ਕਾਰ ’ਚੋੰ 50 ਗ੍ਰਾਮ ਹੈਰੋਇਨ ਤੇ 35 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
police arrested with heroine police arrested with heroine
Publish Date: Sun, 26 Apr 2026 04:30 PM (IST)
Updated Date: Mon, 27 Apr 2026 04:05 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੁਲਿਸ ਨੇ ਇਕ ਕਾਰ ਚਾਲਕ ਚੋਂ 50 ਗ੍ਰਾਮ ਹੈਰੋਇੰਨ ਅਤੇ 35 ਨਸੀਲੀਆਂ ਗੋਲੀਆਂ ਬ੍ਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਸਦਰ ਬੰਗਾ ਤੇ ਢਾਹਾ ਤੋਂ ਲੰਗੇਰੀ, ਲੰਗੇਰੀ ਤੇ ਮਜਾਰੀ ਪਿੰਡ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਪਿੰਡ ਮਜਾਰੀ ਪੁੱਜੇ ਤਾਂ ਮੱਲੂਪੋਤਾ ਵਾਲੀ ਸਾਈਡ ਫਾਟਕ ਦੇ ਨਾਲ ਇੱਕ ਚਿੱਟੇ ਰੰਗ ਦੀ ਗੱਡੀ ਖੜੀ ਦਿਖਾਈ ਦਿੱਤੀ। ਜਿਸਦਾ ਨੰਬਰ ਪੀਬੀ-01-ਜੀ-9786 ਪੜ੍ਹਿਆ ਗਿਆ। ਏਐੱਸਆਈ ਨੇ ਸ਼ੱਕ ਦੀ ਬਿਨਾਹ ਤੇ ਆਪਣੀ ਸਰਕਾਰੀ ਗੱਡੀ ਉਸਦੇ ਸਾਹਮਣੇ ਰੋਕ ਕੇ ਤੇ ਜਲਦੀ ਨਾਲ ਗੱਡੀ ਵਿਚੋਂ ਉੱਤਰ ਕੇ ਸਮੇਤ ਸਾਥੀ ਕਰਮਚਾਰੀਆਂ ਦੇ ਉਸ ਗੱਡੀ ਵੱਲ ਨੂੰ ਵਧੇ ਤਾਂ ਗੱਡੀ ਮਾਰਕਾ ਕੀਆ ਰੰਗ ਚਿੱਟਾ ਵਿਚ ਸਵਾਰ ਨੌਜਵਾਨ ਨੇ ਗੱਡੀ ਦੀ ਬਾਰੀ ਖੋਲ ਕੇ ਖਿਸਕਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਪੁੱਛਣ ਤੇ ਆਪਣਾ ਨਾਮ ਮਿਅੰਕ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਜਲਾ ਰੋਡ, ਮੁਕਤਪੁਰਾ ਮੁਹੱਲਾ ਬੰਗਾ ਦੱਸਿਆ।।ਉਸ ਦੀ ਗੱਡੀ ਦੀ ਤਲਾਸ਼ੀ ਦੌਰਾਨ ਗੱਡੀ ਦੇ ਗੇਅਰ ਬਾਕਸ ਦੇ ਨਾਲ ਪਿਛਲੇ ਪਾਸੇ ਬਣੇ ਬਾਕਸ ਵਿੱਚੋਂ ਇਕ ਪਾਰਦਰਸ਼ੀ ਮੋਮੀ ਲਿਫਾਫੇ ਵਿਚੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਅਤੇ ਦੂਜੇ ਪਾਰਦਰਸ਼ੀ ਲਿਫਾਫੀ ਵਿਚ 35 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।