ਵਿਸਾਖੀ ਮੌਕੇ ਸੈਂਕੜੇ ਲੋਕਾਂ ਨੇ ਲਾਈ ਦਰਿਆ ’ਚ ਆਸਥਾ ਦੀ ਡੁੱਬਕੀ
ਵੈਸਾਖੀ ਮੌਕੇ ਸਤਲੁਜ ਦਰਿਆਂ ਚ ਸੈਂਕੜੇ ਲੋਕਾਂ ਨੇ ਲਗਾਈ ਆਸਥਾਂ ਦੀ ਡੁੱਬਕੀ
Publish Date: Wed, 15 Apr 2026 04:29 PM (IST)
Updated Date: Wed, 15 Apr 2026 04:33 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਨੰਗਲ ਦੇ ਸਤਲੁਜ, ਬਿਆਸ ਅਤੇ ਹੋਰ ਦਰਿਆਵਾਂ ਦੇ ਪਵਿੱਤਰ ਪਾਣੀਆਂ ਦੇ ਸੰਗਮ ਨਾਲ ਬਣੀ ਝੀਲ ਚ ਸੈਂਕੜੇ ਲੋਕਾਂ ਨੇ ਲਗਾਈ ਆਸਥਾਂ ਦੀ ਡੁੱਬਕੀ ਲਗਾਈ ਗਈ।ਨੰਗਲ ਡੈਮ ਦੇ ਕਿਸਤੀ ਘਾਟ,ਬਾਬਾ ਊਦੋਂ ਦਾ ਦੇਹਰਾ,ਬਰਮੌਤੀ,ਬਿਭੌਰ ਸਾਹਿਬ ਨੇੜੇ ਸਤਲੁਜ ਝੀਲ ਵਿੱਚ ਲੋਕਾਂ ਨੇ ਇਸਨਾਨ ਕਰਕੇ ਸੁੱਖ-ਸਾਂਤੀ ਦੀ ਕਾਮਨਾ ਕੀਤੀ।ਜ਼ਿਕਰਯੋਗ ਹੈ ਕਿ ਨੰਗਲ ਡੈਮ ਝੀਲ ਦੇ ਪਵਿੱਤਰ ਜਲ ਵਿੱਚ ਵਿਸਾਖੀ ਮੌਕੇ ਇਸਨਾਨ ਅਤੇ ਜਲ ਚੜ੍ਹਾਉਣ ਦੀ ਪੁਰਾਣੀ ਪਰੰਪਰਾ ਹੈ। ਪਾਂਡਵਾਂ ਦੇ ਜਲਾਵਤਨੀ ਦੇ ਸਮੇਂ ਤੋਂ ਹੀ ਪੰਜਗਠੜੀ ਮੇਲੇ ਦਾ ਮਹੱਤਵ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਤਲੁਜ ਕਿਨਾਰੇ ਬਣੇ ਕਿਸਤੀ ਘਾਟ ਵਿਖੇ ਵਿਸਾਖੀ ਨੂੰ ਸਮਰਪਿਤ ਸਲਾਨਾ ਮੇਲੇ ਵਿੱਚ ਵੀ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਤਲੁਜ ਦਰਿਆਂ ਵਿੱਚ ਆਸਥਾਂ ਦੀ ਡੁੱਬਕੀ ਲਗਾਈ ਗਈ। ਇਸ ਵਾਰ ਵੀ ਵਿਸਾਖੀ ਮੇਲੇ ਵਿੱਚ ਝੀਲ ਵਿੱਚ ਬੋਟਿੰਗ ਦਾ ਆਕਰਸਣ ਬਣਿਆ ਹੋਇਆ ਹੈ। ਸਵੇਰ ਤੋਂ ਹੀ ਝੀਲ ਦੇ ਕੰਢਿਆਂ ’ਤੇ ਲੋਕਾਂ ਨੇ ਸਤਲੁਜ ਦੇ ਸੁੱਧ ਪਾਣੀ ’ਚ ਦਾਨ-ਪੁੰਨ ਕਰਕੇ ਪ੍ਰਭੂ ਅੱਗੇ ਸੁੱਖ-ਸਾਂਤੀ ਦੀ ਅਰਦਾਸ ਕੀਤੀ। ਭਾਰਤੀ ਸੰਸਕਿ੍ਰਤੀ ਅਨੁਸਾਰ ਵਿਸਾਖੀ ’ਤੇ ਕਿਸਤੀ ਦੇ ਮਲਾਹ ਨੂੰ ਦਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਇੱਥੇ ਆਉਣ ਵਾਲੇ ਲੋਕ ਝੀਲ ਦੇ ਕੰਢੇ ਪਵਿੱਤਰ ਜਲ ਦੀ ਪੂਜਾ ਕਰਦੇ ਹਨ ਅਤੇ ਇਸਨਾਨ ਵੀ ਕਰਦੇ ਹਨ।