ਪਾਵਰਕਾਮ ਮੁਲਾਜ਼ਮ ਤੋਂ 2500 ਰੁਪਏ ਦੀ ਨਕਦੀ ਖੋਹਣ ਵਾਲੇ ਕਾਬੂ
ਪਾਵਰਕਾਮ ਮੁਲਾਜ਼ਮ ਤੋਂ 2500 ਰੁਪਏ ਦੀ ਨਕਦੀ ਖੋਹਣ ਵਾਲੇ ਕਾਬੂ
Publish Date: Sun, 17 May 2026 06:01 PM (IST)
Updated Date: Mon, 18 May 2026 04:07 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੁਲਿਸ ਨੇ ਇਕ ਬਿਜਲੀ ਮੁਲਾਜ਼ਮ ਤੋਂ 2500 ਰੁਪਏ ਲੁੱਟ ਕੇ ਫਰਾਰ ਹੋਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਦਾਰਾ ਸਿੰਘ ਪੁੱਤਰ ਗਰੀਬ ਦਾਸ ਪਿੰਡ ਰਾਮ ਰਾਏਪੁਰ ਨੇ ਦੱਸਿਆ ਕਿ ਉਹ ਮਹਿਕਮਾ ਪੀਐੱਸਪੀਸੀਐਲ ਵਿਚ ਲਾਇਨ ਮੈਨ ਦੀ ਸਰਕਾਰੀ ਡਿਊਟੀ ਕਰਦਾ ਹਾਂ।।ਅਕਸਰ ਪਿੰਡਾ ਵਿਚ ਰਾਹੋ ਦੇ ਏਰੀਆ ਵਿਚ ਬਿਜਲੀ ਠੀਕ ਕਰਨ ਜਾਂਦਾ ਰਹਿੰਦਾ ਹਾਂ। ਮਿਤੀ 15 ਮਈ ਨੂੰ ਰਾਤ 9:15 ਵਜੇ ਉਹ ਰਾਹੋਂ ਤੋਂ ਪਿੰਡ ਰਾਮਰਾਏਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਸਹਿਬਾਜਪੁਰ ਨਹਿਰ ਪੁਲ ਤੋਂ ਅੱਗੇ ਰਾਮ ਰਾਏਪੁਰ ਮੌੜ ਤੋਂ ਥੋੜਾ ਪਿੱਛੇ ਹੀ ਸੀ ਤਾਂ ਪਿੱਛੋ ਤੋਂ 2 ਮੋਟਰ ਸਾਇਕਲ ਸਵਾਰ ਉਸਦੇ ਪਿੱਛੇ ਤੋਂ ਆਏ ਤਾਂ ਇਨ੍ਹਾਂ ਨੇ ਮੋਟਰਸਾਇਕਲ ਨੰਬਰੀ ਪੀਬੀ-32-ਐਨ-7225 ਮਾਰਕਾ ਐਚਐਫ ਡੀਲੈਕਸ ਚੱਲਦੇ-ਚੱਲਦੇ ਵਿਚ ਹੀ ਲੱਤ ਮਾਰੀ ਅਤੇ ਉਹ ਮੋਟਰਸਾਇਕਲ ਸਮੇਤ ਉੱਥੇ ਡਿੱਗ ਪਿਆ ਅਤੇ ਇਨ੍ਹਾਂ ਨੇ ਆਪਣਾ ਮੋਟਰਸਾਇਕਲ ਖੜਾ ਕਰਕੇ ਉਸ ਵੱਲ ਨੂੰ ਆਏ ਤਾਂ ਮੋਟਰਸਾਇਕਲ ਦੇ ਮਗਰ ਬੈਠੇ ਨੌਜਵਾਨ ਨੇ ਆਪਣੇ ਹੱਥ ਵਿਚ ਕ੍ਰਿਪਾਨ ਫੜੀ ਹੋਈ ਸੀ। ਜਿਨ੍ਹਾਂ ਨੇ ਉਸ ਨੂੰ ਸੱਟ ਮਾਰਨ ਦਾ ਡਰ ਦੇ ਕੇ ਉਸ ਕੋਲੋ 2500 ਰੁਪਏ ਭਾਰਤੀ ਕਰੰਸੀ ਨੋਟ, ਉਸ ਦਾ ਅਧਾਰ ਕਾਰਡ ਦੀ ਫੋਟੋ ਕਾਪੀ ਉਸ ਦੀ ਕਮੀਜ ਦੀ ਮੋਹਰਲੀ ਜੇਬ ਵਿੱਚੋਂ ਧੱਕੇ ਨਾਲ ਕੱਢ ਕੇ ਖੋਹ ਕਰਕੇ ਪਿੰਡ ਲੰਗੜੋਆ ਸਾਇਡ ਨੂੰ ਦੋੜ ਗਏ। ਜੋ ਇਨ੍ਹਾਂ ਦੇ ਮੋਟਰਸਾਇਕਲ ਦਾ ਨੰਬਰ ਪੀਬੀ-32-ਏਡੀ-1004 ਪੜ੍ਹ ਲਿਆ ਸੀ। ਜੋ ਇਨ੍ਹਾਂ ਨੂੰ ਪਹਿਲਾ ਤੋਂ ਹੀ ਜਾਣਦਾ ਹਾਂ ਮੋਟਰਸਾਇਕਲ ਨੂੰ ਚਲਾਉਣ ਵਾਲੇ ਦਾ ਨਾਮ ਮਾਨ ਸਿੰਘ ਪੁੱਤਰ ਸੁਲਿੰਦਰ ਪਾਲ ਅਤੇ ਪਿੱਛੇ ਬੈਠੇ ਪੱਤਲੇ ਨੌਜਵਾਨ ਦਾ ਨਾਮ ਰੋਹਿਤ ਉਰਫ ਹਨੀ ਪੁੱਤਰ ਰਾਜ ਕੁਮਾਰ ਵਾਸੀਆਨ ਪਿੰਡ ਮਲਕਪੁਰ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।