ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿੱਤਾ ਜਾਵੇ
ਗਉ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜ਼ਾ ਦਿੱਤਾ ਜਾਵੇ
Publish Date: Thu, 30 Apr 2026 05:44 PM (IST)
Updated Date: Fri, 01 May 2026 04:11 AM (IST)

30ਐਨਐਸਆਰ29ਪੀ ਨਵਾਂਸ਼ਹਿਰ ਚ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਡੀਸੀ ਨੂੰ ਮੰਗ ਪੱਤਰ ਸੌਂਪਦੇ ਹੋਏ। ਪੰਜਾਬੀ ਜਾਗਰਣ * ਧਾਰਮਿਕ ਸੰਸਥਾਵਾਂ ਨੇ ਡੀਸੀ ਨੂੰ ਸੌੰਪਿਆ ਮੰਗ ਪੱਤਰ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼੍ਰੀ ਬਾਂਕੇ ਬਿਹਾਰੀ ਗਊਸ਼ਾਲਾ ਸੇਵਾ ਦਲ ਨਵਾਂਸ਼ਹਿਰ ਅਤੇ ਗਊ ਰਕਸ਼ਕ ਦਲ ਨਵਾਂਸ਼ਹਿਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ’ਚ ਮੰਗ ਕੀਤੀ ਕਿ ਦੇਸ਼ ਵਿਚ ਗਊ ਹੱਤਿਆ ਬੰਦ ਕੀਤੀ ਜਾਵੇ ਅਤੇ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿੱਤਾ ਜਾਵੇ। ਸਨਾਤਨ ਧਰਮ ਅਤੇ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਖੇਤਰ ਵਿਚ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਸਬੰਧ ਵਿਚ ਲੋਕਾਂ ਵਿਚ ਧਾਰਮਿਕ ਪੰਫਲੇਟ ਵੰਡੇ ਗਏ। ਜਿਨ੍ਹਾਂ ’ਚ ‘ਸਨਾਤਨ ਧਰਮ ਗੀਤਾ’ ’ਚ ਵਰਣਿਤ ਜੀਵਨ ਦੇ ਬੁਨਿਆਦੀ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਦਾ ਵੇਰਵਾ ਦਿੱਤਾ ਗਿਆ ਹੈ। ਪੰਫਲੇਟਾਂ ਵਿਚ ਕਿਹਾ ਕਿ ਸਨਾਤਨ ਧਰਮ ਮਨੁੱਖੀ ਜੀਵਨ ਨੂੰ ਸੱਚ, ਅਹਿੰਸਾ, ਸੇਵਾ ਅਤੇ ਧਾਰਮਿਕਤਾ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਤੇ ਗੀਤਾ ਦੇ ਸੰਦੇਸ਼ਾਂ ਨੂੰ ਸਰਲ ਭਾਸ਼ਾ ਵਿਚ ਸਮਝਾਇਆ ਗਿਆ ਹੈ। ਤਾਂ ਜੋ ਆਮ ਲੋਕ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾ ਸਕਣ ਅਤੇ ਇੱਕ ਆਦਰਸ਼ ਸਮਾਜ ਦਾ ਨਿਰਮਾਣ ਕਰ ਸਕਣ। ਇਸ ਮੁਹਿੰਮ ਵਿਚ ਸਰਕਾਰ ਨੂੰ ਮੁੱਖ ਬੇਨਤੀਆਂ ਵੀ ਸ਼ਾਮਲ ਹਨ। ਜਿਸ ਵਿਚ ਸਨਾਤਨ ਪਰੰਪਰਾਵਾਂ ਦੀ ਰੱਖਿਆ, ਧਾਰਮਿਕ ਆਜ਼ਾਦੀ, ਗਊ ਰੱਖਿਆ ਅਤੇ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਰਗੇ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਵੀ ਅਪੀਲ ਕੀਤੀ ਕਿ ਲੋਕ ਆਪਸੀ ਭਾਈਚਾਰਾ ਬਣਾਈ ਰੱਖਣ, ਸਮਾਜ ਵਿਚ ਸਦਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਵਿਚ ਯੋਗਦਾਨ ਪਾਉਣ। ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਯਤਨਾਂ ਨਾਲ ਸਮਾਜ ਵਿਚ ਜਾਗਰੂਕਤਾ ਵਧੇਗੀ ਅਤੇ ਲੋਕ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਗੇ। ਇਸ ਮੌਕੇ ਸਵਾਮੀ ਰਿਸ਼ੀ ਰਾਜ, ਸਵਾਮੀ ਗੋਪਾਲ ਦਾਸ, ਭਾਰਤੀ ਆਂਗਰਾ, ਗੋਪਾਲ ਸ਼ਾਰਦਾ, ਅਨਿਲ ਕੁਮਾਰ ਬਾਲੀ, ਗਗਨ, ਭੁਪਿੰਦਰ ਸਿੰਘ, ਲਲਿਤ ਓਹਰੀ, ਪ੍ਰੀਤੀ ਮਹੰਤ ਆਦਿ ਮੌਜੂਦ ਸਨ।