ਭਲਿਆਣ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ
ਸਰਕਾਰੀ ਹਾਈ ਸਕੂਲ ਭਲਿਆਣ ਵਿਖੇ ਸਕੂਲ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਸ਼ੁਰੂਆਤ ਕਰਦਿਆਂ ਸੱਤਵੀਂ ਜਮਾਤ ਦੀ ਹਰਮਨਦੀਪ ਕੌਰ ਨੇ ਏਡਜ਼ ਬਿਮਾਰੀ ਫੈਲਣ ਦੇ ਕਾਰਨ ਅਤੇ ਇਸ ਦੇ ਉਪਚਾਰਾਂ ਬਾਰੇ ਪਰਚਾ ਪੜਿ੍ਹਆ। ਸਾਇੰਸ ਅਧਿਆਪਕਾ ਰੁਪਿੰਦਰ ਕੌਰ ਨੇ ਏਡਜ਼ ਬਿਮਾਰੀ ਦੇ ਵਿਅਕਤੀ ਅਤੇ ਸਮਾਜ ਤੇ ਮਾਰੂ ਹਮਲੇ ਸਬੰਧੀ
Publish Date: Tue, 03 Dec 2019 07:08 PM (IST)
Updated Date: Tue, 03 Dec 2019 07:08 PM (IST)
ਪਰਮਜੀਤ ਕੌਰ, ਚਮਕੌਰ ਸਾਹਿਬ : ਸਰਕਾਰੀ ਹਾਈ ਸਕੂਲ ਭਲਿਆਣ ਵਿਖੇ ਸਕੂਲ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਸ਼ੁਰੂਆਤ ਕਰਦਿਆਂ ਸੱਤਵੀਂ ਜਮਾਤ ਦੀ ਹਰਮਨਦੀਪ ਕੌਰ ਨੇ ਏਡਜ਼ ਬਿਮਾਰੀ ਫੈਲਣ ਦੇ ਕਾਰਨ ਅਤੇ ਇਸ ਦੇ ਉਪਚਾਰਾਂ ਬਾਰੇ ਪਰਚਾ ਪੜਿ੍ਹਆ। ਸਾਇੰਸ ਅਧਿਆਪਕਾ ਰੁਪਿੰਦਰ ਕੌਰ ਨੇ ਏਡਜ਼ ਬਿਮਾਰੀ ਦੇ ਵਿਅਕਤੀ ਅਤੇ ਸਮਾਜ ਤੇ ਮਾਰੂ ਹਮਲੇ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਏਡਜ਼ ਦੇ ਬਿਮਾਰੀ ਨਾਲ ਜੁੜੇ ਤੱਥਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਉਪਰੰਤ ਸਕੂਲ ਵਿਚ ਵਿਦਿਆਰਥੀਆਂ ਦੇ ਏਡਜ਼ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।