ਪਿੰਡ ਰਾਏਪੁਰ ਡੱਬਾ 'ਚ ਨਿਕਾਸੀ ਬੰਦ, ਲੋਕ ਤੰਗ
ਪਿੰਡ ਰਾਏਪੁਰ ਡੱਬਾ ਵਿਖੇ ਪਾਣੀ ਦੀ ਨਿਕਾਸੀ ਵਾਲੇ ਸੀਵਰੇਜ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਿਪਿੰਡ ਰਾਏਪੁਰ ਡੱਬਾ ਵਿਖੇ ਪਾਣੀ ਦੀ ਨਿਕਾਸੀ ਵਾਲੇ ਸੀਵਰੇਜ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਸਿਆਸਤ ਦੀ ਭੇਟ ਚੜਿ੍ਹਆ ਹੋਇਆ ਹੈ।
Publish Date: Thu, 30 Jun 2022 04:13 PM (IST)
Updated Date: Thu, 30 Jun 2022 04:13 PM (IST)

ਤਾਰੀ ਲੋਧੀਪੁਰੀਆ, ਅੌੜ : ਪਿੰਡ ਰਾਏਪੁਰ ਡੱਬਾ ਵਿਖੇ ਪਾਣੀ ਦੀ ਨਿਕਾਸੀ ਵਾਲੇ ਸੀਵਰੇਜ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਸਿਆਸਤ ਦੀ ਭੇਟ ਚੜਿ੍ਹਆ ਹੋਇਆ ਹੈ। ਜਿਸ ਨਾਲ ਰਾਜਾ ਸਾਹਿਬ ਮਜਾਰਾ ਵਿਖੇ ਆਉਂਦੀਆਂ ਜਾਂਦੀਆਂ ਸੰਗਤ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਏਪੁਰ ਡੱਬਾਂ ਦੇ ਵਸਨੀਕਾਂ ਹਰਮਨਪ੍ਰਰੀਤ ਸਿੰਘ ਮਨੀ, ਬਿਕਰਮਜੀਤ ਸਿੰਘ ਵਿੱਕੀ, ਅਮਰਜੀਤ ਸਿੰਘ ਜੀਤਾ ਸਾਬਕਾ ਪੰਚ ਨੇ ਦੱਸਿਆ ਕਿ ਇਸ ਗੰਦੇ ਨਾਲੇ ਦੇ ਸੀਵਰੇਜ ਨੂੰ ਨੇਪਰੇ ਚਾੜ੍ਹਨ ਲਈ ਕੋਈ ਵੀ ਸਰਕਾਰੀ ਗ੍ਾਂਟ ਨਹੀਂ ਆਈ ਤੇ ਇਸ ਸੀਵਰੇਜ ਨੂੰ ਨੇਪਰੇ ਚਾੜ੍ਹਨ ਲਈ ਪਿੰਡ ਰਾਏਪੁਰ ਡੱਬਾ ਦੇ ਪਿੰਡ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਗਭਗ ਡੇਢ ਕੁ ਸਾਲ ਪਹਿਲਾਂ ਬਣਵਾਉਣਾ ਸ਼ੁਰੂ ਕੀਤਾ ਸੀ ਪਰ ਕਈ ਵਿਰੋਧੀ ਲੋਕਾਂ ਵੱਲੋਂ ਇਸ ਸੀਵਰੇਜ ਦਾ ਵਿਰੋਧ ਕਰ ਕੇ ਪਿਛਲੀ ਸਰਕਾਰ ਦਾ ਲਾਹਾ ਲੈ ਕੇ ਚਲਦਾ ਕੰਮ ਬੰਦ ਕਰਵਾ ਦਿੱਤਾ ਗਿਆ। ਜੋ ਕਿ ਹਾਲੇ ਤਕ ਬੰਦ ਪਿਆ ਹੈ ਜਿਸ ਨਾਲ ਇਲਾਕੇ ਦੇ 10 ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਜਦੋਂ ਤਕ ਇਹ ਸੀਵਰੇਜ ਦਾ ਕੰਮ ਨੇਪਰੇ ਨਹੀਂ ਚੜ੍ਹਦਾ। ਉਦੋਂ ਤਕ ਰਾਹਗੀਰਾਂ ਤੇ ਗੁਰੂ ਘਰ ਰਾਜਾ ਸਾਹਿਬ ਦੇ ਦਰਬਾਰ ਤੇ ਜਾਣ ਵਾਲੀ ਸੰਗਤ ਦੀ ਮੁਸ਼ਕਿਲਾਂ ਦੂਰ ਨਹੀਂ ਹੋਣਗੀਆਂ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਰਾਏਪੁਰ ਡੱਬਾ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕੀਤਾ ਜਾਵੇ, ਤਾਂ ਜੋ ਭਿਆਨਕ ਬਿਮਾਰੀਆਂ ਅਤੇ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਸੰਤੋਖ ਸਿੰਘ, ਸੰਦੀਪ ਸਿੰਘ, ਜਗਤਾਰ ਸਿੰਘ, ਵਰਿੰਦਰ ਸਿੰਘ ਪੋਲਾ, ਰੋਸ਼ਨ ਲਾਲ, ਸੁਰਜੀਤ ਕੁਮਾਰ, ਬਿੰਦਰ, ਹਰਮਿੰਦਰ ਸਿੰਘ, ਸਟੀਫਨ ਸਿੰਘ, ਤੋਂ ਇਲਾਵਾ ਪਿੰਡ 'ਚੋਂ ਹੋਰ ਅੌਰਤਾਂ ਵੀ ਹਾਜ਼ਰ ਸਨ।