ਸਿਨੋਵਾ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ ਲਗਾਇਆ
ਸਿਨੋਵਾ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Thu, 30 Apr 2026 05:27 PM (IST)
Updated Date: Fri, 01 May 2026 04:11 AM (IST)

30ਐਨਐਸਆਰ17ਪੀ ਸਿਨੋਵਾ ਹਸਪਤਾਲ ਵਿਖੇ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਮਾਹਿਰ ਡਾਕਟਰ ਅਤੇ ਸਟਾਫ਼ ਮੈਂਬਰਾਨ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਨੋਵਾ ਹਸਪਤਾਲ (ਸੰਧੂ ਹਸਪਤਾਲ ਦੀ ਇਕ ਮਲਟੀਸਪੈਸ਼ਲਟੀ ਪਹਿਲ) ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ। ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ। ਜਿਸ ਵਿੱਚ ਮੈਡੀਸਨ, ਸਰਜਰੀ, ਆਰਥੋਪੀਡਿਕਸ ਅਤੇ ਰੇਡੀਓਲੋਜੀ ਵਰਗੀਆਂ ਵਿਸ਼ੇਸ਼ਤਾਵਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ ਲੋਕਾਂ ਵੱਲੋਂ ਬਹੁਤ ਵਧੀਆ ਪ੍ਰਤੀਕਿਰਿਆ ਮਿਲੀ ਅਤੇ ਲਗਭਗ 150 ਮਰੀਜ਼ਾਂ ਦੀ ਹਾਜ਼ਰੀ ਦਰਜ ਕੀਤੀ। ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ, ਮੁਫ਼ਤ ਐਕਸ-ਰੇ ਅਤੇ ਈਸੀਜੀ ਸੇਵਾਵਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਖ਼ੂਨ ਦੀਆਂ ਜਾਂਚਾਂ ਤੇ 30 ਫ਼ੀਸਦੀ ਛੂਟ, ਅਲਟ੍ਰਾਸਾਊਂਡ ਤੇ ਹੋਰ ਟੈਸਟਾਂ ਅਤੇ ਪ੍ਰੋਸੀਜਰਾਂ ਤੇ ਵੀ ਵਿਸ਼ੇਸ਼ ਛੂਟ ਦਿੱਤੀ ਗਈ। ਇਸ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਟੀਮ ਨੇ ਸੇਵਾਵਾਂ ਦਿੱਤੀਆਂ। ਡਾ. ਜਸਪ੍ਰੀਤ ਨੇ ਮੈਡੀਸਨ ਵਿਭਾਗ ਸੰਭਾਲਿਆ, ਡਾ. ਸੰਦੀਪ ਅਗਰਵਾਲ ਨੇ ਸਰਜਰੀ ਵਿਭਾਗ ਦੀ ਅਗਵਾਈ ਕੀਤੀ ਅਤੇ ਡਾ. ਅੰਕਿਤਾ ਸ਼ਰਮਾ ਨੇ ਰੇਡੀਓਲੋਜੀ ਵਿਭਾਗ ਦੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਡਾ. ਲਖਵਿੰਦਰ ਆਰਥੋਪੀਡਿਕ ਕਨਸਲਟੈਂਟ ਨੇ ਵਿਜ਼ਿਟਿੰਗ ਸਪੈਸ਼ਲਿਸਟ ਵਜੋਂ ਕੈਂਪ ਵਿਚ ਸ਼ਾਮਲ ਹੋ ਕੇ ਹੱਡੀਆਂ ਅਤੇ ਜੋੜਾਂ ਨਾਲ ਸੰਬੰਧਿਤ ਬਿਮਾਰੀਆਂ ਲਈ ਮਾਹਿਰ ਸਲਾਹ ਦਿੱਤੀ। ਕੈਂਪ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਕੀਤਾ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਸੇਵਾਵਾਂ ਦਿੱਤੀਆਂ। ਮਰੀਜ਼ਾਂ ਨੇ ਬੁਖਾਰ, ਬਲੱਡ ਪ੍ਰੈਸ਼ਰ, ਸ਼ੂਗਰ, ਸਾਹ ਦੀਆਂ ਸਮੱਸਿਆਵਾਂ, ਜੋੜਾਂ ਅਤੇ ਕਮਰ ਦਰਦ, ਪੱਥਰੀ, ਪ੍ਰੋਸਟੇਟ ਸਮੱਸਿਆਵਾਂ ਅਤੇ ਹੋਰ ਬਿਮਾਰੀਆਂ ਲਈ ਸਲਾਹ ਲਈ। ਮੈਨੇਜਿੰਗ ਡਾਇਰੈਕਟਰ ਡਾ. ਜੇਐੱਸ ਸੰਧੂ ਅਤੇ ਡਾ. ਜੀਕੇ ਸੰਧੂ ਨੇ ਕੈਂਪ ਦੀ ਸਫਲਤਾ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਲੋਕਾਂ ਵੱਲੋਂ ਮਿਲੀ ਵਧੀਆ ਸਹਿਯੋਗ ਦੀ ਸਰਾਹਨਾ ਕੀਤੀ। ਉਨ੍ਹਾਂ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਲੋਕ-ਭਲਾਈ ਲਈ ਸਿਹਤ ਕੈਂਪ ਭਵਿੱਖ ਵਿੱਚ ਵੀ ਕਰਵਾਏ ਜਾਣਗੇ।