ਪਾਰਕਿੰਗ ਵਿੱਚ ਖੜੇ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਪਾਰਕਿੰਗ ਵਿੱਚ ਖੜੇ ਟਰੱਕ ਨੂੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਬਚਾਅ
Publish Date: Sat, 18 Apr 2026 06:54 PM (IST)
Updated Date: Sun, 19 Apr 2026 04:13 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਭਰਤਗੜ ਦੇ ਨਜ਼ਦੀਕੀ ਸਰਹੱਦੀ ਪਿੰਡ ਪੰਜੈਹਰਾ ਵਿਖੇ ਇੱਕ ਫੈਕਟਰੀ ਦੀ ਪਾਰਕਿੰਗ ਵਿੱਚ ਖੜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਟਰੱਕ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਉਦਯੋਗਿਕ ਖੇਤਰ ਪੰਜਾਬ ਦੀ ਫੈਕਟਰੀ ਅੱਗੇ ਪਾਰਕਿੰਗ ਵਿੱਚ ਕਈ ਟਰੱਕ ਖਾਲੀ ਹੋਣ ਲਈ ਖੜੇ ਹੋਏ ਸਨ ਕਿ ਅਚਾਨਕ ਸ਼ਾਰਟ ਸਰਕਟ ਨਾਲ ਟਰੱਕ ਨੰਬਰ ਐਚ,ਪੀ 12 ਐਸ 9384 ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕੀ ਉਸ ਨੇ ਪੂਰੇ ਕੇਬਿਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਮੌਕੇ ’ਤੇ ਇਕੱਠੇ ਹੋਏ ਡਰਾਈਵਰ ਭਾਈਚਾਰੇ ਅਤੇ ਫੈਕਟਰੀ ਦੇ ਵਰਕਰਾਂ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਹੀ ਫੈਕਟਰੀ ਵੱਲੋਂ ਰੱਖੇ ਅੱਗ ਸੇਫਟੀ ਜੰਤਰਾਂ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਗਣੀਮੱਤ ਇਹ ਰਹੀ ਕੀ ਜਦੋਂ ਅੱਗ ਲੱਗੀ ਉਦੋਂ ਗੱਡੀ ਵਿੱਚ ਡਰਾਈਵਰ ਅਤੇ ਕੰਡਕਟਰ ਮੌਜੂਦ ਨਹੀਂ ਸਨ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਨਾਲ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ। ਜੇਕਰ ਸਮਾਂ ਰਹਿੰਦੇ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨਾਲ ਖੜੇ ਟਰੱਕਾਂ ਨੂੰ ਵੀ ਅੱਗ ਪੈ ਸਕਦੀ ਸੀ ਅਤੇ ਵੱਡਾ ਹਾਦਸਾ ਵਾਪਰ ਸਕਦਾ ਸੀ।