ਵਿਧਾਇਕ ਕਟਾਰੀਆ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Publish Date: Thu, 07 May 2026 06:24 PM (IST)
Updated Date: Fri, 08 May 2026 04:12 AM (IST)

07ਐਨਐਸਆਰ31ਪੀ ਵਿਧਾਇਕਾ ਸੰਤੋਸ਼ ਕਟਾਰੀਆ ਵਿਕਾਸ ਕਾਰਜਾਂ ਦੇ ਉਦਘਾਟਨ ਕਰਦੇ ਹੋਏ ਨਾਲ ਪਿੰਡ ਵਾਸੀ। ਪੰਜਾਬੀ ਜਾਗਰਣ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਚਾਹਲ ਜੱਟਾਂ ਅਤੇ ਚਾਹਲਾਂ ਪਿੰਡ ਵਿਚ ਲੱਖਾਂ ਰੁਪਏ ਦੇ ਵੱਖ-ਵੱਖ ਵਿਕਾਸ ਦੇ ਕੰਮ ਕਰਵਾਏ ਗਏ ਹਨ। ਜਿਨ੍ਹਾਂ ਦੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਉਦਘਾਟਨ ਕੀਤੇ ਗਏ। ਰੰਗਲਾ ਪੰਜਾਬ ਸਕੀਮ ਤਹਿਤ ਇਕ ਗਲੀ ਬਣਾਈ, ਇਕ ਸੁੰਦਰ ਪਾਰਕ, ਛੱਪੜ ਦੀ ਰੈਨੋਵੇਸ਼ਨ, ਪਿੰਡ ਚਾਹਲ ਦੀਆਂ ਗਲੀਆਂ ਦੇ ਬਰਮ, ਖਾਲਾ ਅਤੇ ਗਲੀ ਦਾ ਉਦਘਾਟਨ ਕੀਤਾ। ਮੁਖਤਿਆਰ ਸਿੰਘ ਪੰਚਾਇਤ ਡਿਵੈਲਪਮੈਂਟ ਸੈਕਟਰੀ ਨੇ ਦੱਸਿਆ ਕਿ 15ਵਾਂ ਵਿੱਤ ਕਮਿਸ਼ਨ ਅਤੇ ਰੰਗਲਾ ਪੰਜਾਬ ਸਕੀਮ ਤਹਿਤ ਦਿੱਤੀਆਂ ਗਈਆਂ ਗ੍ਰਾਂਟਾਂ ਦੀ ਵਰਤੋਂ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਹਲਕਾ ਵਿਧਾਇਕਾ ਅਤੇ ਉਨ੍ਹਾਂ ਨਾਲ ਆਏ ਅਸ਼ੋਕ ਕਟਾਰੀਆ ਆਪ ਆਗੂ ਦਾ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਫੌਜੀ ਨਾਲ ਪੰਚਾਇਤ ਮੈਂਬਰ ਅਤੇ ਸਾਬਕਾ ਸਰਪੰਚ ਮੋਹਨ ਸਿੰਘ ਫੌਜੀ, ਸਾਬਕਾ ਸਰਪੰਚ ਵਿੱਦਿਆ ਸਾਗਰ ਨੰਬਰਦਾਰ ਹਰਦੇਵ ਸਿੰਘ, ਨਿਰਮਲ ਸਿੰਘ ਸਾਬਕਾ ਪੰਚ, ਬਲਵੀਰ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਰਕੇਸ਼ ਕੁਮਾਰ ਹੈਪੀ ਭਾਟੀਆ, ਵਿਜੇ ਕੁਮਾਰ, ਨਿਰਮਲ ਸਿੰਘ ਕੰਗ, ਰਾਮ ਸ਼ਾਹ ਸੂਰਾਪੁਰ ਵਾਇਸ ਚੇਅਰਮੈਨ ਪੀਏਡੀਬੀ, ਸ਼ੌਂਕੀ ਨਾਥ ਭੁੰਬਲਾ ਬਲਾਕ ਪ੍ਰਧਾਨ, ਨੰਬਰਦਾਰ ਜਸਬੀਰ ਸਿੰਘ ਘੁੰਮਣ ਆਦਿ ਹਾਜ਼ਰ ਸਨ।