ਨੰਬਰਦਾਰ ਸੀਤਲ ਸਿੰਘ ਨਮਿਤ ਹੋਈ ਅੰਤਿਮ ਅਰਦਾਸ
ਨੰਬਰਦਾਰ ਸੀਤਲ ਸਿੰਘ ਭਲਾਣ ਨਮਿਤ ਹੋਈ ਅੰਤਿਮ ਅਰਦਾਸ
Publish Date: Sun, 03 May 2026 06:53 PM (IST)
Updated Date: Sun, 03 May 2026 06:56 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਨੰਬਰਦਾਰ ਸੀਤਲ ਸਿੰਘ 81 ਸਾਬਕਾ ਸੂਬੇਦਾਰ ਵਾਸੀ ਭਲਾਣ ਦੇ ਨਮਿੱਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ’ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਨਿਰਮਲ ਸਿੰਘ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਪ੍ਰਧਾਨ ਗਿਆਨੀ ਰਾਮਪਾਲ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਨੰਬਰਦਾਰ ਸੀਤਲ ਸਿੰਘ ਨੇ ਦੇਸ਼ ਦੀ ਸੇਵਾ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਉਨ੍ਹਾਂ ਦਾ ਪੁੱਤਰ ਤੇ ਪੋਤਾ ਹੋਰ ਪਰਿਵਾਰ ਦੇ ਮੈਂਬਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹਨ। ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਂਭੀ ਅਤੇ ਹਰ ਇੱਕ ਦੇ ਦੁੱਖ-ਸੁੱਖ ਵਿੱਚ ਭਾਈਵਾਲ ਬਣੇ। ਇਹ ਪਰਿਵਾਰ ਇਲਾਕੇ ਵਿੱਚ ਕਾਫੀ ਜਾਣਿਆ ਪਛਾਣਿਆ ਹੈ। ਨੰਬਰਦਾਰ ਸੀਤਲ ਸਿੰਘ ਪਿਛਲੇ ਕੁਝ ਸਮੇਂ ਤੋਂ ਕਾਫੀ ਬਿਮਾਰ ਚੱਲੇ ਆ ਰਹੇ ਸਨ। ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਲੰਘੀ 18 ਅਪ੍ਰੈਲ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਅੱਜ ਅੰਤਿਮ ਅਰਦਾਸ ਦੇ ਮੌਕੇ ਤੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਐਲਗਰਾ, ਮਾਸਟਰ ਪਰਮਿੰਦਰ ਸਿੰਘ ਬੇਲਾ, ਸੂਬੇਦਾਰ ਕੁਲਵੰਤ ਸਿੰਘ, ਗੁਰਚਰਨ ਸਿੰਘ ਬੰਗਾ, ਤਰਲੋਚਨ ਸਿੰਘ, ਹੁਸ਼ਿਆਰ ਸਿੰਘ, ਬਰਜਿੰਦਰ ਸਿੰਘ ਡੋਡ, ਸੁਖਜੀਤ ਸਿੰਘ ਨੰਬਰਦਾਰ, ਦਰਸ਼ਨ ਸਿੰਘ ਭਲਾਣ, ਦਰਸ਼ਨ ਸਿੰਘ ਸੈਣੀ, ਪਿਆਰਾ ਸਿੰਘ ਭਲਾਣ, ਬਲਵਿੰਦਰ ਸਿੰਘ, ਹਰਬੰਸ ਸਿੰਘ, ਓਮੀ ਸੈਣੀ ਨਿੱਕੂਵਾਲ, ਮੇਹਰ ਸਿੰਘ, ਤਰਲੋਚਨ ਸਿੰਘ, ਦਰਸ਼ਨ ਸਿੰਘ ਕੁਲਗਰਾ, ਸੈਕਟਰੀ ਹਰਦੀਪ ਸਿੰਘ ਕੁਲਗਰਾ ਸਮੇਤ ਹੋਰ ਰਿਸ਼ਤੇਦਾਰ ਮਿੱਤਰ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।