ਨਵਾਂਸ਼ਹਿਰ 'ਚ ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਲੋਕ ਪਰੇਸ਼ਾਨ
ਨਵਾਂਸ਼ਹਿਰ 'ਚ ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਲੋਕ ਪਰੇਸ਼ਾਨ
Publish Date: Thu, 07 May 2026 05:15 PM (IST)
Updated Date: Fri, 08 May 2026 04:09 AM (IST)

07ਐੈਨਐਸਆਰ19ਪੀ ਨਵਾਂਸ਼ਹਿਰ ਦੇ ਪੁਰਾਣੀ ਕਚਿਹਰੀ ਰਾਹੋਂ ਰੋਡ ਤੇ ਪੀਸੀਆਰ ਦਫਤਰ ਸਾਹਮਣੇ ਲਗੇ ਕੂੜੇ ਦੇ ਢੇਰ। ਪੰਜਾਬੀ ਜਾਗਰਣ 07ਐਨਐਸਆਰ20ਪੀ ਨਵਾਂਸ਼ਹਿਰ-ਬੰਗਾ ਮੁੱਖ ਮਾਰਗ ਤੇ ਐਕਸਿਸ ਬੈਂਕ ਲਾਗੇ ਲਗੇ ਕੂੜੇ ਦੇ ਢੇਰ। ਪੰਜਾਬੀ ਜਾਗਰਣ * ਨਗਰ ਕੌਂਸਲ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਜਾਰੀ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਗਰ ਕੌਂਸਲ ਮੁਲਾਜ਼ਮਾਂ ਦੀ ਰੋਜ਼ਾਨਾ ਦੋ ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਨਵਾਂਸ਼ਹਿਰ ਦੇ ਬੰਗਾ ਰੋਡ, ਰਾਹੋਂ ਰੋਡ, ਰੇਲਵੇ ਰੋਡ ਸਮੇਤ ਹੋਰਨਾਂ ਇਲਾਕਿਆਂ ਵਿਚ ਲਗੇ ਕੂੜੇ ਦੇ ਢੇਰਾਂ ਦੀ ਲਿਫਟਿੰਗ ਨਾ ਹੋਣ ਕਾਰਨ ਦੁਕਾਨਦਾਰਾਂ, ਰਾਹਗੀਰਾਂ ਅਤੇ ਲੋਕਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਲੋਕਾਂ ਨੇ ਆਪ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਦਿਆਂ ਇਸ ਧਰਨੇ ਨੂੰ ਖਤਮ ਕਰਨ ਦੀ ਪੁਰਜੋਰ ਮੰਗ ਕੀਤੀ ਹੈ। ਲੋਕਾਂ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੂੜੇ ਦੀ ਲਿਫਟਿੰਗ, ਬੰਦ ਪਈਆਂ ਲਾਈਟਾਂ ਦੀ ਮੁਰੰਮਤ, ਜਲ ਸਪਲਾਈ, ਸੀਵਰੇਜ ਦੀ ਸਫਾਈ ਸਮੇਤ ਹੋਰਨਾਂ ਅਹਿਮ ਕਾਰਜ ਵੀ ਠੱਪ ਪਏ ਹਨ। ਲੋਕਾਂ ਨੇ ਨਗਰ ਕੌਸਲ ਦੇ ਅਫ਼ਸਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਦੇ ਯੋਗ ਉਪਰਾਲੇ ਕਰਨ। --------------------- ਮੋਹਲੇਧਾਰ ਬਾਰਿਸ਼ ਅਤੇ ਕੂੜੇ ਦੇ ਢੇਰਾਂ ਚੋਂ ਬਦਬੂ ਫੈਲਣ ਕਾਰਨ ਲੋਕ ਪਰੇਸ਼ਾਨ ਬੀਤੀ ਦੇਰ ਸ਼ਾਮ ਹੋਈ ਮੋਹਲੇਧਾਰ ਬਾਰਿਸ਼ ਤੋਂ ਬਾਅਦ ਕੂੜੇ ਦੇ ਢੇਰਾਂ ਚ ਸੁੱਟੇ ਪਲਾਸਟਿਕ ਦੇ ਲਿਫਾਫਿਆਂ ਵਿਚ ਪਾਣੀ ਖੜਾ ਹੋਣ ਕਾਰਨ ਉਨ੍ਹਾਂ ਚੋਂ ਬਦਬੂ ਦੇ ਨਾਲ ਨਾਲ ਮੱਖੀਆਂ, ਮੱਛਰਾਂ ਦੇ ਪੈਦਾ ਹੋਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਕੂੜੇ ਚੋਂ ਉਠ ਰਹੀ ਬਦਬੂ ਕਾਰਨ ਦੁਕਾਨਾਂ ਚ ਬੈਠਣਾ ਅਤੇ ਕੰਮਕਾਰ ਕਰਨਾ ਅਤੇ ਲੋਕਾਂ ਦਾ ਦੁਕਾਨਾਂ ਚ ਪੁੱਜ ਕੇ ਖਰੀਦਦਾਰੀ ਕਰਨਾ ਅਤੇ ਆਪਣੇ ਕੰਮ ਕਰਵਾਉਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਮੁਹੱਲਿਆਂ ਵਿਚ ਗਲੀਆਂ, ਨਾਲੀਆਂ ਅਤੇ ਸੀਵਰੇਜ ਜਾਮ ਦੇ ਹਾਲਾਤ ਬਣਦੇ ਜਾ ਰਹੇ ਹਨ।