4 ਲੀਟਰ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
4 ਲੀਟਰ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
Publish Date: Thu, 14 May 2026 04:00 PM (IST)
Updated Date: Thu, 14 May 2026 04:03 PM (IST)
ਪੰਜਾਬੀ ਜਾਗਰਣ ਰਿਪੋਰਟਰ, ਨਵਾਂਸ਼ਹਿਰ ਪੁਲਿਸ ਨੇ 4 ਲੀਟਰ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਗੋਬਿੰਦਪੁਰ ਮੋਜੂਦ ਸੀ। ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਸਿੰਘ ਉਰਫ ਸਿੰਦਾ ਪੁੱਤਰ ਗੁਰਮੇਲ ਸਿੰਘ ਵਾਸੀ ਬਾਲੋ ਜੋ ਨਜ਼ਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਅੱਜ ਵੀ ਨਜ਼ਾਇਜ਼ ਸ਼ਰਾਬ ਭਾਰੀ ਮਾਤਰਾ ਵਿਚ ਲੈ ਕਿ ਵੇਚਣ ਲਈ ਪਿੰਡ ਬਾਲੋ ਤੋਂ ਵੇਈਂ ਵੇਈ ਗੋਬਿੰਦਪੁਰ ਸਾਇਡ ਨੁੰ ਆ ਰਿਹਾ ਹੈ। ਜੇਕਰ ਹੁਣੇ ਹੀ ਪਿੰਡ ਵੇਈ ਪੁਲੀ ਗੋਬਿੰਦਪੁਰ ਪੁੱਜਕੇ ਨਾਕਾ ਬੰਦ ਕੀਤੀ ਜਾਵੇ ਤਾਂ ਸੁਰਿੰਦਰ ਸਿੰਘ ਉਰਫ ਸਿੰਦਾ ਸਮੇਤ ਨਾਜਾਇਜ਼ ਸ਼ਰਾਬ ਭਾਰੀ ਮਾਤਰਾ ਵਿਚ ਕਾਬੂ ਆ ਸਕਦੀ ਹੈ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।