ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਾਂਝੀ ਕਨਵੈਨਸ਼ਨ 17 ਨੂੰ
ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਸਾਂਝੀ ਕਨਵੈਨਸ਼ਨ 17 ਨੂੰ
Publish Date: Thu, 14 May 2026 04:06 PM (IST)
Updated Date: Thu, 14 May 2026 04:09 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਬਾਬਾ ਗੋਲਾ ਪਾਰਕ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਰਾਮ ਮਿੱਤਰ ਕੋਹਲੀ ਨੇ ਕੀਤੀ। ਮੀਟਿੰਗ ਵਿਚ ਪਰਮਜੀਤ ਸਿੰਘ ਜੌਹਰ, ਹਰਬਲਾਸ ਹੀਓ, ਜਸਵੀਰ ਸਿੰਘ ਮੋਰੋਂ, ਸ਼ੰਕਰ ਦਾਸ, ਰਾਮ ਰਤਨ, ਸੋਹਣ ਸਿੰਘ, ਰਮੇਸ਼ ਚੰਦਰ, ਸੁਰਿੰਦਰ ਸਿੰਘ, ਰਾਮ ਲਾਲ ਸਿੱਧੂ, ਤਰਲੋਕ ਸਿੰਘ ਫਲੋਰਾ, ਸੰਤੋਖ ਸਿੰਘ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਦੀਆਂ ਸਭ ਸਰਕਾਰਾਂ ਤੋਂ ਨਿਕੰਮੀ ਸਰਕਾਰ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕੰਮ ਸਿਰਫ਼ ਇਸ਼ਤਿਹਾਰਾਂ ਵਿਚ ਹੀ ਦਿਖਾਈ ਦਿੰਦੇ ਹਨ। ਸਰਕਾਰ ਇੱਕ ਪਾਸੇ ਖ਼ਜਾਨਾ ਭਰੇ ਹੋਣ ਦਾ ਰਾਗ ਅਲਾਪ ਰਹੀ ਹੈ ਪਰ ਦੂਜੇ ਪਾਸੇ ਅਜੇ ਤੱਕ ਪੈਨਸ਼ਨਰਾਂ ਦੀ ਪੈਨਸ਼ਨ ਦੀ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮ ਹੋਣ ਤੇ ਵੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇ ਕੇ ਵੋਟਾਂ ਬਟੋਰਨ ਦੇ ਰਾਹ ਪਈ ਹੋਈ ਹੈ। ਪਰੰਤੂ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦਾ ਤਖਤਾ ਪਲਟਣ ਲਈ ਤਿਆਰ ਬੈਠੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਭਗਤ ਹਾਲ ਜਲੰਧਰ ਵਿਖੇ 17 ਮਈ ਨੂੰ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੀ ਕਨਵੈਨਸ਼ਨ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਕਨਵੈਨਸ਼ਨ ਵਿਚ ਬੰਗਾ, ਨਵਾਂਸ਼ਹਿਰ, ਬਲਾਚੌਰ ਤੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।