ਕੇਸੀ ਸਕੂਲ 'ਚ ਇੰਟਰਨੈਸ਼ਨਲ ਡਾਂਸ ਦਿਵਸ ਮਨਾਇਆ
ਕੇਸੀ ਸਕੂਲ 'ਚ ਇੰਟਰਨੈਸ਼ਨਲ ਡਾਂਸ ਦਿਵਸ ਮਨਾਇਆ
Publish Date: Thu, 30 Apr 2026 03:55 PM (IST)
Updated Date: Fri, 01 May 2026 04:02 AM (IST)
30ਐਨਐਸਆਰ15ਪੀ ਕੇਸੀ ਸਕੂਲ ਦੇ ਵਿਦਿਆਰਥੀ ਡਾਂਸ ਮੁਕਾਬਲੇ ਚ ਭਾਗ ਲੈਂਦੇ ਹੋਏ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਪਬਲਿਕ ਸਕੂਲ ਨੇ ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਡਾਂਸ ਦਿਵਸ ਨੂੰ ਸਮਰਪਿਤ ਡਾਂਸ ਮੁਕਾਬਲਾ ਕਰਵਾਇਆ।।ਜਿਸ ਵਿਚ ਪਹਿਲੀ ਤੋਂ ਛੇਵੀਂ ਕਲਾਸ ਦੇ 10 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਕੋਆਰਡੀਨੇਟਰ ਰੀਆ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੱਛਮੀ, ਕੱਥਕ ਅਤੇ ਪੰਜਾਬੀ ਡਾਂਸ ਪੇਸ਼ ਕੀਤਾ। ਦੂਜੀ ਕਲਾਸ ਦੀ ਵਿਦਿਆਰਥਣ ਨਿਮਰਤ ਨੇ ਪਹਿਲਾ ਸਥਾਨ, ਤੀਜੀ ਕਲਾਸ ਦੀ ਵਿਦਿਆਰਥਣ ਹਰਨੂਰ ਨੇ ਦੂਜਾ ਅਤੇ ਪੰਜਵੀਂ ਕਲਾਸ ਦੀ ਵਿਦਿਆਰਥਣ ਅਵਨੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਜੇਤੂਆਂ ਨੂੰ ਸਨਮਾਨਿਤ ਕੀਤਾ। ਗਰੁੱਪ ਦੇ ਸੀਈਓ ਅਸ਼ਵਨੀ ਦੱਤਾ ਅਤੇ ਪ੍ਰਿੰ. ਰੰਜਨਾ ਖੰਨਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਡਾਂਸ ਦਿਵਸ ਹਰ ਸਾਲ ਦੁਨੀਆ ਭਰ ਵਿਚ ਕਲਾ, ਸੱਭਿਆਚਾਰ ਅਤੇ ਨ੍ਰਿਤ ਦੇ ਪ੍ਰਗਟਾਵੇ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ 1982 ਤੋਂ ਆਧੁਨਿਕ ਬੈਲੇ ਦੇ ਪਿਤਾ ਜੀਨ-ਜਾਰਜਸ ਨੋਵੇਰੇ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹੈੱਡ ਮਾਸਟਰ ਗੁਰਪ੍ਰੀਤ ਸਿੰਘ, ਹਰਵਿੰਦਰ ਕੌਰ, ਰਾਜਵੀਰ ਕੌਰ, ਅਮਨਦੀਪ ਕੌਰ, ਹਿਨਾ ਖੰਨਾ ਅਤੇ ਹੋਰ ਸਟਾਫ ਮੌਜੂਦ ਰਿਹਾ।