ਪ੍ਰਿੰ. ਕਰਨਾਣਾ ਨੂੰ 'ਭਾਰਤ ਵਿਭੂਸ਼ਣ ਸਨਮਾਨ-2026' ਨਾਲ ਨਿਵਾਜਿਆ
ਪ੍ਰਿੰ. ਹਰਭਜਨ ਸਿੰਘ ਕਰਨਾਣਾ ਨੂੰ 'ਭਾਰਤ ਵਿਭੂਸ਼ਣ ਸਨਮਾਨ 2026' ਨਾਲ ਨਿਵਾਜਿਆ
Publish Date: Fri, 01 May 2026 06:42 PM (IST)
Updated Date: Sat, 02 May 2026 04:11 AM (IST)
01ਐਨਐਸਆਰ28ਪੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋੰ ਸਨਮਾਨ ਪ੍ਰਾਪਤ ਕਰਦੇ ਡਾ. ਹਰਭਜਨ ਸਿੰਘ ਕਰਨਾਣਾ। ਪੰਜਾਬੀ ਜਾਗਰਣ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪ੍ਰਸਿੱਧ ਅੰਤਰਰਾਸ਼ਟਰੀ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਨੂੰ ਸਾਲ 2026 ਦਾ ਮਾਣਯੋਗ ਭਾਰਤ ਵਿਭੂਸ਼ਣ ਸਨਮਾਨ ਪੰਜਾਬ ਵਿਧਾਨ ਸਭਾ ’ਚ ਕਰਵਾਏ ਇਕ ਸ਼ਾਨਦਾਰ ਸਮਾਗਮ ਦੌਰਾਨ ਪ੍ਰਦਾਨ ਕੀਤਾ। ਇਹ ਸਨਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭੇਟ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਇੰਦਰਬੀਰ ਸਿੰਘ ਨਿੱਜਰ ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਹਾਜ਼ਰ ਰਹੇ। ਗੈਸਟ ਆਫ ਆਨਰ ਵਜੋਂ ਸੁਰਿੰਦਰ ਸਿੰਘ ਮੋਤੀ, ਰਾਮ ਲੋਕ ਖਟਾਨਾ, ਸਾਹਿਲ ਲੂਥਰਾ ਤੇ ਡਾ. ਅਭਿਸ਼ੇਕ ਗਿਲਾਰਾ ਨੇ ਸ਼ਿਰਕਤ ਕੀਤੀ। ਸਨਮਾਨ ਪ੍ਰਾਪਤ ਕਰਦੇ ਸਮੇਂ ਪ੍ਰਿੰਸੀਪਲ ਕਰਨਾਣਾ ਨਾਲ ਉਨ੍ਹਾਂ ਦੇ ਪੁੱਤਰ ਐਡਵੋਕੇਟ ਗੁਰਮੇਹਕ ਸਿੰਘ ਵੀ ਮੌਜੂਦ ਸਨ। ਇਹ ਸਨਮਾਨ ਸਿੱਖਿਆ ਖੇਤਰ ’ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਤੇ ਅਗਵਾਈ ਦੀ ਪ੍ਰਤੀਕ ਹੈ।