ਲੋਕਾਂ ਚੰਗੀਆਂ ਸਿਹਤ ਸਹੁਲਤਾਂ ਲਈ ਦੁਆ ਹਸਪਤਾਲ ਬੰਗਾ ਪੁੱਜਣ-ਡਾ. ਚੇਤਨ ਦੁਆ
ਲੋਕਾਂ ਚੰਗੀਆਂ ਸਿਹਤ ਸਹੁਲਤਾਂ ਲਈ ਦੁਆ ਹਸਪਤਾਲ ਬੰਗਾ ਪੁੱਜਣ-ਡਾ. ਚੇਤਨ ਦੁਆ
Publish Date: Thu, 26 Feb 2026 08:23 PM (IST)
Updated Date: Fri, 27 Feb 2026 04:11 AM (IST)

ਨੋਟ-ਬਿਜਨਸ ਪਲੱਸ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਦੁਆ ਹਸਪਤਾਲ ਬੰਗਾ ਦੇ ਸੰਚਾਲਕ ਡਾ. ਚੇਤਨ ਦੁਆ ਐਮਬੀਬੀਐੱਸ ਐੱਮਐੱਸ ਜਨਰਲ ਸਰਜਰੀ, ਡਾ. ਈਰਾ ਦੁਆਰ ਐਮਬੀਬੀਐੱਸ, ਗਾਇਨੀ ਅਤੇ ਓਬੀਐੱਸ ਨੇ ਇਲਾਕੇ ਦੇ ਲੋਕਾਂ ਨੂੰ ਹਸਪਤਾਲ ਵੱਲੋਂ ਦਿੱਤੀਆਂ ਜਾਂਦੀਆਂ ਅਤਿ ਆਧੁਨਿਕ ਇਲਾਜ ਸਹੁਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਡਾ. ਚੇਤਨ ਦੁਆ ਨੇ ਦੱਸਿਆ ਕਿ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਜਨਰਲ ਸਰਜਰੀ ਦੀ ਸਹੁਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵੱਡੇ ਅਤੇ ਛੋਟੇ ਆਪਰੇਸ਼ਨ ਕਰਵਾਉਣ ਲਈ ਲੋਕਾਂ ਨੂੰ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਹੈ। ਬੰਗਾ ਵਿਖੇ ਹੀ ਹਰ ਤਰ੍ਹਾਂ ਦੇ ਆਪਰੇਸ਼ਨ ਦੀ ਸਹੁਲਤ ਦਿੱਤੀ ਜਾ ਰਹੀ ਹੈ। ਇਸ ਦਾ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਹਸਪਤਾਲ ਵਿਖੇ ਹੈਲਥ ਇੰਸ਼ੋਰੈਂਸ ਤਹਿਤ ਕੈਸ਼ ਲੈਸ ਸਿਹਤ ਸਹੁਲਤਾਂ ਵੀ ਦਿੱਤੀ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਦੁਆ ਹਸਪਤਾਲ ਵਿਖੇ ਆਯੁਸ਼ਮਾਨ ਭਾਰਤ ਸਿਹਤ ਯੋਜਨਾ, ਆਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ ਅਤੇ ਸਟਾਰ ਹੈਲਥ ਇੰਸ਼ੋਰੈਂਸ ਤਹਿਤ ਕੈਸ਼ਲੈਸ ਇਲਾਜ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਡਾਇਲਸਿਸ ਦਾ ਵੀ ਖਾਸ ਪ੍ਰਬੰਧ ਹੈ। ਇਸੇ ਤਰ੍ਹਾਂ ਗਾਇਨੀ ਦੇ ਮਰੀਜਾਂ ਨੂੰ ਵੀ ਵਿਸ਼ੇਸ਼ ਦੇਖਭਾਲ ਅਤੇ ਸੰਭਾਲ ਦੀ ਸਹੁਲਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਸਿਹਤ ਸਹੁਲਤਾਂ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ।