ਡਾਇਰੈਕਟਰ ਭੋਂਅ ਰਿਕਾਰਡਜ਼ ਨੇ ਕੀਤਾ ਵੀਟ ਗਰਾਸ ਸੇਵਾ ਦਾ ਉਦਘਾਟਨ
ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਆਪਣੀਆਂ ਸਮਾਜ ਪ੍ਰਤੀ ਸੇਵਾਵਾਂ ਵਿਚ ਹੋਰ ਵਾਧਾ ਕਰਦੇ ਹੋਏ 'ਵੀਟ ਗਰਾਸ ਸੇਵਾ' ਦੇ ਨਵੇਂ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਡਾਇਰੈਕਟਰ ਭੋਂਅ ਰਿਕਾਰਡਜ਼ ਸੈਟਲਮੈਂਟ, ਜਲੰਧਰ ਵਿਨੇ ਬੁਬਲਾਨੀ ਵਲੋਂ ਕੀਤਾ ਗਿਆ। ਡਾਇਰੈਕਟਰ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ
Publish Date: Sun, 28 Jun 2020 03:54 PM (IST)
Updated Date: Sun, 28 Jun 2020 03:54 PM (IST)
ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਆਪਣੀਆਂ ਸਮਾਜ ਪ੍ਰਤੀ ਸੇਵਾਵਾਂ ਵਿਚ ਹੋਰ ਵਾਧਾ ਕਰਦੇ ਹੋਏ 'ਵੀਟ ਗਰਾਸ ਸੇਵਾ' ਦੇ ਨਵੇਂ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਡਾਇਰੈਕਟਰ ਭੋਂਅ ਰਿਕਾਰਡਜ਼ ਸੈਟਲਮੈਂਟ, ਜਲੰਧਰ ਵਿਨੇ ਬੁਬਲਾਨੀ ਵਲੋਂ ਕੀਤਾ ਗਿਆ। ਡਾਇਰੈਕਟਰ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਮੁਫਤ ਡਿਸਪੈਂਸਰੀ, ਚੈਰੀਟੇਬਲ ਲੈਬੋਰੇਟਰੀ ਅਤੇ ਹੋਰ ਸਮਾਜ ਸੇਵਾ ਦੇ ਕਾਰਜਾਂ ਦੀ ਭਰਪੂਰ ਸਰਾਹਨਾ ਕੀਤੀ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਵਲੋਂ ਡਾਇਰੈਕਟਰ ਭੋਂਅ ਰਿਕਾਰਡਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵੀਟ ਗਰਾਸ ਦੀ ਮੁਫਤ ਸੇਵਾ ਸਵੇਰੇ 6 ਵਜੇ ਤੋਂ 8 ਵਜੇ ਤੱਕ ਸਿਰਫ ਦੋ ਘੰਟੇ ਲਈ ਕੁੱਝ ਦਿਨਾਂ ਵਿੱਚ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਅਮਰਜੀਤ ਸਿੰਘ ਖਾਲਸਾ, ਪਰਮਜੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਪਰਵੇਸ਼ ਕੁਮਾਰ, ਜਤਿੰਦਰ ਸਿੰਘ, ਰਣਜੀਤ ਸਿੰਘ, ਇਸ਼ਪਾਲ ਸਿੰਘ, ਅਵਤਾਰ ਸਿੰਘ, ਰਾਜਵੰਸ਼ ਸਿੰਘ ਬੇਦੀ, ਸੁਖਪ੍ਰਰੀਤ ਸਿੰਘ, ਨਿਤੀਸ਼ ਕੁਮਾਰ, ਕੇਵਲਦੀਪ ਸਿੰਘ, ਜਸਪ੍ਰਰੀਤ ਸਿੰਘ, ਹਰਪ੍ਰਰੀਤ ਸਿੰਘ, ਚਰਨਜੀਤ ਸਿੰਘ ਅਤੇ ਹਰਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।