ਨਸ਼ਾ ਕਰਦੇ ਚਾਰ ਵਿਅਕਤੀ ਕਾਬੂ
ਨਸ਼ਾ ਕਰਦਿਆਂ ਚਾਰ ਵਿਅਕਤੀਆਂ ਨੂੰ ਕੀਤਾ ਕਾਬੂ
Publish Date: Thu, 07 May 2026 04:59 PM (IST)
Updated Date: Fri, 08 May 2026 04:06 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਨੇ ਨਸ਼ਾ ਕਰਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਸਦਰ ਨਵਾਂਸ਼ਹਿਰ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਪਿੰਡ ਹਿਆਲਾ, ਘੱਕੇਵਾਲ ਸਾਇਡ ਨੂੰ ਨਹਿਰ ਸੁਆ ਦੇ ਨਾਲ-ਨਾਲ ਪਿੰਡ ਘੱਕੇਵਾਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਪੁਲ ਨਹਿਰ ਹਿਆਲਾ ਤੋਂ ਥੋੜਾ ਪਿੱਛੇ ਹੀ ਸੀ ਤਾਂ ਪੁਲ ਨਹਿਰ ਦੇ ਇਕ ਪਾਸੇ ਇਕ ਨੌਜਵਾਨ ਦਰੱਖਤ ਕੋਲ ਬੈਠ ਕੇ ਨਸ਼ਾ ਕਰ ਰਿਹਾ ਸੀ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂਅ ਰੋਹਿਤ ਪੁੱਤਰ ਜਸਪਾਲ ਰਾਮ ਵਾਸੀ ਹਿਆਲਾ ਦੱਸਿਆ। ਜਿਸ ਪਾਸੋਂ ਪੰਨੀ ਜਿਸ ਪਰ ਹੈਰੋਇੰਨ ਸੜੀ ਹੋਈ ਜੰਮੀ ਹੋਈ ਹੈ। ਇਕ ਲਾਈਟਰ, ਇਕ 10 ਰੁਪਏ ਦੇ ਨੋਟ ਪਾਈਪ ਨੂੰਮਾ ਨੂੰ ਮੌਕਾ ਤੋਂ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੁਸਰੇ ਮਾਮਲੇ ’ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਏਐੱਸਆਈ ਦੁਨੀ ਚੰਦ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੰਗਾ ਤੋਂ ਬੱਸ ਸਟੈਂਡ ਬੰਗਾ ਹੁੰਦੇ ਹੋਏ ਹੱਪੋਵਾਲ ਰੋਡ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਹੱਪੋਵਾਲ ਪੁਲੀ ਬੰਗਾ ਨੇੜੇ ਪੁੱਜੀ ਤਾਂ ਰੋਡ ਦੀ ਸੱਜੀ ਸਾਇਡ ਸਵਾਰੀਆਂ ਦੇ ਬੈਠਣ ਲਈ ਬਣੇ ਕਮਰੇ ਵਿਚ ਦੋ ਨੌਜਵਾਨ ਵਿਅਕਤੀ ਬੈਠਾ ਦਿਖਾਈ ਦਿੱਤੇ। ਇਕ ਆਦਮੀ ਨੇ ਆਪਣੇ ਇੱਕ ਹੱਥ ਨਾਲ ਸਿਲਵਰ ਪੇਪਰ ਦੀ ਪੰਨੀ ਤੇ ਇੱਕ ਹੱਥ ਨਾਲ ਅੱਗ ਬਾਲਣ ਵਾਲੀ ਲਾਈਟਰ ਫੜੀ ਹੋਈ ਸੀ ਜੋ ਸਿਲਵਰ ਪੇਪਰ ਦੀ ਪੰਨੀ ਹੇਠਾਂ ਲਾਈਟਰ ਨਾਲ ਅੱਗ ਬਾਲ ਰਿਹਾ ਸੀ ਅਤੇ ਦੂਸਰਾ ਵਿਅਕਤੀ ਉਸ ਵਿਚੋਂ ਨਿਕਲਣ ਵਾਲੇ ਧੂੰਏ ਨੂੰ ਮੂੰਹ ਵਿਚ ਪਾਈ ਛੋਟੀ ਪਾਇਪ ਨੁਮਾ ਚੀਜ ਨਾਲ ਸੇਵਨ ਕਰ ਰਿਹਾ ਸੀ। ਜੋ ਆਪਣੇ ਨੇੜੇ ਆਈ ਪੁਲਿਸ ਪਾਰਟੀ ਨੂੰ ਦੇਖ ਕਿ ਘਬਰਾ ਗਏ ਅਤੇ ਯਕਦਮ ਆਪਣੇ ਹੱਥ ਵਿਚ ਫੜੀ ਸਿਲਵਰ ਪੇਪਰ ਦੀ ਪੰਨੀ ਅਤੇ ਇੱਕ ਹੱਥ ਵਿੱਚ ਫੜੀ ਅੱਗ ਬਾਲਣ ਵਾਲੀ ਲਾਈਟਰ ਤੇ ਮੂੰਹ ਵਿਚ ਪਾਈ ਛੋਟੀ ਪਾਈਪ ਨੂੰ ਹੇਠਾਂ ਜਮੀਨ ਤੇ ਸੁੱਟ ਦਿੱਤਾ। ਆਪ ਉੱਠ ਕੇ ਮੌਕੇ ਤੋਂ ਖਿਸਕਣ ਲੱਗਾ। ਜਿਨਾਂ ਨੂੰ ਕਾਬੂ ਕੀਤਾ ਪਹਿਲੇ ਵਿਅਕਤੀ ਨੇ ਆਪਣਾ ਨਾਮ ਸੁਮਿਤ ਖੋਸਲਾ ਉਰਫ ਸੁਭਮ ਪੁੱਤਰ ਸੁਰਿੰਦਰ ਕੁਮਾਰ ਵਾਸੀ ਵਾਰਡ ਨੰਬਰ 21 ਮੁਹੱਲਾ ਵਾਲਮੀਕਿ ਨਗਰ ਲੁਧਿਆਣਾ ਹਾਲ ਵਾਸੀ ਰੱਤੇਵਾਲ ਦੱਸਿਆ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਆਕਾਸ਼ ਪੁਤੱਰ ਵਿਨੋਦ ਕੁਮਾਰ ਕਲਸੀ ਵਾਸੀ ਸੋਤਰਾਂ ਰੋਡ ਬੰਗਾ ਦੱਸਿਆ। ਜਿਨਾ ਨੇ ਦੱਸਿਆ ਕਿ ਉਹ ਹੈਰੋਇਨ ਪੀਣ ਦੇ ਆਦਿ ਹਨ ਜੋ ਅੱਜ ਵੀ ਲੁਕ ਕੇ ਹੈਰੋਇਨ ਪੀ ਰਹੇ ਸਨ ਤੇ ਆਪ ਜੀ ਦੀ ਗੱਡੀ ਦੇਖ ਕੇ ਸਿਲਵਰ ਪੇਪਰ ਦੀ ਪੰਨੀ, ਇੱਕ ਲਾਈਟਰ ਅਤੇ 10 ਰੁਪਏ ਦੇ ਨੋਟ ਦੀ ਬਣੀ ਪਾਈਪ ਸੁਟ ਦਿੱਤੀ। ਪੁਲਿਸ ਨੇ ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤੀਸਰੇ ਮਾਮਲੇ ’ਚ ਇਕ ਵਿਅਕਤੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ’ਚ ਦਰਜ਼ ਮਾਮਲੇ ਅਨੁਸਾਰ ਏਐੱਸਆਈ ਗਗਨਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਥਾਣਾ ਪੋਜੇਵਾਲ ਤੋਂ ਪਿੰਡ ਸੜੋਆ ਤੋਂ ਪਿੰਡ ਸਹੂੰਗੜਾ ਸਾਇਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਦੀ ਗੱਡੀ ਨੇੜੇ ਪਿੱਪਲ ਦਾ ਦਰੱਖਤ ਸਹੂੰਗੜਾ ਰੋਡ ਪਿੰਡ ਸੜੋਆ ਪਾਸ ਪੁੱਜੀ ਤਾਂ ਇੱਕ ਨੌਜਵਾਨ ਪਿੱਪਲ ਦੇ ਦਰੱਖਤ ਥੱਲੇ ਝਾੜੀਆਂ ਵਿਚ ਬੈਠ ਕੇ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਅਜੈ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਬਕਾਪੁਰ ਦੱਸਿਆ। ਜਿਸ ਵੱਲੋ ਸੁੱਟੇ ਅੱਗ ਜਲਾਉਣ ਵਾਲਾ ਲਾਈਟਰ, ਇੱਕ ਸਿਲਵਰ ਪੇਪਰ ਪੰਨੀ ਤੇ ਦੱਸ ਰੁਪਏ ਦਾ ਨੋਟ ਬਰਾਮਦ ਹੋਣ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।