ਟੋਲ ਪਲਾਜ਼ਾ ਬਹਿਰਾਮ ਵਿਖੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਲਗਾਏ ਨਵੇਂ ਰੇਟ ਲਿਸਟਾਂ ਕਾਰਨ ਵਾਹਨ ਚਾਲਕਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਇਸ ਕਾਰਨ ਪਰੇਸ਼ਾਨ ਵਾਹਨ ਚਾਲਕਾਂ ਸੋਹਣ ਸਿੰਘ, ਹਰਜੀਤ

ਪ੍ਰਦੀਪ ਭਨੋਟ, ਨਵਾਂਸ਼ਹਿਰ
ਟੋਲ ਪਲਾਜ਼ਾ ਬਹਿਰਾਮ ਵਿਖੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਲਗਾਏ ਨਵੇਂ ਰੇਟ ਲਿਸਟਾਂ ਕਾਰਨ ਵਾਹਨ ਚਾਲਕਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਇਸ ਕਾਰਨ ਪਰੇਸ਼ਾਨ ਵਾਹਨ ਚਾਲਕਾਂ ਸੋਹਣ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਟੋਲ ਪਲਾਜ਼ਾ ਵੱਲੋਂ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।
ਉਨਾਂ੍ਹ ਕਿਹਾ ਕਿ ਟੋਲ ਪਲਾਜਾ ਕੰਪਨੀ ਵੱਲੋਂ ਇਕੱਠਿਆਂ ਹੀ ਵਧਾਏ ਜਾ ਰਹੇ ਹਨ ਜਿਸ ਕਾਰਨ ਵਾਹਨ ਚਾਲਕਾਂ ਅਤੇ ਆਮ ਲੋਕਾਂ ਦੇ ਇਕਦਮ ਬੋਝ ਪੈ ਜਾਵੇਗਾ। ਉਨਾਂ੍ਹ ਕਿਹਾ ਕਿ ਸਰਕਾਰ ਨੰੂ ਟੋਲ ਪਲਾਜਾ 'ਤੇ ਲੱਗੇ ਪੁਰਾਣੇ ਰੇਟ ਲਿਸਟਾਂ ਨੂੰ ਬਹਾਲ ਰੱਖਦਿਆਂ ਕੰਪਨੀ ਨੰੂ ਦਿੱਤਾ ਜਾ ਰਿਹਾ ਸਮਾਂ ਵਧਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨਾਲ ਹੋ ਰਹੀ ਲੁੱਟ-ਖੋਹ ਰੋਕੀ ਜਾ ਸਕੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਜਾਰੀ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ 'ਤੇ ਪਿਛਲੇ ਡੇਢ ਸਾਲ ਤੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ, ਜਿਸ ਕਾਰਨ ਟੋਲ ਪਲਾਜ਼ਾ ਕੰਪਨੀਆਂ ਦਾ ਕਾਰੋਬਾਰ ਠੱਪ ਪਿਆ ਸੀ। ਇਸ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਕੰਪਨੀਆਂ ਨੂੰ ੱਦਿੱਤੇ ਗਏ ਸਮੇਂ ਵਿਚ ਵਾਧਾ ਕੀਤਾ ਗਿਆ ਸੀ ਪਰ ਹੁਣ ਟੋਲ ਪਲਾਜ਼ਾ ਕੰਪਨੀਆਂ ਵੱਲੋਂ ਇੱਕੋ ਸਮੇਂ ਰੇਟਾਂ ਨੂੰ ਦੁੱਗੁਣਾ ਕੀਤੇ ਜਾਣ ਕਾਰਨ ਵਾਹਨ ਚਾਲਕਾਂ ਦੀ ਪਰੇਸ਼ਾਨੀ ਵਧਣ ਦੇ ਆਸਾਰ ਹਨ। ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਟੋਲ ਪਲਾਜ਼ਾ ਦੇ ਰੇਟਾਂ ਨੂੰ ਨਾ ਘਟਾਇਆ ਤਾਂ ਰੇਟਾਂ ਨੂੰ ਲੈ ਕੇ ਟੋਲ ਪਲਾਜ਼ਿਆਂ 'ਤੇ ਧਰਨਾ ਪਹਿਲਾਂ ਵਾਂਗ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਹੋਵੇਗੀ।
-ਇਸ ਤਰਾਂ੍ਹ ਹਨ ਟੋਲ ਪਲਾਜ਼ਾ ਦੇ ਨਵੇਂ ਰੇਟ
ਬਹਿਰਾਮ ਟੋਲ ਪਲਾਜਾ ਵਿਖੇ ਲੱਗੇ ਵੱਡੇ ਬੋਰਡ 'ਤੇ ਲੱਗੀ ਰੇਟ ਲਿਸਟ ਅਨੁਸਾਰ ਕਾਰ/ਜੀਪ/ਵੈਨ ਅਤੇ ਹਲਕੇ ਮੋਟਰ ਵਾਹਨ ਲਈ ਸਿੰਗਲ ਜਰਨੀ ਪਰਚੀ 90 ਰੁਪਏ ਜਦਕਿ ਰਿਟਰਨ 135 ਰੁਪਏ ਕੀਤੀ ਗਈ ਹੈ। ਹਲਕੇ ਵਪਾਰਕ ਵਾਹਨ ਜਾਂ ਮਿੰਨੀ ਬਸ ਸਿੰਗਲ ਜਰਨੀ 145 ਅਤੇ ਰਿਟਰਨ ਜਰਨੀ 215 ਰੁਪਏ, ਬੱਸ ਜਾਂ ਟਰੱਕ ਦੋ ਧੂਰੇ ਸਿੰਗਲ ਜਰਨੀ 300 ਰੁਪਏ ਜਾਂ ਰਿਟਰਨ ਜਰਨੀ 450 ਰੁਪਏ, ਤਿੰਨ ਧੁਰੇ ਵਾਲੇ ਵਪਾਰਕ ਵਾਹਨ ਸਿੰਗਲ ਪਰਚੀ 330, ਰਿਟਰਨ ਜਰਨੀ 490 ਰੁਪਏ, ਭਾਰੀ ਉਸਾਰੀ ਮਸ਼ੀਨਾਂ ਜਾਂ ਅਰਥ ਮੂਵਿੰਗ ਯੰਤਰ ਜਾਂ ਬਹੂ ਧੂਰੇ ਵਾਹਨ ਚਾਰ ਤੋਂ ਛੇ ਧੂਰੇ ਦੀ ਸਿੰਗਲ ਜਰਨੀ 470 ਰੁਪਏ, ਰਿਟਰਨ ਜਰਨੀ 705 ਰੁਪਏ, ਵੱਡੇ ਵਾਹਨ ਸੱਤ ਜਾਂ ਜ਼ਿਆਦਾ ਧੂਰੇ ਦੀ ਸਿੰਗਲ ਪਰਚੀ 575 ਜਦਕਿ ਰਿਟਰਨ ਪਰਚੀ 860 ਰੁਪਏ ਕੀਤੀ ਗਈ ਹੈ।