ਮੋਗਾ ਦੀ ਰੈਲੀ ਨੇ ਵਿਰੋਧੀਆਂ ਦੀ ਉਡਾਈ ਨੀਂਦ : ਇਸ਼ੂਪਾਲ ਚੌਧਰੀ
ਮੋਗਾ ’ਚ ਹੋਈ ਇਤਿਹਾਸਿਕ ਰੈਲੀ ਨੇ ਪੰਜਾਬ ’ਚ ਵਿਰੋਧੀਆਂ ਦੀ ਉੜਾਈ ਨੀਂਦ: ਇਸ਼ੂਪਾਲ ਚੌਧਰੀ
Publish Date: Sat, 14 Mar 2026 05:02 PM (IST)
Updated Date: Sat, 14 Mar 2026 05:03 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੌਜਵਾਨ ਭਾਜਪਾ ਆਗੂ ਇਸ਼ੂਪਾਲ ਚੌਧਰੀ ਨੇ ਕਿਹਾ ਕਿ ਮੋਗਾ ਵਿਖੇ ਹੋਈ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਰੈਲੀ ਨੇ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਹੋਈ ਇਸ ਰੈਲੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਹੁਣ ਵਿਕਾਸ, ਸੁਰੱਖਿਆ ਅਤੇ ਮਜ਼ਬੂਤ ਪ੍ਰਸ਼ਾਸਨ ਦੀ ਪੱਖਦਾਰ ਹੈ। ਉਨ੍ਹਾਂ ਦੱਸਿਆ ਕਿ ਮੋਗਾ ਦੀ ਧਰਤੀ ‘ਤੇ ਇਕੱਠੀ ਹੋਈ ਭਾਰੀ ਭੀੜ ਨੇ ਸਾਬਤ ਕਰ ਦਿੱਤਾ ਕਿ ਲੋਕ ਹੁਣ ਪੁਰਾਣੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਅਤੇ ਨਵੇਂ ਵਿਕਲਪ ਵੱਲ ਦੇਖ ਰਹੇ ਹਨ। ਇਸ਼ੂਪਾਲ ਚੌਧਰੀ ਨੇ ਕਿਹਾ ਕਿ ਰੈਲੀ ਦੌਰਾਨ ਲੋਕਾਂ ਵਿਚ ਬੇਮਿਸਾਲ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ, ਜੋ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਦੀ ਲਹਿਰ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਭਾਜਪਾ ਦੀ ਨੀਤੀਆਂ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਪੰਜਾਬ ਵਿਚ ਵਿਕਾਸ ਅਤੇ ਤਰੱਕੀ ਲਈ ਨਵੀਂ ਸੋਚ ਦੀ ਲੋੜ ਹੈ ਅਤੇ ਭਾਜਪਾ ਇਸ ਦਿਸ਼ਾ ਵਿੱਚ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਸੰਦੇਸ਼ ਨੇ ਪੰਜਾਬ ਦੀ ਜਨਤਾ ਵਿਚ ਨਵੀਂ ਉਮੀਦ ਪੈਦਾ ਕੀਤੀ ਹੈ। ਉਨ੍ਹਾਂ ਮੁਤਾਬਕ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨੇ ਦੇਸ਼ ਭਰ ਵਿਚ ਨਵੀਂ ਤਰੱਕੀ ਦੀ ਦਿਸ਼ਾ ਦਿੱਤੀ ਹੈ ਅਤੇ ਹੁਣ ਪੰਜਾਬ ਦੇ ਲੋਕ ਵੀ ਇਸ ਤਰੱਕੀ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਸ਼ੂਪਾਲ ਚੌਧਰੀ ਨੇ ਕਿਹਾ ਕਿ ਮੋਗਾ ਦੀ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇੱਕ ਇਤਿਹਾਸਕ ਪਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵੱਡੇ ਇਕੱਠ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ ਅਤੇ ਉਹਨਾਂ ਨੂੰ ਵੀ ਹੁਣ ਲੋਕਾਂ ਦੇ ਮੂਡ ਦਾ ਅਹਿਸਾਸ ਹੋ ਗਿਆ ਹੈ। ਉਨ੍ਹਾਂ ਆਖ਼ਿਰ ਵਿਚ ਕਿਹਾ ਕਿ ਭਾਜਪਾ ਪੰਜਾਬ ਵਿੱਚ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਦੇ ਹੋਏ ਵਿਕਾਸ, ਰੋਜ਼ਗਾਰ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਲੋਕ ਵਿਕਾਸ ਦੀ ਰਾਹ ਚੁਣਦੇ ਹੋਏ ਭਾਜਪਾ ਨੂੰ ਮਜ਼ਬੂਤ ਬਣਾਉਣਗੇ।