23 ਕਰੋੜ ਨਾਲ ਬਣੇਗੀ ਆਈਟੀਆਈ ਦੀ ਛੇ ਮੰਜਿਲਾ ਇਮਾਰਤ
23 ਕਰੋੜ ਦੀ ਲਾਗਤ ਨਾਲ ਬਣੇਗੀ ਆਈਟੀਆਈ ਨੰਗਲ ਦੀ ਛੇ ਮੰਜਿਲਾ ਇਮਾਰਤ
Publish Date: Tue, 31 Mar 2026 06:25 PM (IST)
Updated Date: Tue, 31 Mar 2026 06:28 PM (IST)

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਨੰਗਲ ਵਿਚ 23 ਕਰੋੜ ਦੀ ਲਾਗਤ ਨਾਲ ਇੱਕ ਆਧੁਨਿਕ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤਾ ਜਾਵੇਗਾ, ਜਿੱਥੇ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਅਤੇ ਸਕਿੱਲ ਡਿਵੈਲਪਮੈਂਟ ਕੋਰਸਾਂ ਦੀ ਸਹੂਲਤ ਮਿਲੇਗੀ।ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਦੀ ਯਾਦ ਵਿਚ ਬਨਣ ਵਾਲੀ ਇਸ ਉਦਯੋਗਿਕ ਸਿਖਲਾਈ ਸੰਸਥਾਂ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰੱਖਿਆਂ ਗਿਆ।ਇਸ ਸਬੰਧ ਵਿਚ ਨੰਗਲ ਦੇ ਐੱਨਐੱਫਐੱਲ ਸਟੇਡੀਅਮ ਵਿਖੇ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੈਂਟਰ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕਰੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਵਿੱਚ ਨਵੇਂ ਅਡਵਾਸ਼ ਕੋਰਸਿਜ਼,ਜਿਨ੍ਹਾਂ ਵਿੱਚ ,ਰਬੋਟਿਕ ਤਕਨੀਕ,ਇਲੈਕਟ੍ਰੀਕਲ ਵਹੀਕਲ ਮਕੈਨਿਕ,ਸੀਐੱਨਸੀ ਸਕਿੱਲਿੰਗ ,ਏਅਰ ਹੋਸਟੈਂਸ,ਡਰੋਨ ਟਰੇਨਿੰਗ,ਥਰੀ ਡੀ ਪ੍ਰਿਟਿੰਗ,ਸੋਲਰ ਡਰੋਨ ਟਰੇਨਿੰਗ ਆਦਿ ਦੇ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ।ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈੈਂਸ ਨੇ ਕਿਹਾ ਕਿ ਆਈ ਟੀ ਆਈ ਨੰਗਲ ਦੀ ਇਹ ਇਮਾਰਤ ਨਵੀਂ ਇਮਾਰਤ, ਨੰਗਲ ਦੀ ਸਭ ਤੋਂ ਊਚੀ ਇਮਾਰਤ ਹੋਵੇਗੀ,ਜਿਸ ਉਪਰ ਤਿਰੰਗਾ ਝੰਡਾ ਲਹਿਰਾਇਆਂ ਜਾਵੇਗਾ।ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮੁਨੀਸ਼ ਸੁਸੋਦਿਆਂ,ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ , ਡਾਇਰੈਕਟਰ ਮੋਨੀਸ਼ ਕੁਮਾਰ (ਆਈਏਐੱਸ) ਆਦਿ ਹਾਜ਼ਰ ਸਨ।