ਮਿਰਜ਼ਾ ਇਰਾਨ ਬਣਿਆ ਰੁਸਤਮ-ਏ-ਹਿੰਦ ਕੁਸ਼ਤੀ ਟਾਈਟਲ ਦਾ ਵਿਜੇਤਾ
ਮਿਰਜ਼ਾ ਇਰਾਨ ਬਣਿਆ ਰੁਸਤਮ-ਏ-ਹਿੰਦ ਕੁਸ਼ਤੀ ਟਾਈਟਲ ਦਾ ਵਿਜੇਤਾ
Publish Date: Tue, 18 Nov 2025 05:06 PM (IST)
Updated Date: Tue, 18 Nov 2025 05:07 PM (IST)

ਸਟਾਫ਼ ਰਿਪੋਰਟਰ, ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਨਵਾਂਸ਼ਹਿਰ/ਜਾਡਲਾ ਇਤਿਹਾਸਿਕ ਨਗਰ ਜਾਡਲਾ ਵਿਖੇ ਭਾਰਤ ਦਾ ਸੱਭ ਤੋਂ ਵੱਡਾ ਖ਼ਿਤਾਬੀ ਤੇ ਇਨਾਮੀ ਕੁਸ਼ਤੀ ਦੰਗਲ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਅਤੇ ਪਿੰਡ ਦੀ ਦੰਗਲ ਕਮੇਟੀ ਵੱਲੋਂ ਮਰਹੂਮ ਸਰਪੰਚ ਇਕਬਾਲ ਸਿੰਘ ਬੀਰੋਵਾਲ ਅਤੇ ਮਰਹੂਮ ਸਰਪੰਚ ਰਾਣਾ ਕੁਲਦੀਪ ਸਿੰਘ ਜਾਡਲਾ ਦੀ ਯਾਦ ਵਿਚ ਕਰਵਾਇਆ ਗਿਆ। ਇਸ ਦੰਗਲ ਵਿਚ ਪੂਰੇ ਭਾਰਤ ਤੋਂ 200 ਭਲਵਾਨਾਂ ਨੇ ਹਿਸਾ ਲਿਆ। ਰੁਸਤਮ-ਏ-ਹਿੰਦ ਟਾਈਟਲ ਦੀ ਕੁਸ਼ਤੀ ਮਿਰਜ਼ਾ ਇਰਾਨ ਅਤੇ ਆਸ਼ੀਸ਼ ਹੁੱਡਾ ਵਿਚਕਾਰ ਨਿਊ ਹੌਲੈਂਡ ਟਰੈਕਟਰ ਤੇ ਹੋਈ ਲੰਬੇ ਮੁਕਾਬਲੇ ਤੋਂ ਬਾਅਦ ਮਿਰਜ਼ਾ ਇਰਾਨ ਨੇ ਰੁਸਤਮ-ਏ-ਹਿੰਦ ਟਾਈਟਲ ਅਤੇ ਨਿਊ ਹੌਲੈਂਡ ਟਰੈਕਟਰ ਤੇ ਕਬਜਾ ਕੀਤਾ। ਚੈਂਪੀਅਨ ਭਾਰਤ ਕੇਸਰੀ ਟਾਈਟਲ ਦੀ ਕੁਸ਼ਤੀ ਵਿਚ ਉਮੇਸ਼ ਮਥੁਰਾ ਨੇ ਵਿਕਰਾਂਤ ਹਰਿਆਣਾ ਨੂੰ ਚਿੱਤ ਕਰਕੇ ਕਿ ਘੋੜੀ ਜਿਤੀ ਅਤੇ ਉੱਪ ਜੇਤੂ ਨੂੰ ਤਿੰਨ ਤੋਲੇ ਦਾ ਸੋਨੇ ਦਾ ਕੜਾ ਦਿੱਤਾ ਗਿਆ। ਚੈਂਪੀਅਨ ਇੰਡਿਆ ਖ਼ਿਤਾਬ ਵਿਚ ਬੀਨਿਆ ਜੰਮੂ ਨੇ ਰਿੰਕੂ ਦਿੱਲੀ ਨੂੰ ਚਿੱਤ ਕਰਕੇ ਖ਼ਿਤਾਬ ਤੇ ਸੋਨੇ ਦਾ ਕੜਾ ਜਿਤਿਆ, ਭੋਲਾ ਦਿੱਲੀ ਨੇ ਸ਼ਾਨ-ਏ-ਇੰਡਿਆ ਖ਼ਿਤਾਬ ਨੂੰ ਗੁਰਪ੍ਰੀਤ ਰਾਜਸਥਾਨ ਨੂੰ ਚਿੱਤ ਕਰਕੇ ਜਿਤਿਆ। ਭਾਰਤ ਕੁਮਾਰ ਟਾਈਟਲ ਵਿਚ ਅਜੇ ਹਰਿਆਣਾ ਨੇ ਸਾਗਰ ਦਿੱਲੀ ਨੂੰ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ। ਰੋਸ਼ਨ ਕਿਰਲਗੜ੍ਹ ਨੇ ਵਿਜੈ ਹਰਿਆਣਾ ਨੂੰ ਚਿੱਤ ਕਰਕੇ ਭਾਰਤ ਕੁਮਾਰ ਦਾ ਟਾਈਟਲ ਜਿਤਿਆ। ਇਸੇ ਤਰ੍ਹਾਂ ਮਿੰਦਾ ਪਠਾਨਕੋਟ ਪੰਜਾਬ ਕੇਸਰੀ, ਮੰਨਾ ਡੂਮਛੇੜੀ ਪੰਜਾਬ ਕੁਮਾਰ ਅਤੇ ਚੰਗਿਆੜਾ ਸਿਤਾਰ-ਏ-ਪੰਜਾਬ ਦਾ ਟਾਈਟਲ ਜਿਤਿਆ। ਇਸ ਮੌਕੇ ਤੇ ਫ਼ੈਡਰੇਸ਼ਨ ਵੱਲੋਂ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਸ਼ਾਨ-ਏ-ਪੰਜਾਬ, ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੂੰ ਸ਼ਾਨ-ਏ -ਇੰਡਿਆ, ਜਸਪਾਲ ਸਿੰਘ ਸਰਪੰਚ ਬੀਰੋਵਾਲ ਨੂੰ ਪੰਜਾਬ ਗੌਰਵ ਪੁਰਸਕਾਰ, ਕਰਾਟੇ ਸੰਸਥਾ ਨਵਾਂਸ਼ਹਿਰ ਨੂੰ ਐਵਾਰਡ ਐੱਫ ਐਕਸਲੇਂਸ ਨਾਲ ਸਨਮਾਨਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ, ਐਮਐਲਏ ਨਛੱਤਰ ਪਾਲ, ਸਾਬਕਾ ਐਮਐਲਏ ਅੰਗਦ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਜਥੇ. ਗੁਰਬਖ਼ਸ਼ ਸਿੰਘ ਖ਼ਾਲਸਾ ਮੈਂਬਰ ਐੱਸਜੀਪੀਸੀ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼ਿਅਦ, ਜਥੇਦਾਰ ਤਾਰਾ ਸਿੰਘ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੂੰ ਸਨਮਾਨਿਤ ਕੀਤਾ। ਸੰਸਥਾ ਦੇ ਰਾਸ਼ਟਰੀ ਚੇਅਰਮੈਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ, ਸੰਸਥਾ ਦੇ ਚੀਫ ਪੈਟਰਨ ਸਰਪੰਚ ਜਸਪਾਲ ਸਿੰਘ ਬੀਰੋਵਾਲ, ਚੇਅਰਮੈਨ ਕਾ. ਬਲਬੀਰ ਸਿੰਘ ਜਾਡਲਾ, ਮੀਤ ਚੇਅਰਮੈਨ ਰਾਣਾ ਸਤੀਸ਼ ਕੁਮਾਰ, ਕਮੇਟੀ ਪ੍ਰਧਾਨ ਰਾਜਿੰਦਰ ਸਿੰਘ ਰਾਠੌਰ, ਮੀਤ ਪ੍ਰਧਾਨ ਰਾਣਾ ਸੁਰੇਸ਼ ਸਿੰਘ, ਲੀਗਲ ਸਲਾਹਕਾਰ ਰਾਣਾ ਭਵਰ ਸਿੰਘ, ਰਾਸ਼ਟਰੀ ਲੀਗਲ ਸਲਾਹਕਾਰ ਐਡਵੋਕੇਟ ਗੁਲਸ਼ਨ ਰਾਣਾ, ਰਾਣਾ ਬਹਾਦਰ ਸਿੰਘ, ਰਾਣਾ ਚਰਨਜੀਤ ਸਿੰਘ, ਰਾਣਾ ਬਲਜੀਤ ਸਿੰਘ, ਰਾਣਾ ਜਵਾਹਰ ਸਿੰਘ, ਪੰਚ ਬਿਕਰਮ ਸਿੰਘ, ਰਾਣਾ ਮਨੀਸ਼ ਕੁਮਾਰ, ਸ਼ਮਸ਼ੇਰ ਸਿੰਘ ਜਾਡਲਾ ਆਦਿ ਹਾਜ਼ਰ ਸਨ।