ਨਵਾਂਸ਼ਹਿਰ ਚੋਣ ਨਤੀਜੇ: SBS ਨਗਰ ਦੀਆਂ 3 ਨਗਰ ਕੌਂਸਲਾਂ 'ਚੋਂ 1 'ਤੇ 'ਆਪ' ਤੇ 1 'ਤੇ ਅਕਾਲੀ ਦਲ ਜੇਤੂ; ਤੀਜੀ ਸੀਟ 'ਤੇ ਫਸਿਆ ਪੇਚ
ਨਵਾਂਸ਼ਹਿਰ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਨਵਾਂਸ਼ਹਿਰ ਨਗਰ ਕੌਂਸਲ 'ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਆਏ ਨਤੀਜਿਆਂ 'ਚ ਕਾਂਗਰਸ ਪਾਰਟੀ ਨੂੰ 8 ਸੀਟਾਂ, ਆਮ ਆਦਮੀ ਪਾਰਟੀ 6 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ, ਬਸਪਾ ਪਾਰਟੀ ਨੂੰ 1 ਸੀਟ ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ।
Publish Date: Fri, 29 May 2026 11:54 AM (IST)
Updated Date: Fri, 29 May 2026 11:57 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਨਵਾਂਸ਼ਹਿਰ ਨਗਰ ਕੌਂਸਲ 'ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਆਏ ਨਤੀਜਿਆਂ 'ਚ ਕਾਂਗਰਸ ਪਾਰਟੀ ਨੂੰ 8 ਸੀਟਾਂ, ਆਮ ਆਦਮੀ ਪਾਰਟੀ 6 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ, ਬਸਪਾ ਪਾਰਟੀ ਨੂੰ 1 ਸੀਟ ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ।
ਇਸੇ ਤਰ੍ਹਾਂ ਨਗਰ ਕੌਂਸਲ ਰਾਹੋਂ ਦੇ ਆਏ ਨਤੀਜਿਆਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਜਿੱਤ ਹਾਸਲ ਕਰਕੇ ਸਾਰੀਆਂ ਪਾਰਟੀਆਂ ਨੂੰ ਪਿਛਾੜ ਦਿੱਤਾ ਹੈ। ਇੱਥੇ ਨਗਰ ਕੌਂਸਲ ਦੀਆਂ ਹੋਈਆਂ 13 ਵਾਰਡਾਂ ਦੇ ਚੋਣ ਦੇ ਨਤੀਜਿਆਂ ਵਿਚ ਅਕਾਲੀ ਦਲ ਨੇ 9 ਵਾਰਡਾਂ 'ਤੇ ਚੋਣ ਜਿੱਤੀ ਅਤੇ ਸਹਿਯੋਗੀ ਪਾਰਟੀ ਬੀਐਸਪੀ ਨੂੰ 03 ਸੀਟਾਂ ਮਿਲੀਆਂ। ਦੋਵਾਂ ਪਾਰਟੀਆਂ ਨੇ 12 ਸੀਟਾਂ ਜਿੱਤ ਕੇ ਵੱਡਾ ਫ਼ਤਵਾ ਹਾਸਿਲ ਕੀਤਾ ਹੈ। ਇੱਥੇ ਸਿਰਫ਼ ਇਕ ਸੀਟ ਕਾਂਗਰਸ ਪਾਰਟੀ ਦੇ ਹਿੱਸੇ ਆਈ ਹੈ।
ਨਗਰ ਕੌਂਸਲ ਬੰਗਾਂ ਦੀਆਂ 15 ਵਾਰਡਾਂ ਦੇ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਆਪਣਾ ਫਤਵਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ 10 ਵਾਰਡਾਂ 'ਤੇ ਜਿੱਤ ਹਾਸਿਲ ਕੀਤੀ ਜਦਕਿ 2 ਵਾਰਡਾਂ 'ਚ ਆਜ਼ਾਦ ਉਮੀਦਵਾਰ, ਇਕ ਵਾਰਡ 'ਚ ਬਸਪਾ, ਇਕ ਵਾਰਡ 'ਚ ਬੀਜੇਪੀ ਅਤੇ ਇਕ ਵਾਰਡ 'ਚ ਅਕਾਲੀ ਦਲ ਦੇ ਉਮੀਦਵਾਰ ਨੇ ਚੋਣ ਜਿੱਤੀ ਹੈ। ਜੇਤੂ ਉਮੀਦਵਾਰਾਂ ਵੱਲੋਂ ਢੋਲ ਵਜਾਏ ਗਏ ਅਤੇ ਮਠਿਆਈਆਂ ਵੰਡੀਆਂ ਗਈਆਂ।