ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਇਕ ਕਾਬੂ
20 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Publish Date: Thu, 30 Apr 2026 05:37 PM (IST)
Updated Date: Fri, 01 May 2026 04:11 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਰਾਹੋਂ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਦਾਣਾ ਮੰਡੀ ਰਾਹੋਂ ਤੋਂ ਹੁੰਦੇ ਹੋਏ ਰਾਹੋਂ-ਨਵਾਂਸ਼ਹਿਰ ਮੇਨ ਰੋਡ ਤੋਂ ਪਿੰਡ ਛੋਕਰਾਂ ਨੂੰ ਜਾਂਦੀ ਲਿੰਕ ਸੜਕ ਪਰ ਮੇਨ ਰੋਡ ਤੋਂ ਕਰੀਬ 50 ਮੀਟਰ ਅੱਗੇ ਇੱਟਾਂ ਦੇ ਭੱਠੇ ਵੱਲ ਪੁੱਜੀ ਤਾਂ ਗੱਡੀ ਦੀ ਚਲਦੀਆਂ ਲਾਈਟਾਂ ’ਚ ਪਿੰਡ ਛੋਕਰਾਂ ਸਾਈਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਇਕਦਮ ਆਪਣੇ ਪਹਿਨੀ ਹੋਈ ਜੀਨ ਪੈਂਟ ਦੀ ਖੱਬੀ ਜੇਬ ’ਚੋਂ ਆਪਣੇ ਖੱਬੇ ਹੱਥ ਨਾਲ ਦੋ ਪੱਤੇ ਗੋਲ਼ੀਆਂ ਦੇ ਕੱਢ ਕੇ ਆਪਣੀ ਖੱਬੀ ਸਾਈਡ ਸੜਕ ਕਿਨਾਰੇ ਸੁੱਟ ਦਿੱਤੇ ਤੇ ਆਪ ਪਿਛਾਂਹ ਨੂੰ ਮੁੜ ਕੇ ਖਿਸਕਣ ਲੱਗਾ। ਜਿਸ ਤੇ ਸ਼ੱਕ ਪੈਣ ਤੇ ਗੱਡੀ ਰੁੱਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰ ਕੇ ਉਸ ਦਾ ਨਾਮ, ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਚਰਨਜੀਤ ਉਰਫ ਚੰਨੀ ਪੁੱਤਰ ਗੁਰਦਿਆਲ ਵਾਸੀ ਮੁਹੱਲਾ ਆਰਨਹਾਲੀ ਰਾਹੋਂ ਦੱਸਿਆ। ਉਸ ਵੱਲੋਂ ਸੁੱਟੀਆਂ ਕੁੱਲ 20 ਨਸ਼ੀਲੀਆਂ ਗੋਲੀਆਂ ਨੂੰ ਬ੍ਰਾਮਦ ਕਰਕੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।