67 ਸਾਲ ਦੀ ਹੋਈ ਨੰਗਲ ਹਾਈਡਲ ਨਹਿਰ
ਪੰਜਾਬ ਤੇ ਹਿਮਾਚਲ ਦੀ ਸਰਹੱਦ 'ਤੇ ਬਣੇ ਨੰਗਲ ਡੈਮ ਤੋਂ ਨਿਕਲਣ ਵਾਲੀ ਨੰਗਲ ਹਾਈਡਲ ਨਹਿਰ ਅੱਜ 67 ਸਾਲ ਦੀ ਹੋ ਗਈ ਹੈ। ਆਧੁਨਿਕ ਭਾਰਤ ਦਾ ਨਵੀਨ ਮੰਦਿਰ ਮੰਨੇ ਜਾਣ ਵਾਲੇ ਤੇ ਰਾਸ਼ਟਰ ਦਾ ਗੌਰਵ ਕਹੇ ਜਾਦੇ ਭਾਖੜਾ ਡੈਮ ਦੀ ਪਣ ਬਿਜਲੀ ਯੋਜਨਾ ਅਧੀਨ ਬਣਾਈ ਗਈ ਨੰਗਲ ਹਾਈਡਲ ਨਹਿਰ ਉੱਤਰੀ ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਦੀ ਪ੍ਰਤੀਕ ਮੰਨੀ ਜਾਦੀ ਹੈ।
Publish Date: Wed, 07 Jul 2021 04:47 PM (IST)
Updated Date: Wed, 07 Jul 2021 04:47 PM (IST)
ਪੰਜਾਬ ਤੇ ਹਿਮਾਚਲ ਦੀ ਸਰਹੱਦ 'ਤੇ ਬਣੇ ਨੰਗਲ ਡੈਮ ਤੋਂ ਨਿਕਲਣ ਵਾਲੀ ਨੰਗਲ ਹਾਈਡਲ ਨਹਿਰ ਅੱਜ 67 ਸਾਲ ਦੀ ਹੋ ਗਈ ਹੈ। ਆਧੁਨਿਕ ਭਾਰਤ ਦਾ ਨਵੀਨ ਮੰਦਿਰ ਮੰਨੇ ਜਾਣ ਵਾਲੇ ਤੇ ਰਾਸ਼ਟਰ ਦਾ ਗੌਰਵ ਕਹੇ ਜਾਦੇ ਭਾਖੜਾ ਡੈਮ ਦੀ ਪਣ ਬਿਜਲੀ ਯੋਜਨਾ ਅਧੀਨ ਬਣਾਈ ਗਈ ਨੰਗਲ ਹਾਈਡਲ ਨਹਿਰ ਉੱਤਰੀ ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਦੀ ਪ੍ਰਤੀਕ ਮੰਨੀ ਜਾਦੀ ਹੈ। ਇਸ ਨਹਿਰ ਨੂੰ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਨੰਦ ਲਾਲ ਨੂਰਪੁਰੀ ਨੇ ਆਪਣੇ ਗੀਤ 'ਭਾਖੜੇ ਤੋਂ ਆਉਦੀ ਮੁਟਿਆਰ ਨੱਚਦੀ' ਨਾਲ ਤੁਲਨਾ ਕਰਕੇ ਇਸ ਨਹਿਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਸੀ। ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀ ਲਾਈਫ ਲਾਈਨ ਬਣੀ ਇਹ ਨਹਿਰ 8 ਜੁਲਾਈ 1954 ਵਿੱਚ ਚਾਲੂ ਹੋਈ ਸੀ। ਇਸ ਦਾ ਰਸਮੀ ਉਦਘਾਟਨ ਤੱਤਕਲੀਨ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਕੀਤਾ ਗਿਆ ਸੀ, ਜਿਥੇ ਇਹ ਨਹਿਰ ਸਿੰਚਾਈ ਲਈ ਪੰਜਾਬ,ਹਰਿਆਣਾ ਅਤੇ ਰਾਜਸਥਾਨ ਸੂਬਿਆਂ ਨੂੰ ਪਾਣੀ ਸਪਲਾਈ ਕਰਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ, ਉੱਥੇ ਇਸ ਨਹਿਰ ਉਪਰ ਕੋਟਲਾ ਤੇ ਗੰਗੂਵਾਲ ਵਿਖੇ 77-77 ਮੈਗਾਵਾਟ ਪਾਵਰ ਪਲਾਟ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ 1954 ਤੋਂ ਚਾਲੂ ਹੋਈ ਇਹ ਨਹਿਰ ਨਿਰੰਤਰ ਚਲ ਰਹੀ ਹੈ ਅਤੇ ਕਦੇ ਵੀ ਬੰਦ ਨਹੀ ਹੋਈ। ਬੀਬੀਐੱਮਬੀ ਅਧੀਨ ਚਲਣ ਵਾਲੀ 61 ਕਿਲੋਮੀਟਰ ਇਸ ਨਹਿਰ ਵਿੱਚ 12500 ਕਿਊਸਿਕ ਪਾਣੀ ਦੀ ਛੱਡਿਆ ਜਾ ਰਿਹਾ ਹੈ। ਇਸ ਤੋਂ ਅੱਗੇ ਇਸ ਨਹਿਰ ਨੂੰ ਵੱਖ-ਵੱਖ ਸੂਬਿਆ ਦੀਆਂ ਸਰਕਾਰਾਂ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਲਿਆ ਗਿਆ ਹੈ।ਇਸ ਨਹਿਰ ਦੇ 67 ਸਾਲ ਪੂਰੇ ਹੋਣ ਤੇ ਅੱਜ ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਕਮਲਜੀਤ ਸਿੰਘ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਇਸ ਨਹਿਰ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਇਹ ਨਹਿਰ ਭਵਿੱਖੀ ਵਿੱਚ ਵੀ ਦੇਸ਼ ਦੀ ਨਿੰਰਤਰ ਸੇਵਾ ਕਰਕੇ ਦੇ ਦੀ ਤਰੱਕੀ 'ਚ ਅਪਣਾ ਯੋਗਦਾਨ ਪਾਉਂਦੀ ਰਹੇਗੀ।