ਇਸ ਚੈਕਿੰਗ ’ਚ ਸਹਿਯੋਗ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਐੱਸਐੱਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਸ ਤਹਿਤ ਚੈਕਿੰਗ ਅਭਿਆਨ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਸਮੂਹ ਡੀਐੱਸਪੀ ਪੰਕਜ ਸ਼ਰਮਾ, ਡੀਐੱਸਪੀ ਹਰਜੀਤ ਸਿੰਘ, ਐੱਸਐੱਚਓ ਅਤੇ ਪੁਲਿਸ ਪਾਰਟੀ ਨੂੰ ਹਿਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ, ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਐੱਚਓ ਰੁਬਨੀਵ ਸਿੰਘ, ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਵਰਿੰਦਰ ਚੌਧਰੀ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ। ਉਧਰ ਸਬ-ਡਵੀਜ਼ਨ ਬਲਾਚੌਰ ਵਿਚ ਡੀਐੱਸਪੀ ਹੇਮੰਤ ਮਲਹੋਤਰਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਸ਼ਹਿਰ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਭਾਰੀ ਪੁਲਿਸ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ। ਇਸ ਮਾਰਚ ਵਿਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐੱਸਐੱਚਓ ਕਮਲ ਸ਼ਰਮਾ, ਪੁਲਿਸ ਥਾਣਾ ਸਦਰ ਬਲਾਚੌਰ ਦੇ ਐੱਸਐੱਚਓ ਬਿਕਰਮਜੀਤ ਸਿੰਘ, ਪੁਲਿਸ ਥਾਣਾ ਕਾਠਗੜ੍ਹ ਦੇ ਐੱਸਐੱਚਓ ਅਭਿਸ਼ੇਕ ਸ਼ਰਮਾ ਨੇ ਸਮੇਤ ਪੁਲਿਸ ਪਾਰਟੀ ਸ਼ਹਿਰ ਦੇ ਮੁੱਖ ਬਾਜ਼ਾਰਾਂ, ਸਰਕਾਰੀ ਇਮਾਰਤਾਂ, ਧਾਰਮਿਕ ਸਥਾਨਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਫਲੈਗ ਮਾਰਚ ਤੋਂ ਤੁਰੰਤ ਬਾਅਦ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਸਖ਼ਤ ਨਾਕਾਬੰਦੀ ਕੀਤੀ। ਮੁੱਖ ਤੌਰ ਤੇ ਹਾਈਵੇਅ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਖ਼ਾਸ ਕਰਕੇ ਸ਼ੱਕੀ ਮੋਟਰਸਾਈਕਲਾਂ ਅਤੇ ਕਾਰਾਂ ਦੀ ਚੈਕਿੰਗ ਯਕੀਨੀ ਬਣਾਈ ਗਈ। ਪੁਲਿਸ ਵੱਲੋਂ ਹੋਟਲਾਂ, ਸਰਾਵਾਂ ਅਤੇ ਬੱਸ ਸਟੈਂਡਾਂ ਵਰਗੀਆਂ ਜਨਤਕ ਥਾਵਾਂ ਦੀ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਡੀਐੱਸਪੀ ਹੇਮੰਤ ਮਲਹੋਤਰਾ ਨੇ ਕਿਸੇ ਵੀ ਸ਼ਰਾਰਤੀ ਜਾਂ ਦੇਸ਼ ਵਿਰੋਧੀ ਅਨਸਰ ਨੂੰ ਜ਼ਿਲ੍ਹੇ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਦਿਖਾਈ ਦੇਵੇ, ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਨਾਈਟ ਡੌਮੀਨੇਸ਼ਨ (ਰਾਤ ਦੀ ਗਸ਼ਤ) ਨੂੰ ਵੀ ਵਧਾ ਦਿੱਤਾ ਗਿਆ ਹੈ। ਤਾਂ ਜੋ ਲੋਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨ।