ਇੰਡੋ-ਯੂਐੱਸ ਡੀਲ ’ਤੇ ਪਰਗਟ ਸਿੰਘ ਦਾ ਵੱਡਾ ਬਿਆਨ, ਕਿਹਾ, ਅਮਰੀਕਾ ਦੀ ਸਿੱਧੀ ਐਂਟਰੀ ਦੇਸ਼ ਲਈ ਖਤਰਨਾਕ ਸਾਬਤ ਹੋਵੇਗੀ
ਨਵਾਂਸ਼ਹਿਰ ’ਚ ਕਾਂਗਰਸੀ ਨੇਤਾ ਅਤੇ ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਨੇ ਯੂਐੱਸਏ ਨਾਲ ਕੀਤੀ ਟ੍ਰੇਡ ਡੀਲ ਦੇਸ਼ ਲਈ ਖਤਰਨਾਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ। ਖੇਤੀਬਾੜੀ ਰਾਹੀਂ ਅਮਰੀਕਾ ਦੀ ਇੰਟਰੀ ਨਾਲ ਸਾਡੇ ਦੇਸ਼ ਦਾ ਕਿਸਾਨ ਬਚ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ ਲਗਪਗ ਡੇਢ ਲੱਖ ਕਰੋੜ ਰੁਪਏ ਆਪਣੇ ਕਿਸਾਨਾਂ ਨੂੰ ਸਬਸਿਡੀ ਦਿੰਦਾ ਹੈ। ਜਦਕਿ ਸਾਡੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿਚ ਪ੍ਰਤੀ ਪਰਿਵਾਰ 6000 ਰੁਪਏ ਦਿੱਤਾ ਜਾਂਦਾ ਹੈ। ਅਮਰੀਕਾ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਸਾਡ
Publish Date: Tue, 03 Mar 2026 08:46 AM (IST)
Updated Date: Tue, 03 Mar 2026 08:49 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਨਵਾਂਸ਼ਹਿਰ ’ਚ ਕਾਂਗਰਸੀ ਨੇਤਾ ਅਤੇ ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਨੇ ਯੂਐੱਸਏ ਨਾਲ ਕੀਤੀ ਟ੍ਰੇਡ ਡੀਲ ਦੇਸ਼ ਲਈ ਖਤਰਨਾਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ। ਖੇਤੀਬਾੜੀ ਰਾਹੀਂ ਅਮਰੀਕਾ ਦੀ ਇੰਟਰੀ ਨਾਲ ਸਾਡੇ ਦੇਸ਼ ਦਾ ਕਿਸਾਨ ਬਚ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਅਮਰੀਕਾ ਲਗਪਗ ਡੇਢ ਲੱਖ ਕਰੋੜ ਰੁਪਏ ਆਪਣੇ ਕਿਸਾਨਾਂ ਨੂੰ ਸਬਸਿਡੀ ਦਿੰਦਾ ਹੈ। ਜਦਕਿ ਸਾਡੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿਚ ਪ੍ਰਤੀ ਪਰਿਵਾਰ 6000 ਰੁਪਏ ਦਿੱਤਾ ਜਾਂਦਾ ਹੈ। ਅਮਰੀਕਾ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਸਾਡੇ ਦੇਸ਼ ’ਚ ਦਿੱਤੀ ਜਾ ਰਹੀ ਸਬਸਿਡੀ ਦੇ ਮੁਕਾਬਲੇ ’ਚ ਕਾਫੀ ਅੰਤਰ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਟ੍ਰੇਡ ਡੀਲ ਕੀਤੀ ਜਾਂਦੀ ਹੈ ਤਾਂ ਬਰਾਬਰੀ ਤੇ ਹੁੰਦੀ ਹੈ। ਪਰ ਇਹ ਟ੍ਰੇਡ ਡੀਲ ਇਕ ਪਾਸੜ ਲੱਗ ਰਹੀ ਹੈ। ਜਦੋਂ ਖੁੱਲ੍ਹਾ ਬਾਜ਼ਾਰ ਹੋ ਜਾਵੇਗਾ ਤਾਂ ਅਮਰੀਕਾ ਦਾ 500 ਖਰਬ ਡਾਲਰ ਦਾ ਸਾਰਾ ਸਮਾਨ ਸਾਡੇ ਦੇਸ਼ਵਾਸੀਆਂ ਨੂੰ ਖਰੀਦਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੈਕ ਡੋਰ ਤੋਂ ਅਮਰੀਕਾ ਨੂੰ ਐਂਟਰੀ ਦਿੱਤੀ ਜਾ ਰਹੀ ਹੈ, ਜਿਸ ਦਾ ਨੁਕਸਾਨ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਖੇਤੀਬਾੜੀ ਕਰਨ ਵਾਲੇ ਸੂਬੇ ਜਿਵੇਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਹੋਰਨਾਂ ਸੂਬਿਆਂ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾ ਮਨਰੇਗਾ ਸਕੀਮ ਬੰਦ ਕੀਤੀ ਅਤੇ ਇਕ ਪਾਸੜ ਟ੍ਰੇਡ ਡੀਲ ਦਾ ਖਰੜਾ ਤਿਆਰ ਕੀਤਾ ਹੈ। ਜਿਸ ਦੇ ਖਿਲਾਫ਼ ਕਾਂਗਰਸ ਪਾਰਟੀ ਲੀਡਰ ਰਾਹੁਲ ਗਾਂਧੀ ਲੋਕ ਸਭਾ ਤੋਂ ਲੈ ਕੇ ਦੇਸ਼ ਦੇ ਹਰ ਗਲੀ ਮੁਹੱਲੇ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਣਾ ਚਾਹੁੰਦੇ ਹਨ।
ਬੀਜੇਪੀ ਦੀ ‘ਬੀ’ ਟੀਮ ਨੇ ਯੂਐੱਸਏ ਡੀਲ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ
ਵਿਧਾਇਕ ਨੇ ਕਿਹਾ ਕਿ ਬੀਜੇਪੀ ਦੀ ‘ਬੀ’ ਟੀਮ (ਆਪ) ਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਇੰਡੋ-ਯੂਐੱਸ ਡੀਲ 'ਤੇ ਇਕ ਵੀ ਸਟੇਟਮੈਂਟ ਨਹੀਂ ਦਿੱਤੀ ਹੈ। ਜਦਕਿ ਮੁੱਖ ਮੰਤਰੀ ਵੱਲੋਂ ਹਰ ਗਲੀ ਮੁਹੱਲੇ ਵਿਚ ਕੁੱਝ ਵੀ ਖੋਲ੍ਹਣਾ ਹੋਵੇ ਤਾਂ ਵੱਡੀਆਂ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਹਨ। ਪਰ ਪਿਛਲੇ ਕੁੱਝ ਦਿਨਾਂ ਤੋਂ ਉਹ ਆਪਣਾ ਇਲਾਜ ਕਰਵਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਵੀ ਬੀਜੇਪੀ ਫਸਦੀ ਹੈ। ਤਾਂ ਉਸ ਦੀ ਬੀ ਟੀਮ ਚੁੱਪੀ ਧਾਰ ਲੈਂਦੀ ਹੈ।
ਔਰਤਾਂ ਨੂੰ 1000 ਦੇਣ 'ਚ ਨਾਕਾਮ ਰਹੀ ‘ਆਪ’ ਸਰਕਾਰ
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਅਨੁਸਾਰ ਔਰਤਾਂ ਨੂੰ 1000 ਰੁਪਏ ਦੇਣ ਦੇ ਦਾਅਵੇ ਹਾਲੇ ਤੱਕ ਪੂਰੇ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪਹਿਲਾ ਔਰਤਾਂ ਨਾਲ ਕੀਤੇ ਵਾਅਦੇ ਅਨੁਸਾਰ 48000 ਰੁਪਏ ਦੇਣ ਅਤੇ ਬਾਅਦ ਵਿਚ ਹਜ਼ਾਰ ਰੁਪਏ ਦੇਣ ਦਾ ਪ੍ਰਬੰਧ ਕਰਨ।
ਉਨ੍ਹਾਂ ਕਿਹਾ ਕਿ ਬੁਢਾਪਾ, ਵਿਧਵਾ, ਅੰਗਹੀਣਾਂ ਦੇ ਕਰੀਬ 35 ਲੱਖ ਪੈਨਸ਼ਨਰਾਂ ਨੂੰ ਪਿਛਲੇ 3 ਮਹੀਨੇ ’ਚ ਪੈਨਸ਼ਨ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਆਪ ਵੱਲੋਂ ਬਿਜਲੀ ਬੋਰਡ, ਗ੍ਰਾਮ ਪੰਚਾਇਤਾਂ ਅਤੇ ਸਰਕਾਰੀ ਜਮੀਨਾਂ ਨੂੰ ਏਕਵਾਇਰ ਕਰਕੇ ਵੇਚਣ ਨੂੰ ਫਿਰਦੇ ਹਨ। ਜਿਸ ਦਾ ਵਿਰੋਧ ਸਬੰਧਤ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਲਾਅ ਐਂਡ ਆਰਡਰ ਦੀ ਗੱਲ ਕਰੀਏ ਤਾਂ ਕੋਈ ਵੀ ਵਪਾਰੀ ਨਹੀਂ ਬਚਿਆ।
ਕਦੇ ਵੀ ਅਜਿਹਾ ਦਿਨ ਨਹੀਂ ਚੜ੍ਹਿਆ ਜਦੋਂ ਲੁੱਟਖੋਹ, ਅਤੇ ਫਾਇਰਿੰਗ ਨਾ ਹੁੰਦੀ ਹੋਵੇ। ਵਪਾਰੀਆਂ ਅਤੇ ਡਾਕਟਰਾਂ ਨੂੰ ਵੀ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੁਪੁਰ, ਮੀਤ ਪ੍ਰਧਾਨ ਬਲਵਿੰਦਰ ਭੂੰਬਲਾ, ਸਾਬਕਾ ਵਿਧਾਇਕ ਅੰਗਦ ਸਿੰਘ, ਸੀਨੀਅਰ ਕਾਂਗਰਸੀ ਆਗੂ ਜਤਿੰਦਰ ਕੌਰ ਮੂੰਗਾ, ਕਮਲਜੀਤ ਲਾਲ, ਰਜਿੰਦਰ ਸ਼ਰਮਾ ਹਾਜ਼ਰ ਸਨ।