ਪਿੰਡ ਸਿੰਬਲ ਮਾਜਰਾ ਦੀ ਪੰਚਾਇਤ ਨੂੰ ਸੌਂਪੀ ਵਿਕਾਸ ਗ੍ਰਾਂਟ
ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਸਿੰਬਲ ਮਾਜਰਾ ਦੀ ਪੰਚਾਇਤ ਨੂੰ ਸੌਂਪੀ ਵਿਕਾਸ ਗ੍ਰਾਂਟ
Publish Date: Fri, 20 Feb 2026 08:09 PM (IST)
Updated Date: Sat, 21 Feb 2026 04:13 AM (IST)

ਧੜੇਬੰਦੀ ਖਤਮ ਕਰਨਾ ਸਰਕਾਰ ਦਾ ਮੁੱਖ ਟੀਚਾ : ਕਟਾਰੀਆ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀਆਂ ਪੰਚਾਇਤੀ ਚੋਣਾਂ ਦੌਰਾਨ ਕੀਤਾ। ਇੱਕ ਹੋਰ ਅਹਿਮ ਵਾਅਦਾ ਅੱਜ ਅਮਲੀ ਰੂਪ ਵਿਚ ਪੂਰਾ ਹੁੰਦਾ ਦਿਖਾਈ ਦਿੱਤਾ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਆਪਣੀ ਪੰਚਾਇਤ ਦੀ ਚੋਣ ਬਿਨਾਂ ਕਿਸੇ ਵਿਰੋਧ ਦੇ‘ਸਰਬਸੰਮਤੀ‘ ਨਾਲ ਕਰਨਗੇ। ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ 5 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਦਿੱਤੀ ਜਾਵੇਗੀ। ਇਸੇ ਲੜੀ ਤਹਿਤ ਅੱਜ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕੁਮਾਰੀ ਕਟਾਰੀਆ ਨੇ ਪਿੰਡ ਸਿੰਬਲ ਮਾਜਰਾ ਦੀ ਪੰਚਾਇਤ ਨੂੰ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ।।ਚੈੱਕ ਸੌਂਪਣ ਮੌਕੇ ਵਿਧਾਇਕਾ ਕਟਾਰੀਆ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕਾ ਬਲਾਚੌਰ ਵਿਚ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਕੁੱਲ 88 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 3 ਪੰਚਾਇਤਾਂ ਨੂੰ ਪਹਿਲਾਂ ਹੀ ਚੈੱਕ ਦਿੱਤੇ ਜਾ ਚੁੱਕੇ ਹਨ ਅਤੇ ਅੱਜ ਸਿੰਬਲ ਮਾਜਰਾ ਦੀ ਪੰਚਾਇਤ ਨੂੰ ਇਹ ਰਾਸ਼ੀ ਦੇ ਕੇ ਚੌਥਾ ਅਹਿਮ ਕਦਮ ਚੁੱਕਿਆ ਗਿਆ। ਵਿਧਾਇਕਾ ਨੇ ਕਿਹਾ ਕਿ“ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਕਿ ਪਿੰਡਾਂ ਵਿਚ ਚੋਣਾਂ ਕਾਰਨ ਪੈਦਾ ਹੋਣ ਵਾਲੀ ਆਪਸੀ ਧੜੇਬੰਦੀ ਖਤਮ ਹੋਵੇ। ਜਿਨ੍ਹਾਂ ਪਿੰਡਾਂ ਨੇ ਸਹਿਮਤੀ ਨਾਲ ਪੰਚਾਇਤਾਂ ਚੁਣੀਆਂ ਹਨ, ਉਹ ਵਧਾਈ ਦੇ ਪਾਤਰ ਹਨ। ਇਹ 5 ਲੱਖ ਰੁਪਏ ਦੀ ਰਾਸ਼ੀ ਪਿੰਡ ਦੇ ਸਰਵਪੱਖੀ ਵਿਕਾਸ, ਜਿਵੇਂ ਕਿ ਗਲੀਆਂ, ਨਾਲੀਆਂ ਅਤੇ ਹੋਰ ਅਧੂਰੇ ਕਾਰਜਾਂ ਲਈ ਵਰਤੀ ਜਾਵੇਗੀ।“ਸਿੰਬਲ ਮਾਜਰਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਅਤੇ ਵਿਧਾਇਕਾ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਰਾਸ਼ੀ ਦੀ ਵਰਤੋਂ ਪਿੰਡ ਦੇ ਵਿਕਾਸ ਲਈ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ। ਇਸ ਮੌਕੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।