ਕਲਸੀ ਜਠੇਰਿਆਂ ਦਾ ਮੇਲਾ 17 ਨੂੰ
ਕਲਸੀ ਜਠੇਰਿਆਂ ਦਾ ਮੇਲਾ 17 ਨੂੰ
Publish Date: Thu, 14 May 2026 04:05 PM (IST)
Updated Date: Thu, 14 May 2026 04:06 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਪਿੰਡ ਤਲਵੰਡੀ ਜੱਟਾਂ ਵਿਖੇ ਕਲਸੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਮੇਲੇ ਸੰਬੰਧੀ ਪ੍ਰਬੰਧਕਾਂ ਦੀ ਹੋਈ ਮੀਟਿੰਗ ਉਪਰੰਤ ਕਮੇਟੀ ਪ੍ਰਧਾਨ ਅਮਰਜੀਤ ਕਲਸੀ ਤਲਵੰਡੀ ਜੱਟਾਂ ਨੇ ਦੱਸਿਆ ਕਿ 16 ਮਈ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ। 17 ਮਈ ਨੂੰ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸੇਵਾ ਸੁਸਾਇਟੀ ਬੰਗਾ ਦੇ ਸੰਸਥਾਪਕ ਸਮਾਜ ਸੇਵਿਕਾ ਬਲਦੀਸ਼ ਕੌਰ ਬੰਗਾ ਵੱਲੋਂ ਲਿਵਾਸਾ ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਜਾਣਗੀਆਂ। ਮੇਲੇ ਦੌਰਾਨ ਕਲਸੀ ਬ੍ਰਦਰਜ਼ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰੇਗੀ ਤੇ ਹੋਰ ਕਲਾਕਾਰ ਵੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਲੈਕ. ਰਾਮ ਲੁਭਾਇਆ ਕਲਸੀ, ਚੰਦਰ ਲਾਲ ਭੱਟੀਆਂ, ਪਰਮਜੀਤ ਖਹਿਰਾ, ਪਰਮਜੀਤ ਕਲਸੀ, ਹਰਦੀਪ ਕੁਮਾਰ ਪੰਚ, ਜਸਵੀਰ ਰਾਮ, ਹਰਵਿੰਦਰ ਕੁਮਾਰ, ਰੂਪ ਲਾਲ, ਗੁਰਪ੍ਰੀਤ ਕਲਸੀ, ਗੁਰਜੀਤ ਕਲਸੀ, ਮਦਨ ਲਾਲ, ਜਸਵਿੰਦਰ ਰਾਮ, ਸੌਰਵ ਕਲਸੀ ਕੈਨੇਡਾ, ਬਲਬੀਰ ਰਾਮ, ਰਮਨ ਕੁਮਾਰ, ਰਣਜੀਤ ਰਾਣਾ ਆਦਿ ਹਾਜ਼ਰ ਸਨ।