ਭਾਈ ਰਘਬੀਰ ਸਿੰਘ ’ਤੇ ਹਮਲੇ ਦੀ ਕੀਤੀ ਨਿੰਦਾ
ਅਮ੍ਰਿਤਧਾਰੀ ਸਿੱਖ ਪ੍ਰਚਾਰਕ ਭਾਈ ਰਘਬੀਰ ਸਿੰਘ ਖਿਆਲੀ ਵਾਲਾ ’ਤੇ ਹਮਲਾ ਕਰਨ ਦੀ ਕੀਤੀ ਨਿੰਦਾ
Publish Date: Thu, 19 Feb 2026 04:15 PM (IST)
Updated Date: Thu, 19 Feb 2026 04:18 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਸੰਪਰਦਾਈ ਲੋਕਾਂ ਵਲੋਂ ਥਾਣਾ ਨੇਹੀਆਂ ਵਾਲਾ ਦੇ ਅਧੀਨ ਪੈਂਦੇ ਪਿੰਡ ਖਿਆਲੀ ਵਾਲਾ ਵਿਚ ਇਕ ਅਮ੍ਰਿਤਧਾਰੀ ਸਿੱਖ ਪ੍ਰਚਾਰਕ ਭਾਈ ਰਘਬੀਰ ਸਿੰਘ ਖਿਆਲੀ ਵਾਲਾ ’ਤੇ ਹਮਲਾ ਕਰਕੇ ਕੇਸ ਅਤੇ ਦਾਹੜੀ ਕੱਟਣ ਦਾ ਮਾਮਲਾ ਅਤਿ ਨਿੰਦਣਯੋਗ ਹੈ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ,ਚੌਂਤਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਕ੍ਰਮਵਾਰ ਚੇਅਰਮੈਨ ਜੋਗਿੰਦਰ ਸਿੰਘ, ਰਾਣਾ ਇੰਦਰਜੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀ ਕੀਤਾ ਉਹਲਾਂ ਨੇ ਕਿਹਾ ਕਿ ਭਾਈ ਰਘਬੀਰ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਸਪੁੱਤਰ ਬਚਿੰਤ ਸਿੰਘ ,ਹਰਦੀਪ ਸਿੰਘ (ਸੱਤਾ)ਸਪੁੱਤਰ ਮੇਜਰ ਸਿੰਘ ਨੇ ਅਮਰਜੀਤ ਸਿੰਘ ਮਿਸਤਰੀ ਤੇ ਘਰ ਵਿਚ ਵੜ ਕੇ ਜਸਵੰਤ ਸਿੰਘ ਨੇ ਪਿੱਛੋਂ ਦੀ ਜੱਫਾ ਪਾ ਲਿਆ ਅਤੇ ਹਰਦੀਪ ਸਿੰਘ ਸੱਤੇ ਨੇ ਦਾਹੜੀ ਪਰ ਕੈਂਚੀ ਚਲਾ ਕੇ ਦਾਹੜੀ ਦੇ ਵਾਲ ਕੱਟ ਦਿੱਤੇ, ਇਸੇ ਦੌਰਾਨ ਦਸਤਾਰ ਉਤਰ ਜਾਣ ਤੇ ਸਿਰ ਦੇ ਕੇਸ ਵੀ ਕਟੇ ਗਏ ,ਜਦੋ ਜਹਿਦ ਕਰਦਿਆਂ ਭਾਈ ਰਘਬੀਰ ਸਿੰਘ ਉਪਰ ਕੈਂਚੀ ਨਾਲ ਵਾਰ ਕਰਕੇ ਜਖਮੀ ਵੀ ਕੀਤਾ ਗਿਆ ,ਰੌਲਾ ਪੈਣ ਤੇ ਦੋਸ਼ੀ ਓਥੋਂ ਭੱਜ ਨਿਕਲੇ ,ਥਾਣਾ ਨੇਹੀਆਂ ਵਾਲਾ ਵਿਖੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਦੋ ਪੁਲਿਸ ਮੁਲਾਜ਼ਮਾ ਨੇ ਛਾਪੇਮਾਰੀ ਕੀਤੀ ਤਾਂ ਬਾਬਾ ਹਜ਼ੂਰਾ ਸਿੰਘ ਦੇ ਘਰੋਂ ਅਮਰ ਸਿੰਘ ਪੁੱਤਰ ਹਜ਼ੂਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ।ਜ਼ਿਕਰ ਯੋਗ ਹੈ ਕਿ ਹਜ਼ੂਰਾ ਸਿੰਘ ਨੂੰ ਕੁਝ ਦਿਨ ਪਹਿਲੇ ਹੀ ਸੰਗਤ ਵਲੋ ਸਨਮਾਨਿਤ ਕੀਤਾ ਗਿਆ ਸੀ। ਜਿਸ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਭਾਈ ਰਘਬੀਰ ਸਿੰਘ ਤੇ ਹੋਏ ਹਮਲੇ ਦੀ ਸਾਰੀ ਸਾਜਿਸ਼ ਅਮਰ ਸਿੰਘ ਤੇ ਇਸਦੇ ਸਾਥੀਆਂ ਨੇ ਹਜ਼ੂਰਾ ਸਿੰਘ ਖਿਆਲੀ ਵਾਲਾ ਦੇ ਘਰ ਰਚੀ ਗਈ ਇਸ ਸਾਰੀ ਸਾਜਿਸ ਨੂੰ ਰਚਣ ਦਾ ਕਾਰਨ ਵਿਚਾਰਾਂ ਦਾ ਮਤਭੇਦ ਹੈ, ਕਿਉਂਕਿ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗੁਰਮਤਿ ਦੀ ਵਿਚਾਰਧਾਰਾ ਪ੍ਰਵਾਨ ਨਹੀਂ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਕ੍ਰਮਵਾਰ ਚੇਅਰਮੈਨ ਜੋਗਿੰਦਰ ਸਿੰਘ, ਰਾਣਾ ਇੰਦਰਜੀਤ ਸਿੰਘ, ਹਰਜੀਤ ਸਿੰਘ, ਗਿਆਨੀ ਬਲਜੀਤ ਸਿੰਘ, ਪਰਮਜੀਤ ਸਿੰਘ ਚੰਡੀਗੜ੍ਹ, ਪ੍ਰਿ ਗੁਰਬਚਨ ਸਿੰਘ ਪਣਵਾਂ, ਪ੍ਰੀ ਚਰਨਜੀਤ ਸਿੰਘ ਅਨੰਦਪੁਰ ਸਾਹਿਬ, ਅਮਰਜੀਤ ਸਿੰਘ, ਪ੍ਰਭਸ਼ਰਨ ਸਿੰਘ, ਗੋਨਿਆਨਾ ਸਰਕਲ ਤੋਂ ਪਰਮਜੀਤ ਸਿੰਘ, ਮਦਨ ਸਿੰਘ, ਕਿਰਪਾਲ ਸਿੰਘ ਬਠਿੰਡਾ, ਸਮੂਹ ਸਟਾਫ ਅਤੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਪ੍ਰਸਾਸ਼ਨ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਆਖਿਆ ਕਿ ਇਹ ਘਿਨੌਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਜਾਂਦੀ ਹੈ ਕਿ ਐਸੇ ਸਿਧਾਂਤ ਹੀਣ ,ਈਰਖਾਵਾਦੀ,ਡੇਰਿਆਂ ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਵੇ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਪੰਥ ਚੋਂ ਛੇਕਿਆ ਜਾਵੇ, ਤਾਕਿ ਆਉਣ ਵਾਲੇ ਸਮੇਂ ਵਿਚ ਕੋਈ ਹੋਰ ਐਸੀ ਹਰਕਤ ਕਰਨ ਦਾ ਹੌਂਸਲਾ ਨਾ ਕਰ ਸਕੇ।