ਡਾ. ਰੀਤੂ ਕੌਸ਼ਲ ‘ਬੈਸਟ ਹੈਲਥਕੇਅਰ ਐਵਾਰਡ-2026’ ਨਾਲ ਸਨਮਾਨਿਤ
ਡਾ. ਰੀਤੂ ਕੌਸ਼ਲ ‘ਬੈਸਟ ਹੈਲਥਕੇਅਰ ਅਵਾਰਡ 2026’ ਨਾਲ ਸਨਮਾਨਿਤ
Publish Date: Sun, 03 May 2026 06:20 PM (IST)
Updated Date: Sun, 03 May 2026 06:23 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਪਟਿਆਲਾ ਵਿਖੇ ਹੋਟਲ ਦਿੱਲੀ ਪਲਾਜ਼ਾ ਵਿੱਚ ਇਲੀਟ ਅਲਟਰਨੇਟਿਵ ਮੈਡੀਸਨ ਐਸੋਸੀਏਸ਼ਨ ਵੱਲੋਂ ‘ਬੈਸਟ ਹੈਲਥਕੇਅਰ ਐਵਾਰਡ-2026’ (ਦੂਜਾ ਐਡੀਸ਼ਨ) ਬੜੀ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਦੌਰਾਨ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਡਾ. ਰੀਤੂ ਕੌਸ਼ਲ (ਪੀਟੀ) ਨੂੰ ਫਿਜ਼ੀਓਥੈਰੇਪੀ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਮਹਾਰਤ ਅਤੇ ਮਰੀਜ਼ਾਂ ਪ੍ਰਤੀ ਹਮਦਰਦੀ ਭਰੇ ਵਤੀਰੇ ਲਈ ‘ਬੈਸਟ ਹੈਲਥਕੇਅਰ ਐਵਾਰਡ-2026’ ਨਾਲ ਨਿਵਾਜਿਆ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਰਟੀਫਿਕੇਟ ’ਤੇ ਟਰਾਫੀ ਭੇਟ ਕੀਤੀ ਗਈ। ਸਮਾਗਮ ਡਾ. ਮਨਜਿੰਦਰ ਸਿੰਘ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਡਾਕਟਰਾਂ, ਹਸਪਤਾਲਾਂ, ਫਾਰਮਾ ਕੰਪਨੀਆਂ ਅਤੇ ਵੈਲਨੈੱਸ ’ਤੇ ਯੋਗਾ ਖੇਤਰ ਨਾਲ ਜੁੜੇ ਕਈ ਪੇਸ਼ੇਵਰਾਂ ਨੇ ਹਿੱਸਾ ਲਿਆ। ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਿਹਤ ਕਰਮਚਾਰੀਆਂ ਦਾ ਮਨੋਬਲ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਹੋਰ ਤਨਦੇਹੀ ਨਾਲ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਨ, ਜਦਕਿ ਡਾ. ਰੀਤੂ ਕੌਸ਼ਲ ਨੂੰ ਮਿਲੇ ਇਸ ਸਨਮਾਨ ’ਤੇ ਉਨ੍ਹਾਂ ਦੇ ਸਾਥੀਆਂ ਅਤੇ ਸ਼ੁੱਭਚਿੰਤਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।