ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
ਲੱਖਾਂ ਰੁਪਏ ਦੇ ਕਰੈਕਸ, ਹਲਦੀ ਰਾਮ ਅਤੇ ਡਾਇਮੰਡ ਦੇ ਪੈਕੇਟ ਸੜ ਕੇ ਸੁਆਹ
Publish Date: Sat, 09 May 2026 03:51 PM (IST)
Updated Date: Sun, 10 May 2026 04:00 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ ਨਵਾਂਸ਼ਹਿਰ : ਬੀਤੀ ਦੇਰ ਰਾਤ ਕਰੀਬ 11 ਵਜੇ ਸ਼੍ਰੀ ਰਾਮ ਟ੍ਰੇਡਿੰਗ ਕੰਪਨੀ ਵੱਲੋਂ ਪਿੰਡ ਸਲੋਹ ਵਿਖੇ ਦੋ ਦੁਕਾਨਾਂ ਚ ਬਣਾਏ ਸਟੋਰ ਰੂਮ ਚ ਅਚਾਕਨ ਲੱਗੀ ਅੱਗ ਕਾਰਨ ਖਾਣ ਪੀਣ ਵਾਲੇ ਸਮਾਨ ਜਿਵੇਂ ਕਰੈਕਸ, ਡਾਇਮੰਡ ਅਤੇ ਹਲਦੀ ਰਾਮ ਕੰਪਨੀ ਦੇ ਪੈਕੇਟਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕੰਪਨੀ ਦੇ ਕਾਰਿੰਦਿਆਂ ਨੇ ਦੱਸਿਆ ਕਿ ਸਟੋਰ ਰੂਮ ਵਿਖੇ ਭਾਰੀ ਮਾਤਰਾ ਵਿਚ ਉਕਤ ਕੰਪਨੀਆਂ ਦੇ ਖਾਣ ਪੀਣ ਵਾਲਾ ਸਮਾਨ ਰੱਖਿਆ ਗਿਆ ਸੀ। ਜਿਸ ਨੂੰ ਅਚਾਨਕ ਅੱਗ ਲੱਗਣ ਦਾ ਪਤਾ ਚੱਲਣ ਤੇ ਉਨ੍ਹਾਂ ਨੇ ਮੌਕੇ ਤੇ ਪੁੱਜ ਕੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ ਤੇ ਪੁੱਜੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੜੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਹਾਦਸੇ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੁਕਾਨ ਅਤੇ ਨੇੜੇ ਲੱਗੇ ਕੈਮਰੇ ਅਤੇ ਡੀਵੀਆਰ ਵੀ ਬੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸੇ ਤਰ੍ਹਾਂ ਸਾਰਟ ਸਰਕਿਟ ਕਾਰਨ ਲੱਗੀ ਅੱਗ ਚ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਚੁਕਿਆ ਸੀ। ਜਦਕਿ ਇਕ ਵਾਰ ਫਿਰ ਇਹ ਘਟਨਾ ਦੋਬਾਰਾ ਵਾਪਰ ਗਈ ਹੈ। ਜਿਸ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਪੁਰਜ਼ੋਰ ਮੰਗ ਵੀ ਕੀਤੀ ਹੈ।