ਦਸਵੀਂ ਜਮਾਤ ’ਚ ਸੂਬੇ ’ਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਮਨੀ ਮਹੇਸ਼ ਸ਼ਰਮਾ ਦਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ
ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਧਰਮ ਪਤਨੀ ਨਿਸ਼ਾ ਚੱਢਾ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਘੋਸ਼ਿਤ ਕੀਤੇ ਨਤੀਜੇ ਵਿੱਚ ਪੂਰੇ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਅਤੇ ਜਿਲ੍ਹਾ ਰੂਪਨਗਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੋਲੀ ਬਸੀ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਲਈ ਅੱਜ ਚਨੌਲੀ ਬਸੀ ਦੇ ਸਕੂਲ ਵਿੱਚ ਸਮੂਹ ਸਕੂਲ ਸਟਾਫ, ਸਕੂਲ ਪ੍ਰਬੰਧਕੀ ਕਮੇਟੀ ਅਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਦਸਵੀਂ ਜਮਾਤ ਦੇ ਨਤੀਜਿਆਂ ’ਚ ਮਨੀ ਮਹੇਸ਼ ਸ਼ਰਮਾ ਨੇ 645/650 (99.23%) ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਜਿਸ ਦੇ ਚਲਦਿਆਂ ਅੱਜ ਉਸਦਾ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵੱਲੋਂ ਅਪਣੀ ਧਰਮ ਪਤਨੀ ਨਿਸ਼ਾ ਚੱਢਾ ਨੂੰ ਇਸ ਪ੍ਰੋਗਰਾਮ ਵਿੱਚ ਭੇਜਿਆ ਗਿਆ। ਇਸ ਮੌਕੇ ਨਿਸ਼ਾ ਚੱਢਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਆਪਣੀ ਜ਼ਿੰਦਗੀ ਦਾ ਮੁਕਾਮ ਹਾਸਿਲ ਕਰਨ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ। ਜਿਹੜੇ ਵਿਦਿਆਰਥੀ ਦਿਲੋਂ ਸਖਤ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਇੱਕ ਦਿਨ ਮੰਜ਼ਿਲ ਜਰੂਰ ਪ੍ਰਾਪਤ ਹੁੰਦੀ ਹੈ ਅਤੇ ਉਹ ਹਰੇਕ ਖੇਤਰ ਵਿੱਚ ਅੱਗੇ ਵਧਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਬਣਾਉਣ ਵਿੱਚ ਮਾਤਾ ਪਿਤਾ ਤੋਂ ਇਲਾਵਾ ਅਧਿਆਪਕਾਂ ਦਾ ਵੀ ਖਾਸ ਯੋਗਦਾਨ ਹੁੰਦਾ ਹੈ, ਜਿਹੜਾ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਲਈ ਇੱਕ ਪੌੜੀ ਦਾ ਕੰਮ ਕਰਦਾ ਹੈ। ਸਨਮਾਨ ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਪ੍ਰਿੰਸੀਪਲ ਜਗਤਾਰ ਸਿੰਘ ਧਮਾਣਾ ਬੀਐਨਓ ਬਲਾਕ ਤਖਤਗੜ੍ਹ, ਸਰਪੰਚ ਕੁਲਵਿੰਦਰ ਸਿੰਘ ਪਿੰਡ ਚਨੌਲੀ, ਡਾਕਟਰ ਕਮਲਜੀਤ ਸਿੰਘ ਸਾਬਕਾ ਸਰਪੰਚ ਪਿੰਡ ਚਨੌਲੀ, ਭੁਪਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਚਨੌਲੀ, ਸੋਹਣ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ, ਗੁਰਵਿੰਦਰ ਸਿੰਘ ਸਸਕੋਰ ਜੀਟੀਯੂ ਪ੍ਰਧਾਨ, ਭਗਤ ਸਿੰਘ ਸਾਬਕਾ ਸਰਪੰਚ ਪਿੰਡ ਚਨੋਲੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨੀ ਮਹੇਸ਼ ਸ਼ਰਮਾ ਤੋਂ ਕੇਕ ਵੀ ਕਟਵਾਇਆ ਗਿਆ। ਸਮਾਗਮ ਦੌਰਾਨ ਪ੍ਰਿੰਸੀਪਲ ਸ਼ਰਨਜੀਤ ਕੌਰ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਸਮਾਗਮ ਦੀ ਸਮਾਪਤੀ ’ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ। ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਸਮੂਹ ਸਕੂਲ ਸਟਾਫ ਵੱਲੋਂ ਮਨੀ ਮਹੇਸ਼ ਸ਼ਰਮਾ ਨੂੰ 11000 ਰੁਪਏ ਨਗਦ , ਯਾਦਗਾਰੀ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅੱਠਵੀਂ ਜਮਾਤ ਦੀ ਸਟੇਟ ਮੈਰਿਟ ਵਿੱਚ 14ਵਾਂ ਰੈਂਕ ਪ੍ਰਾਪਤ ਕਰਨ ਵਾਲੇ ਦਮਨਦੀਪ ਸਿੰਘ ਤੇ ਦਸਵੀਂ ਜਮਾਤ ਵਿੱਚੋਂ 90% ਤੋਂ ਵੱਧ ਅੰਕ ਲੈਣ ਵਾਲੇ ਹੋਰ ਸੱਤ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਪੱਧਰ ’ਤੇ ਦਸਵੀਂ ਜਮਾਤ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਨਵਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਨਵਦੀਪ ਕੌਰ ਪੁੱਤਰੀ ਸੰਤੋਖ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਰਵੀਂ ਜਮਾਤ ਵਿੱਚ ਸਕੂਲ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਜਸ਼ਨਪ੍ਰੀਤ ਕੌਰ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਅਮਨਦੀਪ ਸਿੰਘ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਦਵਿੰਦਰ ਸਿੰਘ ਨੂੰ ਵੀ ਅੱਜ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੇ ਪੰਜਾਬੀ ਅਧਿਆਪਕ ਵਿਜੈ ਕੁਮਾਰ ਸ਼ਰਮਾ ਵੱਲੋਂ ਪੰਜਾਬੀ ਵਿੱਚ 145 ਤੋਂ ਵੱਧ ਅੰਕ ਲੈਣ ਵਾਲੇ 10 ਵਿਦਿਆਰਥੀਆਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸੇਵਾ ਮੁਕਤ ਮੁੱਖ ਅਧਿਆਪਕ ਵਲੀ ਸਿੰਘ, ਉਨਾਂ ਦੀ ਧਰਮ ਪਤਨੀ ਸੇਵਾ ਮੁਕਤ ਹੈਡ ਟੀਚਰ ਅਮਰਜੀਤ ਕੌਰ ਅਤੇ ਐਸਐਸਟੀ ਅਧਿਆਪਕ ਗੁਰਚਰਨ ਸਿੰਘ ਵੱਲੋਂ 90% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 500 ਰੁਪਏ ਪ੍ਰਤੀ ਵਿਦਿਆਰਥੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਸ਼ਾ ਚੱਢਾ ਨਾਲ ਰਾਮ ਪ੍ਰਸਾਦ ਪਾਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ, ਦੇਸ ਰਾਜ ਸੈਣੀ ਜ਼ਿਲ੍ਹਾ ਪਰੀਸ਼ਦ ਮੈਂਬਰ, ਸਤਨਾਮ ਸਿੰਘ ਨਾਗਰਾ ਸਮਤੀ ਮੈਂਬਰ, ਸੁਮਨ, ਜੋਤੀ ਆਦਿ ਹਾਜਰ ਸਨ। ਇਹਨਾਂ ਤੋਂ ਇਲਾਵਾ ਅਵਨੀਤ ਚੱਢਾ,ਰਾਜਕੁਮਾਰੀ ਚੇਅਰਮੈਨ ਸਕੂਲ ਪ੍ਰਬੰਧਕੀ ਕਮੇਟੀ, ਮਾਨ ਸਿੰਘ ਪਿੰਡ ਚਨੌਲੀ, ਗੁਰਚੇਤ ਸਿੰਘ ਨੰਬਰਦਾਰ ਪਿੰਡ ਬਸੀ, ਸੁਖਦੇਵ ਸਿੰਘ ਧਨੋਆ ਬੀਆਰਸੀ ਬਲਾਕ ਤਖਤਗੜ੍ਹ, ਮੈਡਮ ਨਵਪ੍ਰੀਤ ਕੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸਸਕੋਰ, ਰਮਨਦੀਪ ਕੌਰ ਸਸਕੋਰ, ਲੈਕਚਰਾਰ ਪਵਨ ਕੁਮਾਰ ਅਟਾਰੀ, ਜਸਵੰਤ ਸਿੰਘ ਬੱਲਾ, ਮਨਜੀਤ ਕੌਰ ਬੜਵਾ, ਸੰਜੀਵ ਕੁਮਾਰ ਮੋਠਾਪੁਰ, ਰਾਜ ਕੁਮਾਰ ਲਾਲਪੁਰ,ਕੁਲਦੀਪ ਕੌਰ ਸਾਬਕਾ ਚੇਅਰਮੈਨ ਸਕੂਲ ਪ੍ਰਬੰਧਕੀ ਕਮੇਟੀ, ਬਲੀ ਸਿੰਘ ਸ਼ਾਹਪੁਰ, ਅਮਰਜੀਤ ਕੌਰ, ਲਖਵੀਰ ਸਿੰਘ ਬੜਵਾ, ਪਰਗਟ ਸਿੰਘ, ਅੰਮ੍ਰਿਤ ਕੌਰ, ਲੈਕਚਰਾਰ ਸ਼ਸ਼ੀ ਬਾਲਾ, ਅਰਵਿੰਦਰ ਕੁਮਾਰ, ਹਰਨੇਕ ਸਿੰਘ, ਬਲਜਿੰਦਰ ਕੌਰ, ਮਾਸਟਰ ਇੰਦਰਦੇਵ, ਬਲਰਾਮ ਕੁਮਾਰ, ਸਤਵੰਤ ਕੌਰ, ਅਮਨ ਕੁਮਾਰ, ਵਿਜੇ ਕੁਮਾਰ, ਗੁਰਚਰਨ ਸਿੰਘ, ਨਵਦੀਪ ਸਿੰਘ, ਤਲਵਿੰਦਰ ਸਿੰਘ ਢੀਂਡਸਾ, ਦਵਿੰਦਰ ਕੌਰ, ਇੰਦੂ ਸ਼ਰਮਾ, ਰੀਚਾ, ਰਮਨਜੀਤ ਕੌਰ, ਇੰਦਰਜੀਤ ਸਿੰਘ, ਕੈਪਟਨ ਹਰਜਿੰਦਰ ਸਿੰਘ ਸਕੂਲ ਕੈਂਪਸ ਮੈਨੇਜਰ,ਮੈਡਮ ਮੀਨਾ ਜਿਊਵਾਲ , ਸੰਦੀਪ ਕੌਰ ਜਿਊਵਾਲ,ਦਿਲਾਵਰ ਸਿੰਘ ਪਿੰਡ ਬਸੀ, ਜਗੀਰ ਸਿੰਘ ਸਰਬਜੀਤ ਸਿੰਘ ਪਿੰਡ ਬਸੀ, ਗੁਰਦੀਪ ਕੌਰ ਪਿੰਡ ਖੇੜੀ, ਮੰਜੂ ਪਿੰਡ ਚਨੌਲੀ ਪੰਚਾਇਤ ਮੈਂਬਰ, ਮੋਹਨ ਸਿੰਘ, ਜਸਬੀਰ ਕੌਰ, ਕਰਨੈਲ ਸਿੰਘ, ਬਲਵਿੰਦਰ ਸਿੰਘ ਪਿੰਡ ਚਨੌਲੀ, ਅੰਕੂ ਪੰਡਿਤ, ਜਸਵਿੰਦਰ ਸਿੰਘ ਪਿੰਡ ਸੇਖਪੁਰ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।