ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ
ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ
Publish Date: Sat, 04 Apr 2026 05:15 PM (IST)
Updated Date: Sat, 04 Apr 2026 05:19 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਈਆ ਗਿਆ। ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਬੀ. ਏ ਭਾਗ ਤੀਜਾ ਦੀ ਨਾਜੀਆ ਅਤੇ ਜੋਤੀ ਰਾਣੀ ਨੇ ਕਿਹਾ ਕਿ ਸੜਕ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰਾਲੀਆ ਦੀ ਰਿਪਰੋਟ ਅਨੁਸਾਰ ਦੇਸ਼ ਭਰ ਵਿਚ ਪ੍ਰਤੀ ਦਿਨ ਲਾਪਰਵਾਹੀ ਕਾਰਨ 1300 ਸੜਕ ਦੁਰਘਟਨਾਵਾਂ ਵਾਪਰ ਰਹੀਆ ਹਨ ਅਤੇ ਇਹਨਾਂ ਵਿਚ ਪ੍ਰਤੀ ਦਿਨ 470 ਲੋਕਾਂ ਦੀ ਮੌਤ ਹੋ ਜਾਂਦੀ ਹੈ। ਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਾਰਨ ਦੇਸ਼ ਭਰ ਵਿਚ ਪ੍ਰਤੀ ਸਾਲ ਕਰੀਬ 7 ਹਜਾਰ ਅਤੇ ਲਾਲ ਬੱਤੀ ਦੀ ਉਲੰਘਣਾ ਕਾਰਨ ਕਰੀਬ 2 ਹਜ਼ਾਰ ਸੜਕ ਦੁਰਘਟਨਾਵਾਂ ਹੋ ਰਹੀਆਂ ਹਨ। ਦੂਜੇ ਸਥਾਨ ’ਤੇ ਆਉਣ ਵਾਲੇ ਬੀ .ਏ ਭਾਗ ਦੂਜਾ ਦੇ ਜਸਕਰਨ ਸਿੰਘ ਅਤੇ ਬੀ. ਏ ਭਾਗ ਤੀਜਾ ਦੀ ਜਗਦੀਪ ਕੌਰ ਨੇ ਕਿਹਾ ਕਿ ਦੇਸ਼ ਭਰ ਵਿਚ ਕਰੀਬ 3.2 ਲੱਖ ਸੜਕ ਹਾਦਸੀਆਂ ਦਾ ਕਾਰਨ ਓਵਰਸਪੀਡ ਹੈ ਅਤੇ ਸੜਕ ਹਾਦਸੀਆਂ ਵਿਚ ਹਰ ਸਾਲ ਕਰੀਬ 3 ਹਜ਼ਾਰ ਲੋਕਾਂ ਦੀ ਮੌਤ ਦਾ ਕਾਰਨ ਡਰਾਈਵਿੰਗ ਦੌਰਾਨ ਸਰਾਬ ਦਾ ਸੇਵਨ ਹੈ। ਹੈਲਮਟ ਨਾ ਪਹਿਨਣਾ ਦੋ ਪਹੀਆ ਵਾਹਨ ਚਾਲਕਾਂ ਦੀ ਮੌਤ ਦਾ ਮੁੱਖ ਕਾਰਨ ਹੈ। । ਤੀਜੇ ਨੰਬਰ ਤੇ ਆਉਣ ਵਾਲੀ ਬੀ. ਏ ਭਾਗ ਤੀਜਾ ਦੇ ਅਮਨਦੀਪ ਸਿੰਘ, ਮਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਦੇਸ਼ ਭਰ ਵਿਚ ਸੰਨ 2022 ਵਿਚ 4 ਲੱਖ 61 ਹਜਾਰ ,ਸੰਨ 2023 ਵਿੱਚ 4 ਲੱਖ 80 ਹਜਾਰ, 583 , ਸੰਨ 2024 ਵਿਚ 4 ਲੱਖ, 73 ਹਜਾਰ ਅਤੇ ਸੰਨ 2025 ਵਿਚ 4.5 ਲੱਖ ਸੜਕ ਹਾਦਸੇ ਹੋਏ ਹਨ । ਇਸ ਮੌਕੇ ਪ੍ਰੋ: ਬੌਬੀ ਅਤੇ ਪ੍ਰੋ: ਅਮਿਤ ਕੁਮਾਰ ਯਾਦਵ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਵਿਚ ਹੋਈਆ ਮੌਤਾਂ ਕਾਰਨ ਦੇਸ਼ ਭਰ ਵਿਚ ਪ੍ਰਤੀ ਸਾਲ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ , ਜੋ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 3. 7 ਫੀਸ਼ਦੀ ਬਣਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਫੋਰਸ ਅਤੇ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ।