100 ਗ੍ਰਾਮ ਹੈਰੋਇੰਨ, 13 ਨਸ਼ੀਲੇ ਟੀਕੇ, 2,75,040 ਲੱਖ ਦੀ ਡਰੱਗ ਮਨੀ ਸਮੇਤ ਪੰਜ ਕਾਬੂ

- ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਪੁਲਸ ਦੀ ਵੱਡੀ ਕਾਰਵਾਈ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੁਲਿਸ ਨੇ 100 ਗ੍ਰਾਮ ਹੈਰੋਇਨ, 13 ਨਸ਼ੀਲੇ ਟੀਕੇ, ਇਕ ਸਵਿਫਟ ਕਾਰ, 2,75,040 ਰੁਪਏ ਡਰੱਗ ਮਨੀ ਸਮੇਤ ਤਿੰਨ ਵਿਅਕਤੀਆਂ ਅਤੇ ਦੋ ਔਰਤਾਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ ਬਜਾੜ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਥਾਣਾ ਔੜ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਥਾਣਾ ਔੜ ਦੇ ਐੱਸਐੱਚਓ ਸੁਖਪਾਲ ਸਿੰਘ ਨੇ ਦੱਸਿਆ ਕਿ ਮੁਖਵਰ ਖਾਸ ਦੀ ਇਤਲਾਹ ਪਰ ਦੇਵ ਰਾਜ ਉਰਫ ਦੇਬੀ ਪੁੱਤਰ ਜੀਤ ਰਾਮ ਅਤੇ ਪਾਸੋਂ ਉਰਫ ਪਾਲੋ ਜੱਟੀ ਵਾਸੀਆਨ ਗੜੁਪੜ ਦੇ ਘਰ ਰੇਡ ਕਰਨ ਜਾਂ ਰਹੇ ਸੀ। ਜਦੋ ਪੁਲਿਸ ਪਾਰਟੀ ਜਰਨੈਲ ਸਿੰਘ ਉਰਫ ਜੈਲੀ ਦੇ ਘਰ ਲਾਗੇ ਦੇਬੀ ਦੇ ਘਰ ਦੀ ਘੇਰਾ ਬੰਦੀ ਕਰਨ ਲਈ ਪਹੁੰਚੀ ਤਾਂ ਅਚਾਨਕ ਜਰਨੈਲ ਜੈਲੀ ਦੀ ਭਾਣਜੀ ਇੱਕ ਤਣੀਦਾਰ ਝੋਲਾ ਸਮੇਤ ਗਲੀ ਵਿਚ ਆਈ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਪਈ। ਜਿਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਜੈਲੀ ਦੀ ਲੜਕੀ ਜੋਤੀ ਪਤਨੀ ਸ਼ਿੰਦਰ ਪਾਲ ਵਾਸੀ ਕਮਾਮ ਵੀ ਅੱਗੇ ਸ਼ਾਮਲ ਹੋ ਗਈ ਅਤੇ ਉਸਨੂੰ ਭੱਜ ਕੇ ਘਰ ਅੰਦਰ ਵੜ੍ਹ ਕੇ ਗੇਟ ਅੰਦਰੋ ਲਗਾਉਣ ਲਈ ਮਦਦ ਕਰਨ ਲੱਗੀ। ਜੋ ਇਸ ਦੌਰਾਨ ਅਮਨਦੀਪ ਨੇ ਆਪਣੇ ਹੱਥ ਵਿਚ ਫੜਿਆ ਤਣੀਦਾਰ ਝੋਲਾ ਜੈਲੀ ਦੇ ਗੇਟ ਤੇ ਸੁੱਟ ਕੇ ਗੇਟ ਲਗਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਤਾਂ ਅਮਨਦੀਪ ਅਮਨੀ ਅਤੇ ਜੋਤੀ ਨੂੰ ਕਾਬੂ ਕੀਤਾ ਅਤੇ ਇਸੇ ਤਰ੍ਹਾਂ ਦੇਬੀ ਦੇ ਘਰ ਤੇ ਰੋਡ ਕੀਤਾ ਤਾਂ ਉਸ ਵੱਲੋਂ ਘਰ ਵਿਚ ਲੋਹੇ ਦੇ ਵੱਡੇ ਗੇਟ ਲਗਾਏ ਗਏ ਹਨ। ਤਾਂ ਜੋ ਕਿਸੇ ਵੀ ਰੇਡ ਤੋ ਬਚਾਅ ਕੀਤਾ ਜਾ ਸਕੇ। ਘਰ ਵਿਚ ਮੌਜੂਦ ਵਿਅਕਤੀਆਂ ਨੂੰ ਗੇਟ ਅਤੇ ਦਰਵਾਜ਼ੇ ਖੋਲਣ ਲਈ ਵਾਰ-ਵਾਰ ਅਪੀਲ ਕੀਤੀ ਪਰ ਉਹ ਇਸ ਲਈ ਤਿਆਰ ਨਾ ਹੋਏ ਤਾਂ ਮੌਕੇ ’ਤੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਤੇ ਮਦਦ ਨਾਲ ਮੌਕਾ ਤੇ ਕਟਰ ਦਾ ਪ੍ਰਬੰਧ ਕੀਤਾ। ਇਨ੍ਹਾਂ ਵੱਲੋਂ ਗੇਟ ਕੱਟਣ/ਖੋਲਣ ਤੇ ਘਰ ਦੀ ਤਲਾਸ਼ੀ ਲਈ ਗਈ ਤਾਂ ਦੇਬੀ ਦੇ ਘਰ ਤੋਂ ਸੋਫਾ ਸੈਟ ਵਿਚੋ ਸਿਲਵਰ ਰੋਲ, 2 ਪੰਨੀ ਸਿਲਵਰ, ਇੱਕ ਲਾਇਟਰ, ਤਿੰਨ ਬੈਠਣ ਵਾਲੀਆਂ ਪਲਾਸਟਿਕ ਦੀਆਂ ਪੀੜ੍ਹੀਆਂ, 2 ਸਰਿੰਜਾ, ਇੱਕ ਕਾਰ ਸਵਿਫਟ ਨੰਬਰ ਪੀਬੀ 10 ਸੀਐਲ 8356, 13 ਨਸ਼ੀਲੇ ਟੀਕੇ ਅਤੇ 51 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ ਅਤੇ ਦੇਬੀ ਦੇ ਘਰ ਵਿਚ ਮੋਜੂਦ ਉਸਦੇ ਲੜਕੇ ਸੰਨੀ ਕੁਮਾਰ, ਵਿਜੇ ਕੁਮਾਰ ਅਤੇ ਉਸਦਾ ਨੋਕਰ ਹਰਪ੍ਰੀਤ ਸਿੰਘ ਉਰਫ ਹਰੀਆ ਪੁੱਤਰ ਪਰਮਜੀਤ ਸਿੰਘ ਵਾਸੀ ਫਾਬੜਾ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਪਿੰਡ ਦੇ ਸਰਪੰਚ ਅਤੇ ਪੰਚਾ ਦੀ ਮੌਜੂਦਗੀ ਵਿਚ ਅਮਨਦੀਪ ਅਮਨੀ ਦੇ ਵੱਲੋਂ ਜ਼ਮੀਨ ’ਤੇ ਸੁੱਟੇ ਝੋਲਾ ਤਣੀਦਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 49 ਗ੍ਰਾਮ ਹੈਰੋਇੰਨ, ਅਤੇ 2,75,040 ਰੁਪਏ ਡਰੱਗ ਮਨੀ ਬਰਾਮਦ ਹੋਈ। ਮੌਕੇ ਤੋਂ ਅਮਨਦੀਪ ਅਮਨੀ ਅਤੇ ਜੋਤੀ ਨੂੰ ਵੀ ਗ੍ਰਿਫਤਾਰ ਕੀਤਾ। ਇਸ ਮੁਕੱਦਮੇ ਵਿਚ ਦੇਬੀ ਅਤੇ ਪਾਲੋ ਨਾਮਜਦ ਹਨ। ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ। ਡੀਐੱਸਪੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।