ਸਕੂਲ 'ਚ ਹੈਂਡ ਵਾਸ਼ ਸਟੇਸ਼ਨ ਲਗਾਇਆ
ਸਕੂਲ 'ਚ ਹੈਂਡ ਵਾਸ਼ ਸਟੇਸ਼ਨ ਲਗਾਇਆ
Publish Date: Thu, 30 Apr 2026 03:57 PM (IST)
Updated Date: Fri, 01 May 2026 04:02 AM (IST)

30ਐਨਐਸਆਰ09ਪੀ ਬੰਗਾ ਵਿਖੇ ਹੈਂਡ ਵਾਸ਼ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਸਰਬਜੀਤ ਸਿੰਘ ਬੇਦੀ, ਦਿਲਬਾਗ ਸਿੰਘ ਬਾਗੀ ਨਾਲ ਹੋਰ। ਪੰਜਾਬੀ ਜਾਗਰਣ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਰੋਟਰੀ ਡਿਸਟ੍ਰਿਕਟ-3070 ਤੋਂ ਗਲੋਬਲ ਗਰਾਂਟ ਰਾਹੀਂ ਪ੍ਰਾਪਤ ਹੋਏ 5 ਹੈਂਡ ਵਾਸ਼ ਸਟੇਸ਼ਨਾਂ ਤੇ ਹੱਥ ਧੋਣ ਵਾਲੇ ਸਾਬਣ ਦੀਆਂ 15 ਪੇਟੀਆਂ ’ਚੋਂ ਇਕ ਹੈਂਡ ਵਾਸ਼ ਸਟੇਸ਼ਨ ਅਤੇ ਤਿੰਨ ਪੇਟੀਆਂ ਸਾਬਣ ਦੀਆਂ ਨਾਲ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ, ਜਿਸ ਦਾ ਉਦਘਾਟਨ ਸਰਬਜੀਤ ਸਿੰਘ ਬੇਦੀ ਨੇ ਰਿਬਨ ਕੱਟ ਕੇ ਕੀਤਾ। ਉਪਰੰਤ ਉਨ੍ਹਾਂ ਬੱਚਿਆਂ ਨੂੰ ਹੱਥ ਧੋਣ ਦੀ ਮਹੱਤਤਾ, ਸਫਾਈ ਤੇ ਚੰਗੀ ਸਿਹਤ ਨਾਲ ਜੁੜੀ ਜਾਣਕਾਰੀ ਦਿੱਤੀ। ਕਲੱਬ ਪ੍ਰਧਾਨ ਦਿਲਬਾਗ ਸਿੰਘ ਬਾਗੀ, ਸ਼ਮਿੰਦਰ ਸਿੰਘ ਗਰਚਾ ਤੇ ਡਾ. ਬਲਵੀਰ ਕੁਮਾਰ ਨੇ ਕਲੱਬ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਲੈਕ. ਬਿੰਦੂ ਕੈਂਥ ਨੇ ਕਲੱਬ ਦੇ ਮੈਂਬਰਾਂ ਤੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਮਾਜ ਵਿਚ ਉਹੀ ਸੰਸਥਾਵਾਂ ਸਨਮਾਨ ਦੀ ਹੱਕਦਾਰ ਹੁੰਦੀਆਂ ਹਨ ਜੋ ਨਿਰਸਵਾਰਥ ਹੋ ਕੇ ਲੋਕ ਸੇਵਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਲਗਾਇਆ ਹੈਂਡ ਵਾਸ਼ ਸਟੇਸ਼ਨ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ। ਸਕੂਲ ਪ੍ਰਿੰ. ਜਸਵਿੰਦਰ ਕੌਰ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ’ਚ ਸਫਾਈ ਦੀ ਮਹੱਤਤਾ ਸਮਝਣ ਵਿਚ ਮੱਦਦ ਮਿਲੇਗੀ। ਇਸ ਮੌਕੇ ਐਡਵੋਕੇਟ ਰਾਮ ਤੀਰਥ, ਰਣਜੀਤ ਸਿੰਘ ਕੰਦੋਲਾ, ਸੁੱਖਵਿੰਦਰ ਸਿੰਘ ਧਾਮੀ, ਬਲਦੇਵ ਸਿੰਘ, ਰਣਵੀਰ ਸਿੰਘ ਰਾਣਾ, ਭੂਪੇਸ਼ ਕੁਮਾਰ, ਹਰਪ੍ਰੀਤ ਸਿੰਘ ਸੈਣੀ ਸਮੇਤ ਹੋਰ ਮੈਂਬਰ ਹਾਜ਼ਰ ਸਨ।