ਐਨਆਰਆਈ ਵੱਲੋਂ ਸਕੂਲ ਦੇ 110 ਬੱਚਿਆਂ ਨੂੰ ਬੈਗ ਵੰਡੇ
ਐਨਆਰਆਈ ਵੱਲੋਂ ਸਕੂਲ ਦੇ 110 ਬੱਚਿਆਂ ਨੂੰ ਬੈਗ ਵੰਡੇ
Publish Date: Wed, 19 Nov 2025 05:56 PM (IST)
Updated Date: Wed, 19 Nov 2025 05:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ
ਐਨਆਰਆਈ ਚਰਨ ਦਾਸ ਥਿੰਦ ਯੂਕੇ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹੀਉਂ ਵਿਖੇ ਸਕੂਲੀ ਬੱਚਿਆਂ ਨੂੰ 110 ਨਵੇਂ ਬੈਗ ਵੰਡੇ ਗਏ। ਇਸ ਮੌਕੇ ਸੋਮ ਨਾਥ ਥਿੰਦ ਯੂਕੇ ਵੱਲੋਂ ਆਂਗਨਵਾੜੀ ਸੈਂਟਰ ਪਿੰਡ ਹੀਉਂ ਦੇ ਬਾਥਰੂਮ ਦੀ ਸੇਵਾ ਕਰਨ ਲਈ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਜਲਦੀ ਅਨੁਮਾਨ ਲਗਾ ਕੇ ਤਿਆਰ ਕਰ ਦਿੱਤਾ ਜਾਵੇਗਾ। ਪਿੰਡ ਦੇ ਵਿਕਾਸ ਲਈ ਐਨਆਰਆਈਜ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਮੌਕੇ ਤਰਸੇਮ ਸਿੰਘ ਝੱਲੀ ਸਾਬਕਾ ਸਰਪੰਚ, ਹਰਨੇਕ ਸਿੰਘ ਨੇਕੀ ਪੰਚ, ਰਣਜੀਤ ਸਿੰਘ ਬਾਲੀ ਪੰਚ, ਸੋਹਣ ਸਿੰਘ ਝੱਲੀ ਸਾਬਕਾ ਸੈਕਟਰੀ ਹੱਪੋਵਾਲ, ਸੱਤਿਆ ਝੱਲੀ ਨੰਬਰਦਾਰ/ਸੈਕਟਰੀ ਹੱਪੋਵਾਲ/ਸਾਬਕਾ ਸਰਪੰਚ, ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਮਨਜੀਤ ਕੌਰ ਥਿੰਦ ਯੂਕੇ, ਗੁਰਦਿਆਲ ਬਾਬਾ ਬੈਲਜੀਅਮ, ਜੀਤ ਬਾਬਾ ਬੈਲਜੀਅਮ, ਗੁਰਪ੍ਰੀਤ ਕੌਰ ਝੱਲੀ ਐਮਐੱਸਸੀ ਫੈਸ਼ਨ ਡੀਜਾਈਨਿੰਗ, ਭੁਪਿੰਦਰ ਥਿੰਦ ਯੂਕੇ, ਕਰਨ ਥਿੰਦ ਯੂਕੇ, ਹਰਦੀਪ ਸਿੰਘ ਬਾਬਾ, ਸ਼ਾਲਿਨੀ ਪੁੰਨ ਸੈਂਟਰ ਹੈਡ ਟੀਚਰ, ਹਰਜਿੰਦਰ ਕੌਰ, ਨਰਿੰਦਰ ਕੌਰ, ਰਾਜਵਿੰਦਰ ਕੌਰ, ਗੁਰਦੀਪ ਕੌਰ, ਕੁਲਵਿੰਦਰ ਕੌਰ, ਮੀਨਾ (ਸਾਰੇ ਟੀਚਰ), ਮਨਜੀਤ ਰਾਣੀ, ਅੰਜੂ (ਦੋਵੇਂ ਆਂਗਨਵਾੜੀ ਵਰਕਰ), ਆਰਤੀ ਮਿਡ ਡੇ ਮੀਲ ਵਰਕਰਜ ਅਤੇ ਸਕੂਲੀ ਬੱਚੇ ਹਾਜ਼ਰ ਸਨ।।ਇਸ ਮੌਕੇ ਬੱਚਿਆਂ ਨੂੰ ਫਰੂਟ ਵੀ ਤਕਸੀਮ ਕੀਤਾ ਗਿਆ। ਸ਼ਾਲਿਨੀ ਪੁੰਨ ਵੱਲੋਂ ਆਏ ਮੁੱਖ ਮਹਿਮਾਨਾ ਵੱਲੋਂ ਸਕੂਲੀ ਬੱਚਿਆਂ ਲਈ ਚੰਗੇ ਕੰਮ ਕਰਨ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ/ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।