ਨਸ਼ਾ ਕਰਦੇ ਚਾਰ ਵਿਅਕਤੀ ਕਾਬੂ
ਨਸ਼ਾ ਕਰਦੇ ਚਾਰ ਵਿਅਕਤੀ ਕਾਬੂ
Publish Date: Thu, 30 Apr 2026 04:16 PM (IST)
Updated Date: Fri, 01 May 2026 04:05 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ਾ ਕਰਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ’ਚ ਥਾਣਾ ਸਿਟੀ ਬੰਗਾ ਦੀ ਪੁਲਿਸ ਨੇ ਗਸ਼ਤ ਦੌਰਾਨ ਥਾਣਾ ਸਿਟੀ ਬੰਗਾ ਤੋਂ ਸਬਜ਼ੀ ਮੰਡੀ ਬੰਗਾ ਤੋਂ ਹੁੰਦੇ ਹੋਏ ਹੱਪੋਵਾਲ ਰੋਡ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ਼ ਪਾਰਟੀ ਹੱਪੋਵਾਲ ਪੁਲੀ ਬੰਗਾ ਨੇੜੇ ਪੁੱਜੀ। ਤਾਂ ਰੋਡ ਦੀ ਸੱਜੀ ਸਾਈਡ ਸਵਾਰੀਆਂ ਦੇ ਬੈਠਣ ਲਈ ਬਣੇ ਕਮਰੇ ’ਚ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ। ਜੋ ਲਾਈਟਰ ਨਾਲ ਅੱਗ ਲਾ ਕੇ ਚਮਕੀਲੀ ਪੰਨੀ ਪਰ ਕੋਈ ਪਾਈਪ ਨੁੰਮਾ ਚੀਜ਼ ਨਾਲ ਕੁਝ ਸੁੰਘਦਾ ਦਿਖਾਈ ਦਿੱਤਾ, ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਉਕਤ ਨੇ ਆਪਣਾ ਨਾਮ ਪ੍ਰਦੀਪ ਕੁਮਾਰ ਉਰਫ ਘੋੜਾ ਪੁੱਤਰ ਸੋਨੀ ਕੁਮਾਰ ਵਾਸੀ ਸੋਤਰਾ ਰੋਡ ਬੰਗਾ ਦੱਸਿਆ। ਉਸ ਨੇ ਦੱਸਿਆ ਕਿ ਉਹ ਹੈਰੋਇਨ ਪੀਣ ਦਾ ਆਦਿ ਹੈ ਜੋ ਅੱਜ ਵੀ ਲੁਕ ਕੇ ਹੈਰੋਇਨ ਪੀ ਰਿਹਾ ਸੀ ਅਤੇ ਪੁਲਿਸ ਦੀ ਗੱਡੀ ਦੇਖ ਕੇ ਸਿਲਵਰ ਪੇਪਰ ਦੀ ਪੰਨੀ, ਇੱਕ ਲਾਈਟਰ ਤੇ 10 ਰੁਪਏ ਦੇ ਨੋਟ ਦੀ ਬਣੀ ਪਾਈਪ ਸੁੱਟ ਦਿੱਤੀ ਸੀ। ਪੁਲਿਸ ਨੇ ਉਕਤ ਸਮਾਨ ਅਤੇ ਕਥਿਤ ਮੁਲਜ਼ਮ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਬਹਿਰਾਮ ਦੇ ਐੱਸਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮਾਹਿਲਪੁਰ ਰੋਡ ਬਹਿਰਾਮ ਮੌਜੂਦ ਸੀ ਤਾਂ ਐੱਸਆਈ ਪਾਸ ਮੁਖਬਰ ਖਾਸ ਨੇ ਇਤਲਾਹ ਦੇਣ ਤੇ ਐੱਸਆਈ ਨੇ ਸਮੇਤ ਪੁਲਿਸ ਪਾਰਟੀ ਪਿੰਡ ਬਹਿਰਾਮ ਦੇ ਸ਼ਮਸ਼ਾਨ ਘਾਟ ਪੁੱਜੇ। ਜਿਥੇ ਇਕ ਵਿਅਕਤੀ ਵੱਲੋਂ ਪੁਲਿਸ ਨੂੰ ਦੇਖ ਕੇ ਸਮਸ਼ਾਨ ਘਾਟ ਵਿਖੇ ਕੁੱਝ ਸਮਾਨ ਸੁੱਟ ਦਿੱਤਾ। ਜਿਸ ਨੂੰ ਚੁੱਕ ਕੇ ਚੈੱਕ ਕਰਨ ਤੇ ਸਿਲਵਰ ਪੰਨੀ ਜਲੀ ਹੋਈ, ਇਕ ਲਾਈਟਰ ਅਤੇ 10 ਰੁਪਏ ਦਾ ਨੋਟ ਪਾਈਪ ਨੁਮਾ ਬ੍ਰਾਮਦ ਕੀਤਾ। ਪੁਲਿਸ ਨੇ ਕਥਿਤ ਮੁਲਜ਼ਮ ਬਹਾਦਰ ਸ਼ਾਹ ਉਰਫ ਬਹਾਦਰ ਪੁੱਤਰ ਸੋਹਣ ਲਾਲ ਵਾਸੀ ਬਹਿਰਾਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਪੋਜੇਵਾਲ ਦੇ ਏਐੱਸਆਈ ਜੁਝਾਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਦੇ ਸਬੰਧ ਵਿਚ ਥਾਣਾ ਪੋਜੇਵਾਲ ਤੋਂ ਵਾਇਆ ਸੜੋਆ ਹੁੰਦੇ ਹੋਏ ਪਿੰਡ ਸਹੂੰਗੜਾ ਸਾਈਡ ਨੂੰ ਜਾ ਰਹੇ ਸੀ। ਤਾਂ ਜਦੋ ਪੁਲਿਸ ਪਾਰਟੀ ਪਿੰਡ ਸਹੂੰਗੜਾ ਤੋਂ ਥੋੜਾ ਪਿੱਛੇ ਪੁੱਲੀ ਪਾਸ ਪੁੱਜੀ ਤਾਂ ਨੜਿਆਂ ਵਿਚ ਬੈਠਾ ਕੇ ਇੱਕ ਨੌਜਵਾਨ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ।।ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਜਸਪਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਹੂੰਗੜਾ ਦੱਸਿਆ।।ਜਿਸ ਵੱਲੋ ਸੁੱਟੇ ਅੱਗ ਜਲਾਉਣ ਵਾਲਾ ਲਾਈਟਰ, ਇੱਕ ਸਿਲਵਰ ਪੇਪਰ ਪੰਨੀ ਅਤੇ ਦੱਸ ਰੁਪਏ ਦਾ ਨੋਟ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ, ਚੌਥੇ ਮਾਮਲੇ ਵਿਚ ਪੁਲਿਸ ਥਾਣਾ ਕਾਠਗੜ੍ਹ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਰਾਮ ਸ਼ਾਹ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਨਿਆਲੀ ਕਲਾਂ ਤੋਂ ਪਿੰਡ ਮਾਜਰਾ ਜੱਟਾਂ ਨੂੰ ਜਾ ਰਹੇ ਸੀ। ਜੱਦੋ ਪੁਲਿਸ ਪਾਰਟੀ ਪਿੰਡ ਮਾਜਰਾ ਜੱਟਾਂ ਖੱਡ ਤੋ 100 ਮੀਟਰ ਪਿੱਛੇ ਸੜਕ ਦੀ ਖੱਬੀ ਸਾਇਡ ਝਾੜ-ਫੂਸ ਵਿਚ ਇੱਕ ਵਿਅਕਤੀ ਸਾਇਡ ਤੇ ਬੈਠਾ ਦਿਖਾਈ ਦਿੱਤਾ। ਜੋ ਸਿਲਵਰ ਪੇਪਰ ਦੇ ਥੱਲੇ ਲਾਇਟਰ ਨਾਲ ਅੱਗ ਬਾਲਕੇ ਕਿਸੇ ਗੋਲਨੁੰਮਾ ਚੀਜ ਨਾਲ ਸੁੰਘ ਰਿਹਾ ਸੀ। ਜੋ ਪੁਲਿਸ ਪਾਰਟੀ ਦੀ ਗੱਡੀ ਵੇਖ ਕੇ ਆਪਣੇ ਹੱਥਾ ’ਚ ਫੜੇ ਸਮਾਨ ਨੂੰ ਸੁੱਟ ਕੇ ਖੜਾ ਹੋ ਗਿਆ, ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮੋਹਿਤ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਰੱਤੇਵਾਲ ਨਿਗਾਹੀ ਦੇ ਵਾੜੇ ਦੱਸਿਆ। ਰਾਕੇਸ਼ ਕੁਮਾਰ ਉਰਫ ਕਰਨ ਵੱਲੋ ਸੁੱਟੇ ਸਾਮਾਨ ਨੂੰ ਚੈੱਕ ਕੀਤਾ ਜਿਥੇ ਇਕ ਸਿਲਵਰ ਪੰਨੀ, ਜਿਸ ਨੂੰ ਹੈਰੋਇਨ ਲੱਗੀ ਹੋਈ, ਇਕ ਲਾਈਟਰ, 10 ਰੁਪਏ ਦਾ ਪਾਈਪ ਬਣਾਇਆ ਨੋਟ ਬਰਾਮਦ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।