ਤੇਜ਼ ਰਫ਼ਤਾਰ ਬੇਕਾਬੂ ਬ੍ਰੀਜ਼ਾ ਗੱਡੀ ਛੱਪੜ 'ਚ ਡਿੱਗੀ
ਤੇਜ਼ ਰਫ਼ਤਾਰ ਬੇਕਾਬੂ ਬਰੇਜਾ ਗੱਡੀ ਛੱਪੜ 'ਚ ਡਿੱਗੀ
Publish Date: Thu, 07 May 2026 05:50 PM (IST)
Updated Date: Fri, 08 May 2026 04:12 AM (IST)

07ਐਨਐਸਆਰ24ਪੀ ਪਿੰਡ ਗਰਚਾ ਦੇ ਛੱਪੜ ਚ ਡਿੱਗੀ ਬਰੇਜਾ ਕਾਰ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰਾਹੋਂ ਤੋਂ ਔੜ ਵੱਲ ਆ ਰਹੀ ਇਕ ਤੇਜ਼ ਰਫਤਾਰ ਬਰੇਜਾ ਗੱਡੀ ਨੰਬਰ ਪੀਬੀ 24 ਏਏ 4808 ਦੇ ਅਚਾਨਕ ਬੇਕਾਬੂ ਹੋ ਕੇ ਪਿੰਡ ਗਰਚਾ ਦੇ ਛੱਪੜ ਤੇ ਲਗਾਈ ਰੇਲਿੰਗ ਨੂੰ ਤੋੜਦਿਆਂ ਕਈ ਪਲਟੀਆਂ ਖਾਂਦੇ ਹੋਏ ਛੱਪੜ ਚ ਡਿੱਗਣ ਕਾਰਨ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ, ਪਰ ਸੁਭਾਗ ਨਾਲ ਇਸ ਹਾਦਸੇ ਵਿਚ ਕਾਰ ਚਾਲਕ ਵਾਲ-ਵਾਲ ਬਚ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਰਾਹੋਂ ਤੋਂ ਔੜ ਵੱਲ ਆ ਰਹੀ ਇਕ ਬਰੇਜਾ ਕਾਰ ਅਚਾਨਕ ਹਾਦਸਾ ਗ੍ਰਸਤ ਹੋ ਗਈ। ਇਸ ਹਾਦਸੇ ਵਿਚ ਕਾਰ ਚਾਲਕ ਉਡਾਪੜ ਦੇ ਨੌਜਵਾਨ ਨੂੰ ਮਾਮੂਲੀ ਸੱਟਾਂ ਲਗੀਆਂ ਹਨ। ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਭਾਗ ਨਾਲ ਛੱਪੜ ਚ ਪਾਣੀ ਨਾ ਹੋਣ ਕਾਰਨ ਨੌਜਵਾਨ ਦੀ ਜਾਨ ਬਚ ਗਈ ਹੈ। ਜੇਕਰ ਛੱਪੜ ਚ ਪਾਣੀ ਹੁੰਦਾ ਤਾਂ ਨੌਜਵਾਨ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਣਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਉਮਰ ਕਰੀਬ 22 ਤੋਂ 23 ਸਾਲ ਦੀ ਜਾਪਦੀ ਹੈ। ਜਿਸ ਨੂੰ ਮੌਕੇ ’ਤੇ ਪੁੱਜੇ ਉਸ ਦੇ ਦੋਸਤ ਆਪਣੇ ਨਾਲ ਲੈ ਗਏ ਹਨ। ਜਦਕਿ ਬ੍ਰੀਜਾ ਕਾਰ ਹਾਲੇ ਵੀ ਸੁੱਕੇ ਛੱਪੜ ’ਚ ਪਈ ਹੋਈ ਹੈ। ਇਕ ਨੌਜਵਾਨ ਜੱਸਾ ਨੇ ਦੱਸਿਆ ਕਿ ਦੇਰ ਸ਼ਾਮ ਇਹ ਘਟਨਾ ਵਾਪਰੀ ਹੈ ਦੇਖਣ ਵਾਲਿਆਂ ਅਨੁਸਾਰ ਕਾਰ ਦੀ ਸਪੀਡ ਜਿਆਦਾ ਸੀ। ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ।