20 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
20 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Publish Date: Fri, 01 May 2026 03:33 PM (IST)
Updated Date: Sat, 02 May 2026 04:02 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਰਿਪੋਰਟਰ ਨਵਾਂਸ਼ਹਿਰ : ਪੁਲਿਸ ਨੇ 20 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਦਾਣਾ ਮੰਡੀ ਰਾਹੋਂ ਤੋਂ ਹੁੰਦੇ ਹੋਏ ਰਾਹੋਂ-ਨਵਾਂਸ਼ਹਿਰ ਮੇਨ ਰੋਡ ਤੋਂ ਪਿੰਡ ਛੋਕਰਾਂ ਨੂੰ ਜਾਂਦੀ ਲਿੰਕ ਸੜਕ ਪਰ ਮੇਨ ਰੋਡ ਤੋਂ ਕਰੀਬ 50 ਮੀਟਰ ਅੱਗੇ ਇੱਟਾਂ ਦੇ ਭੱਠੇ ਵੱਲ ਪੁੱਜੀ। ਤਾਂ ਗੱਡੀ ਦੀ ਚਲਦੀਆਂ ਲਾਈਟਾਂ ਵਿਚ ਪਿੰਡ ਛੋਕਰਾਂ ਸਾਈਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਯਕਦਮ ਆਪਣੇ ਪਹਿਨੀ ਹੋਈ ਜੀਨ ਪੈਂਟ ਦੀ ਖੱਬੀ ਜੇਬ ਵਿਚੋਂ ਆਪਣੇ ਖੱਬੇ ਹੱਥ ਨਾਲ ਦੋ ਪੱਤੇ ਗੋਲੀਆਂ ਦੇ ਕੱਢ ਕੇ ਆਪਣੀ ਖੱਬੀ ਸਾਈਡ ਸੜਕ ਕਿਨਾਰੇ ਸੁੱਟ ਦਿੱਤੇ ਅਤੇ ਆਪ ਪਿਛਾਂਹ ਨੂੰ ਮੁੜ ਕੇ ਖਿਸਕਣ ਲੱਗਾ। ਜਿਸ ਤੇ ਸ਼ੱੱਕ ਪੈਣ ਤੇ ਗੱਡੀ ਰੁੱਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ, ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਚਰਨਜੀਤ ਉਰਫ ਚੰਨੀ ਪੁੱਤਰ ਗੁਰਦਿਆਲ ਵਾਸੀ ਮੁਹੱਲਾ ਆਰਨਹਾਲੀ ਰਾਹੋਂ ਦੱਸਿਆ। ਉਸ ਵੱਲੋਂ ਸੁੱਟੀਆਂ ਕੁੱਲ 20 ਨਸ਼ੀਲੀਆਂ ਗੋਲੀਆਂ ਨੂੰ ਬ੍ਰਾਮਦ ਕਰਕੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।