ਫੁੱਟਬਾਲਰ ਰਵਿੰਦਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਫੁੱਟਬਾਲਰ ਰਵਿੰਦਰ ਸਿੰਘ ਦਾ ਗ਼ਮਗੀਨ ਮਾਹੌਲ ਵਿਚ ਕੀਤਾ ਅੰਤਿਮ ਸਸਕਾਰ
Publish Date: Wed, 11 Mar 2026 04:50 PM (IST)
Updated Date: Thu, 12 Mar 2026 04:01 AM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ : ਪਿੰਡ ਮਜਾਰੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਜੋ ਕਿ ਨਾਮਧਾਰੀ ਕਲੱਬ ਭੈਣੀ ਸਾਹਿਬ ਲੁਧਿਆਣਾ ਲਈ ਫੁੱਟਬਾਲ ਖੇਡ ਰਿਹਾ ਸੀ। ਉਸ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਰਵਿੰਦਰ ਸਿੰਘ ਦਾ ਸਸਕਾਰ ਅੱਜ ਮਜਾਰੀ ਵਿਖੇ ਬਹੁਤ ਹੀ ਸੋਗਮਈ ਮਾਹੌਲ ਵਿਚ ਕੀਤਾ ਗਿਆ। ਰਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਭਰਾ ਭੁਪਿੰਦਰ ਸਿੰਘ ਨੇ ਦਿਖਾਈ। ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਪਿੰਡ ਬਛੌੜੀ ਵਿਖੇ ਚੱਲ ਰਹੇ ਟੂਰਨਾਮੈਂਟ ਦੌਰਾਨ ਆਪਣੀ ਟੀਮ ਤਰਫੋਂ ਖੇਡ ਰਿਹਾ ਸੀ। ਅਚਾਨਕ ਉਸ ਦੀ ਛਾਤੀ ਵਿਚ ਦਰਦ ਹੋਇਆ, ਉਸ ਨੂੰ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਰਵਿੰਦਰ ਸਿੰਘ ਗੜ੍ਹਸ਼ੰਕਰ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿਚ ਬੀਏ ਭਾਗ ਦੂਜਾ ਦਾ ਵਿਦਿਆਰਥੀ ਸੀ। ਅੱਜ ਸਸਕਾਰ ਮੌਕੇ ਇਲਾਕੇ ਦੇ ਖੇਡ ਪ੍ਰੇਮੀ, ਖਿਡਾਰੀ, ਰਿਸ਼ਤੇਦਾਰ ਤੇ ਮਿੱਤਰ ਸੱਜਣ ਜਿਨ੍ਹਾਂ ਵਿਚ ਪਿਤਾ ਕਸ਼ਮੀਰ ਸਿੰਘ, ਇਕਬਾਲ ਸਿੰਘ ਖੇੜਾ ਸੀਨੀਅਰ ਅਕਾਲੀ ਆਗੂ, ਅਸ਼ੋਕ ਬਜਾੜ, ਹਰਨੇਕ ਸਿੰਘ ਥਿਆੜਾ, ਦਾਰਾ ਸਿੰਘ ਬੱਲ ਬਛੌੜੀ, ਰਸ਼ਵਿੰਦਰ ਸਿੰਘ ਬੱਲ, ਸਤਨਾਮ ਸਿੰਘ ਅਟਵਾਲ, ਤਿਲਕ ਰਾਜ ਸੂਦ, ਅਜੈਬ ਸਿੰਘ ਚੱਕ ਗੁੱਜਰਾ, ਹਰਮੇਜਰ ਸਿੰਘ, ਰਸ਼ਪਾਲ ਸਿੰਘ ਸਰਪੰਚ, ਤੀਰਥ ਸਿੰਘ, ਮੋਹਣ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।