ਦੂਜੇ ਦਿਨ ਵੀ ਪਲਸ ਪੋਲੀਓ ਬੂੰਦਾਂ ਡੋਰ ਟੂ ਡੋਰ ਪਿਆਈਆਂ
ਦੂਜੇ ਦਿਨ ਵੀ ਪਲਸ ਪੋਲੀਓ ਬੂੰਦਾਂ ਡੋਰ ਟੂ ਡੋਰ ਪਿਲਾਈਆਂ
Publish Date: Mon, 13 Oct 2025 05:06 PM (IST)
Updated Date: Tue, 14 Oct 2025 04:02 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਬਣਾਉਣ ਦੇ ਨਿਰਦੇਸ਼ਾਂ ਅਨੁਸਾਰ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਕਸਬਾ ਕਾਠਗੜ੍ਹ ਦੇ ਸੀਐੱਚਸੀ ਅਧੀਨ ਪੈਂਦੇ ਪਿੰਡਾਂ ਵਿਚ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨਵਾਂਸ਼ਹਿਰ ਅਤੇ ਐੱਸਐਮਓ ਡਾ. ਕੁਲਵਿੰਦਰ ਮਾਨ ਬਲਾਚੌਰ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਲੱਗਭੱਗ 274 ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਆਈਆਂ। ਇਸੇ ਲੜੀ ਤਹਿਤ ਅੱਜ ਦੂਜੇ ਦਿਨ ਡਾਕਟਰਾਂ ਦੀਆਂ ਟੀਮਾਂ ਨੇ ਪਿੰਡਾਂ ਵਿਚ ਜਾ ਕੇ ਡੋਰ ਟੂ ਡੋਰ ਪਲਸ ਪੋਲੀਓ ਬੂੰਦਾਂ ਬੱਚਿਆਂ ਨੂੰ ਪਿਆਈਆਂ ਗਈਆਂ। ਝੁੱਗੀਆਂ ਝੌਂਪੜੀਆਂ ਵਾਲਿਆਂ ਦੇ ਬੱਚਿਆਂ ਨੂੰ ਅੱਜ ਤੀਜੇ ਦਿਨ ਵਿਚ ਪਿਆਈਆਂ ਜਾਣਗੀਆਂ ਅਤੇ ਅੱਜ ਸਫਰ ਦੌਰਾਨ ਜਿਹੜੇ ਬੱਚੇ ਘਰ ਤੋਂ ਬਾਹਰ ਜਾ ਰਹੇ ਹਨ। ਉਨ੍ਹਾਂ ਨੂੰ ਉਥੇ ਹੀ ਬੂੰਦਾਂ ਪਿਆਈਆਂ ਜਾ ਰਹੀਆਂ ਹਨ। ਪਿੰਡ ਨੱਥਾ ਨੰਗਲ, ਜੰਡੀ, ਕਲਾਰ, ਮੋਹਣ ਮਾਜਰਾ, ਨਿਘੀ ਆਦਿ ਪਿੰਡਾਂ ਵਿਚ ਸੀਐਚਸੀ ਕਾਠਗੜ੍ਹ ਦੇ ਸੀਐੱਚਓ ਡਾ. ਵਿਸ਼ਾਲੀ ਸ਼ਰਮਾ, ਜਸਵਿੰਦਰ ਕੌਰ, ਪ੍ਰਵੀਨ ਕੁਮਾਰੀ, ਕਨਵਲ ਕੁਮਾਰ ਅਤੇ ਹੋਰ ਡਾਕਟਰ ਟੀਮਾਂ ਨੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ। ਅੱਜ ਕੁਲ 90 ਬੱਚਿਆਂ ਨੂੰ ਬੂੰਦਾਂ ਪਿਆਈਆਂ ਗਈਆਂ।