ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਰਵਾਈ: ਪਟਾਖੇ ਮਾਰਨ ਵਾਲੇ 8 ਬੁਲੇਟ ਮੋਟਰਸਾਇਕਲ ਕੀਤੇ ਬਾਂਡ
ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ 8 ਬੁਲੇਟ ਮੋਟਰਸਾਇਕਲਾਂ ਨੂੰ ਬਾਂਡ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹੇ ਵਿਚ ਬੁਲੇਟ ਮੋਟਰਸਾਇਕਲ ਦੀਆਂ ਜਾਲੀਆਂ ਕੱਢਾ ਕੇ ਘੁੰਮਣ ਵਾਲੇ ਨੌਜਵਾਨਾਂ ਦੇ ਮੋਟਰਸਾਇਕਲ ਬਾਂਡ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।
Publish Date: Sat, 02 May 2026 04:11 PM (IST)
Updated Date: Sat, 02 May 2026 04:13 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ 8 ਬੁਲੇਟ ਮੋਟਰਸਾਇਕਲਾਂ ਨੂੰ ਬਾਂਡ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹੇ ਵਿਚ ਬੁਲੇਟ ਮੋਟਰਸਾਇਕਲ ਦੀਆਂ ਜਾਲੀਆਂ ਕੱਢਾ ਕੇ ਘੁੰਮਣ ਵਾਲੇ ਨੌਜਵਾਨਾਂ ਦੇ ਮੋਟਰਸਾਇਕਲ ਬਾਂਡ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ’ਚ ਵੜਣ ਵਾਲੇ ਵਾਹਨ ਚਾਲਕ ਆਪਣੇ ਮੋਟਰਸਾਇਕਲਾਂ ਦੀਆਂ ਜਾਲੀਆਂ ਕੱਢਵਾ ਕੇ ਅਤੇ ਪਟਾਖੇ ਵਜਾਉਣ ਦੀ ਮੰਸ਼ਾ ਨਾਲ ਨਵਾਂਸ਼ਹਿਰ ’ਚ ਨਾ ਵੜਣ।
ਜਾਲੀਆਂ ਕੱਢਵਾਉਣ ਵਾਲਿਆਂ 'ਤੇ ਸ਼ਿਕੰਜਾ: ਉਹ ਨੌਜਵਾਨ ਜੋ ਬੁਲੇਟ ਮੋਟਰਸਾਇਕਲਾਂ ਦੇ ਸਾਈਲੈਂਸਰਾਂ ਦੀਆਂ ਜਾਲੀਆਂ ਕੱਢਵਾ ਕੇ ਸ਼ਹਿਰ ਵਿੱਚ ਹੁੱਲੜਬਾਜ਼ੀ ਕਰਦੇ ਹਨ, ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।
ਪਟਾਖੇ ਵਜਾਉਣ 'ਤੇ ਪਾਬੰਦੀ: ਐੱਸ.ਐਚ.ਓ. ਅਵਤਾਰ ਸਿੰਘ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਪਟਾਖੇ ਵਜਾਉਣ ਦੀ ਮੰਸ਼ਾ ਨਾਲ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਵਾਹਨ ਚਾਲਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਜਨਤਾ ਨੂੰ ਅਪੀਲ: ਪੁਲਿਸ ਨੇ ਨੌਜਵਾਨਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸ਼ੋਰ ਪ੍ਰਦੂਸ਼ਣ ਫੈਲਾ ਕੇ ਆਮ ਲੋਕਾਂ ਦੀ ਸ਼ਾਂਤੀ ਭੰਗ ਨਾ ਕਰਨ।