20.06 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ
20.06 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ
Publish Date: Thu, 14 May 2026 04:04 PM (IST)
Updated Date: Thu, 14 May 2026 04:06 PM (IST)

ਪੱਤਰ ਪ੍ਰੇਰਕ ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 20.06 ਗ੍ਰਾਮ ਹੈਰੋਇੰਨ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਸੰਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੁਕੰਦਪੁਰ ਤੋਂ ਹੋ ਕਿ ਤਲਵੰਡੀ ਫੱਤੂ ਤੋਂ ਹੁੰਦੇ ਹੋਏ ਪਿੰਡ ਗੁਣਾਚੌਰ ਨੂੰ ਗਸ਼ਤ ਕਰਦੇ ਜਾ ਰਹੇ ਸੀ। ਤਾਂ ਨਹਿਰ ਪੁਲੀ ਦੇ ਪਾਸ ਬਣੇ ਕਮਰਾ ਬੱਸ ਅੱਡਾ ਪਾਸ ਪੁੱਜੀ ਤਾਂ ਦੇਖਿਆ ਕਿ ਬੱਸ ਅੱਡਾ ਅੰਦਰੋ ਇੱਕ ਨੌਜਵਾਨ ਸੜਕ ਪਰ ਨੂੰ ਚੜ੍ਹਨ ਲੱਗਾ ਤਾਂ ਜਿਸ ਨੇ ਯਕਦਮ ਲਾਗੇ ਆਈ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕਿ ਘਬਰਾ ਕਿ ਆਪਣੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋ ਸੱਜੇ ਹੱਥ ਨਾਲ ਕੱਢ ਕੇ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਬੱਸ ਅੱਡਾ ਕਮਰਾ ਪਾਸ ਕੱਚੀ ਜਗ੍ਹਾ ਵੱਲ ਸੁਟ ਦਿੱਤੀ ਤੇ ਆਪ ਉੱਥੋ ਖਿਸਕਣ ਗਿਆ। ਜਿਸ ਨੂੰ ਕਾਬੂ ਕੀਤਾ ਤੇ ਨਾਮ ਪਤਾ ਪੁਛਿਆ, ਜਿਸ ਨੇ ਆਪਣਾ ਨਾਮ ਜਸਪ੍ਰੀਤ ਸਿੰਘ ਜਸ਼ਨ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਾਜੀਆ ਮੁੱਹਲਾ ਰਾਹੋਂ ਦੱਸਿਆ। ਜਿਸ ਪਾਸੋਂ 8.06 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 4 ਗ੍ਰਾਮ ਹੈਰੋਇੰਨ ਸਮੇਤ ਇਕ ਵਿਅਕਤੀ ਕਾਬੂ ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ 4 ਗ੍ਰਾਮ ਹੈਰੋਇੰਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਬਲਾਚੌਰ ਦੇ ਏਐੱਸਆਈ ਭੂਸ਼ਣ ਲਾਲ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਮੇਨ ਚੌਕ ਬਲਾਚੌਰ ਤੋਂ ਕੰਗਣਾ ਪੁੱਲ ਬਲਾਚੌਰ ਤੋਂ ਭੁਲੇਖਾ ਚੌਂਕ ਬਲਾਚੌਰ ਵੱਲ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਗੁਰਦੁਆਰਾ ਠੇਰ੍ਹੀ ਸਾਹਿਬ ਪਾਸ ਪੁੱਜੀ ਤਾਂ ਸੜਕ ਦੇ ਕਿਨਾਰੇ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਆਪਣੀ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋ ਇੱਕ ਪਾਰਦਰਸ਼ੀ ਵਜਨਦਾਰ ਲਿਫਾਫੀ ਕੱਢ ਕੇ ਸੜਕ ਨੇੜੇ ਘਾਹ ਫੁਸ ਵਿਚ ਸੁੱਟ ਦਿੱਤੀ। ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਓਂਕਾਰ ਸਿੰਘ ਉਰਫ ਤਾਰੀ ਪੁੱਤਰ ਸੋਹਣ ਲਾਲ ਵਾਸੀ ਰਾਜਪੂਤਾਂ ਮੁਹੱਲਾ ਰਾਹੋਂ ਦੱਸਿਆ ਅਤੇ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਵਿਚ 4 ਗ੍ਰਾਮ ਹੈਰੋਇੰਨ ਬ੍ਰਾਮਦ ਹੋਣ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 8 ਗ੍ਰਾਮ ਹੈਰੋਇੰਨ ਸਮੇਤ ਦੋ ਵਿਅਕਤੀ ਕਾਬੂ ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਨੇ 8 ਗ੍ਰਾਮ ਹੈਰੋਇੰਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਗਗਨਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਪੋਜੇਵਾਲ ਤੋਂ ਪਿੰਡ ਸੜੋਆ ਦੀ ਦਾਣਾ ਮੰਡੀ ਤੋਂ ਕੱਚਾ ਰਸਤਾ ਵੱਲ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਪਾਣੀ ਦੇ ਟਿਊਬਲ ਪਾਸ ਪੁੱਜੀ ਤਾਂ ਸੜੋਆ ਖੇਤਾਂ ਸਾਇਡ ਤੋਂ ਦੋ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਨੇ ਨਜਦੀਕ ਆ ਕੇ ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਵਿਅਕਤੀ ਜਿਸ ਨੇ ਕਾਲੇ ਰੰਗ ਟੀ ਸ਼ਰਟ ਪਹਿਨੀ ਹੋਈ ਹੈ ਨੇ ਆਪਣੇ ਗਰੇ ਰੰਗ ਦੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫੀ ਕੱਢ ਕੇ ਦੂਜੇ ਵਿਅਕਤੀ ਨੂੰ ਫੜਾਈ। ਜਿਸ ਨੇ ਕਾਲੀ ਟੀ ਸ਼ਰਟ ਤੇ ਗਰੇ ਰੰਗ ਦੀ ਕੈਪਰੀ ਪਹਿਨੀ ਹੋਈ ਹੈ ਨੇ ਪਾਰਦਰਸ਼ੀ ਲਿਫਾਫੀ ਫੜ ਕੇ ਕੱਚੇ ਰਸਤੇ ਦੇ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤੀ ਅਤੇ ਤੇਜ ਕਦਮੀ ਪਿੱਛੇ ਨੂੰ ਮੁੜਨ ਲੱਗੇ। ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਬੜੀ ਫੁਰਤੀ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਪਲਾਸਟਿਕ ਬਾਰੇ ਪੁੱਛਿਆ। ਪਜਾਮੇ ਦੀ ਜੇਬ ਵਿੱਚੋਂ ਪਾਰਦਰਸ਼ੀ ਲਿਫਾਫੀ ਕੱਢਣ ਵਾਲੇ ਨੇ ਆਪਣਾ ਨਾਮ ਰਵੀ ਕੁਮਾਰ ਉਰਫ ਚੰਮ ਪੁੱਤਰ ਹਰਜਿੰਦਰ ਕੁਮਾਰ ਵਾਸੀ ਸੜੋਆ ਦੱਸਿਆ ਅਤੇ ਫੜ ਕੇ ਪਾਰਦਰਸ਼ੀ ਲਿਫਾਫੀ ਸੁੱਟਣ ਵਾਲੇ ਨੇ ਆਪਣਾ ਨਾਮ ਰਾਣਾ ਸੁਫਲ ਸਿੰਘ ਮਨਹਾਸ ਉਰਫ ਗੱਗੀ ਪੁੱਤਰ ਰਾਕੇਸ਼ ਸਿੰਘ ਵਾਸੀ ਸੜੋਆ ਦੱਸਿਆ। ਜਿਨ੍ਹਾਂ ਵੱਲੋਂ ਸੁੱਟੀ ਪਾਰਦਰਸ਼ੀ ਲਿਫਾਫੀ ਨੂੰ ਚੈੱਕ ਕਰਨ ਤੇ ਲਿਫਾਫੀ ਵਿੱਚੋਂ 8 ਗ੍ਰਾਮ ਹੈਰੋਇੰਨ ਬ੍ਰਾਮਦ ਹੋਣ ਤੇ ਪੁਲਿਸ ਨੇ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।