ਨਸ਼ੀਲੇ ਪਦਾਰਥਾਂ ਤੇ ਪਿਸਟਲ ਸਮੇਤ 6 ਕਥਿਤ ਮੁਲਜ਼ਮ ਕਾਬੂ
ਕੇਵਲ ਤਸਵੀਰ ਕੇਵਲ ਤਸਵੀਰ
Publish Date: Fri, 20 Feb 2026 06:05 PM (IST)
Updated Date: Sat, 21 Feb 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਐੱਸਐੱਸਪੀ ਤੁਸ਼ਾਰ ਕੁਮਾਰ ਗੁਪਤਾ ਨੇ ਦੱਸਿਆ ਕਿ ਐੱਸਪੀ (ਜਾਂਚ) ਸਰਬਜੀਤ ਸਿੰਘ ਬਾਹੀਆ ਅਤੇ ਡੀਐੱਸਪੀ (ਡੀ) ਨਿਰਮਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿਮ ਤਹਿਤ ਸੀਆਈਏ ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਗੁਰਪ੍ਰੀਤ ਦਾਦਰੀ ਉਰਫ ਪ੍ਰਿੰਸ ਉਰਫ ਸੱਪ ਵਾਸੀ ਨਵਾਂਸ਼ਹਿਰ ਜੋ ਕਿ ਨਵਾਂਸ਼ਹਿਰ ਵਿਖੇ ਕਥਿਤ ਤੌਰ ’ਤੇ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਿਹਾ ਸੀ ਨੂੰ ਸਮੇਤ ਸਾਥੀਆਂ ਸੁਨੀਲ ਉਰਫ ਹਰਜੋਤ, ਸੋਮਲ, ਰੋਹਨ ਕੁਮਾਰ ਉਰਫ ਰਿਤਿਕ, ਅਸ਼ੀਸ਼ ਉਰਫ ਅਭੀ, ਸਤਵਿੰਦਰ ਸਿੰਘ ਉਰਫ ਕਾਕਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਖਿਲਾਫ਼ ਮੁ. ਨੰ.42 ਮਿਤੀ 14.02.2026 ਅ/ਧ 22,29-61-1985 ਐੱਨਡੀਪੀਐੱਸ ਐਕਟ ਥਾਣਾ ਸਿਟੀ ਨਵਾਂਸ਼ਹਿਰ ਅਤੇ ਮੁਕੱਦਮਾ ਨੰਬਰ 33 ਮਿਤੀ 18.02.2026 ਅ/ਧ 21,22,29-61-1985 ਐੱਨਡੀਪੀਐੱਸ ਐਕਟ ਅਤੇ 25-54-1959 ਅਸਲਾ ਐਕਟ ਥਾਣਾ ਸਦਰ ਬੰਗਾ ਦਰਜ ਰਜਿਸਟਰ ਕੀਤੇ ਹਨ। ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਐੱਸਆਈ ਪ੍ਰਗਟ ਸਿੰਘ ਸੀਆਈਏ ਸਟਾਫ਼ ਨਵਾਂਸ਼ਹਿਰ ਵੱਲੋਂ ਪਿੰਡ ਮਹਾਲੋਂ ਤੋਂ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ ਪੀਬੀ-32-ਜੈਡ-6270 ਪਰ ਸਵਾਰ 2 ਨੌਜਵਾਨਾਂ ਸੋਮਲ ਪੁੱਤਰ ਸੰਤੋਖ ਰਾਮ ਵਾਸੀ ਕ੍ਰਿਪਾ ਗੇਟ ਮੁਹੱਲਾ ਰਵਿਦਾਸ ਨਵਾਂਸ਼ਹਿਰ ਤੇ ਸੁਨੀਲ ਉਰਫ ਹਰਜੋਤ ਪੁੱਤਰ ਰਮੇਸ਼ ਕੁਮਾਰ ਵਾਸੀ ਮੰਢਾਲੀ ਹਾਲ ਵਾਸੀ ਕਿਲਾ ਮੁਹੱਲਾ, ਗਲੀ ਨੰ. 3 ਨੇੜੇ ਰੇਲਵੇ ਫਾਟਕ ਨਵਾਂਸ਼ਹਿਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 6 ਨਸ਼ੀਲੇ ਟੀਕੇ ਬਰਾਮਦ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮਾਮਲਾ ਦਰਜ ਕੀਤਾ ਸੀ। ਦੌਰਾਨੇ ਤਫਤੀਸ਼ ਮੁਕੱਦਮਾ ਵਿਚ ਗੁਰਪ੍ਰੀਤ ਦਾਦਰੀ ਉਰਫ ਪ੍ਰਿੰਸ ਉਰਫ ਸੱਪ, ਅਸ਼ੀਸ਼ ਉਰਫ ਅਸੀਂ ਉਰਫ ਅਤੇ ਰੋਹਨ ਕੁਮਾਰ ਉਰਫ ਰਿਤਿਕ ਨੂੰ ਕਥਿਤ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ, ਜਿਨ੍ਹਾਂ ’ਚੋਂ ਰੋਹਨ ਕੁਮਾਰ ਨੂੰ ਉਕਤ ਮੁਕੱਦਮੇ ’ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜੋ ਗ੍ਰਿਫਤਾਰ ਤਿੰਨੇ ਕਥਿਤ ਮੁਲਜ਼ਮ ਕੇਂਦਰੀ ਜੇਲ ਲੁਧਿਆਣਾ ਬੰਦ ਹਨ। ਇਸੇ ਤਰ੍ਹਾਂ 18 ਫਰਵਰੀ ਨੂੰ ਏਐੱਸਆਈ ਨਿਰਮਲ ਸਿੰਘ ਸੀਆਈਏ ਸਟਾਫ ਨਵਾਂਸ਼ਹਿਰ ਵੱਲੋਂ ਪਿੰਡ ਕਲੇਰਾਂ ਤੋਂ ਇਕ ਬਿਨਾਂ ਨੰਬਰੀ ਗੱਡੀ ਸਕਾਰਪੀਓ ਵਿਚ ਸਵਾਰ 3 ਨੌਜਵਾਨਾਂ ਗੁਰਪ੍ਰੀਤ ਦਾਦਰੀ ਉਰਫ ਪ੍ਰਿੰਸ ਉਰਫ ਸੱਪ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 01 ਨਵੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ, ਅਸ਼ੀਸ਼ ਉਰਫ ਅਭੀ ਉਰਫ ਅਤੇ ਪੁੱਤਰ ਵਿਜੇ ਵਾਸੀ ਪ੍ਰੀਤੀ ਮਹੰਤ ਵਾਲੀ ਗਲੀ ਨਹੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ ਅਤੇ ਸਤਵਿੰਦਰ ਸਿੰਘ ਉਰਫ ਕਾਕਾ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਜਾਰੀ ਨੂੰ ਕਾਬੂ ਕਰ ਕੇ ਗੱਡੀ ਦੀ ਤਲਾਸ਼ੀ ਕਰਨ ’ਤੇ ਡੈਸ਼ ਬੋਰਡ ’ਚੋਂ 15 ਨਸ਼ੀਲੇ ਟੀਕੇ ਬਿਨਾਂ ਮਾਰਕਾ, 4 ਗ੍ਰਾਮ ਹੈਰੋਇਨ ਤੇ ਗੱਡੀ ਦੀ ਕਲੀਨਰ ਸੀਟ ਦੇ ਪਿੱਛੇ ਬਣੀ ਜੇਬ ’ਚੋਂ ਇੱਕ ਦੇਸੀ ਪਿਸਟਲ ਬਿਨਾਂ ਮਾਰਕਾ ਸਮੇਤ ਮੈਗਜ਼ੀਨ ਬਰਾਮਦ ਹੋਇਆ। ਪੁਲਿਸ ਨੇ ਮੁਕਦਮਾ ਨੰਬਰ 33 ਮਿਤੀ 18.02.2026 ਅ/ਧ 21, 22, 29-61-1985 ਐਨਡੀਪੀਐਸ ਐਕਟ ਅਤੇ 25-54-1959 ਅਸਲਾ ਐਕਟ ਥਾਣਾ ਸਦਰ ਬੰਗਾ ਰਜਿਸਟਰ ਕਰਕੇ ਉਕਤ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਜਿਹਨਾਂ ਪਾਸੋਂ ਦੌਰਾਨੇ ਰਿਮਾਂਡ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਬਾਕਸ-- ਇੰਝ ਹਨ ਕਥਿਤ ਮੁਲਜ਼ਮਾਂ ਦੇ ਨਾਂਅ, ਪਤੇ ਤੇ ਬਰਾਮਦਗੀਆਂ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਸੈਮਲ ਪੁੱਤਰ ਸੰਤੋਖ ਰਾਮ ਵਾਸੀ ਕ੍ਰਿਪਾ ਗੇਟ ਮੁਹੱਲਾ ਰਵਿਦਾਸ ਨਵਾਂਸ਼ਹਿਰ, ਸੁਨੀਲ ਉਰਫ ਹਰਜੋਤ ਪੁੱਤਰ ਰਮੇਸ਼ ਕੁਮਾਰ ਵਾਸੀ ਮੰਢਾਲੀ, ਕਿਲਾ ਮੁਹੱਲਾ, ਗਲੀ ਨੰ:3 ਨੇੜੇ ਰੇਲਵੇ ਫਾਟਕ ਨਵਾਂਸ਼ਹਿਰ, ਰੋਹਨ ਕੁਮਾਰ ਉਰਫ ਰਿਤਿਕ ਪੁੱਤਰ ਰਾਜ ਕੁਮਾਰ ਵਾਸੀ ਵਾਸੀ ਗਲੀ ਨੰ: 1 ਨਵੀਂ ਅਬਾਦੀ, ਮੂਸਾਪੁਰ ਰੋਡ ਨੇੜੇ ਗਊਸ਼ਾਲਾ ਨਵਾਂਸ਼ਹਿਰ, ਗੁਰਪ੍ਰੀਤ ਦਾਦਰੀ ਉਰਫ ਪ੍ਰਿੰਸ ਉਰਫ ਸੱਪ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰ. 1 ਨਵੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ ਜਿਸ ਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜ ਹਨ।) ਅਸ਼ੀਸ਼ ਉਰਫ ਅਭੀ ਉਰਫ ਅਭੈ ਪੁੱਤਰ ਵਿਜੇ ਵਾਸੀ ਪ੍ਰੀਤੀ ਮਹੰਤ ਵਾਲੀ ਗਲੀ ਨਵੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ (ਜਿਸ ਖਿਲਾਫ਼ ਪਹਿਲਾ 5 ਮੁਕੱਦਮੇ ਦਰਜ ਹਨ।) ਸਤਵਿੰਦਰ ਸਿੰਘ ਉਰਫ ਕਾਕਾ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਜਾਰੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਪਾਸੋਂ 21 ਨਸ਼ੀਲੇ ਟੀਕੇ ਬਿਨਾ ਮਾਰਕਾ, 4 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਟਲ ਸਮੇਤ ਮੈਗਜ਼ੀਨ, ਗੱਡੀ ਮਾਰਕਾ ਸਕਾਰਪੀਓ ਬਿਨਾ ਨੰਬਰੀ, ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ ਪੀਬੀ-32-ਜ਼ੈੱਡ-6270 ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।