ਰਾਹੋਂ ਦੇ 13 ’ਚੋਂ 11 ਵਾਰਡਾਂ ਦੇ ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ
ਰਾਹੋਂ ਦੇ 13 ਵਿਚੋਂ 11 ਵਾਰਡਾਂ ਦੇ ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ
Publish Date: Thu, 28 May 2026 08:16 PM (IST)
Updated Date: Fri, 29 May 2026 04:17 AM (IST)

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਰਾਹੋਂ ਨਗਰ ਕੌਂਸਲ ਦੇ 13 ਵਾਰਡਾਂ ਵਿਚੋਂ 11 ਵਾਰਡਾਂ ਦੀ ਪੋਲਿੰਗ ਹੋਈ। ਦੋ ਵਾਰਡਾਂ ਵਾਰਡ ਨੰਬਰ-5 ਅਤੇ ਵਾਰਡ ਨੰਬਰ-9 ਵਿਚ ਸਰਬਸੰਮਤੀ ਨਾਲ ਆਜ਼ਾਦ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ। ਰਾਹੋਂ ਵਿਚ ਸਭ ਤੋਂ ਵੱਧ ਪੋਲਿੰਗ ਵਾਰਡ ਨੰਬਰ-3 ਅਤੇ ਵਾਰਡ ਨੰਬਰ-12 ਵਿਚ 70 ਫੀਸਦੀ ਪੋਲਿੰਗ ਹੋਈ ਹੈ। ਵੋਟਾਂ ਦੌਰਾਨ ਕਈ ਬੂਥਾਂ ਤੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚ ਬਹਿਸਬਾਜੀ ਹੋਈ। ਵਾਰਡ ਨੰਬਰ-1 ਵਿਚ ਕੁਲਵਿੰਦਰ ਕੌਰ, ਰੁਪਿੰਦਰ ਕੌਰ ਤੇ ਊਸ਼ਾ ਰਾਣੀ ਵਿਚਾਲੇ ਕੜਾ ਮੁਕਾਬਲਾ ਹੋਵੇਗਾ। ਵਾਰਡ ਨੰਬਰ-2 ਵਿਚ ਦਵਿੰਦਰ ਜਾਂਗੜਾ, ਯਸ਼ਪਾਲ ਜਾਂਗੜਾ ਵਿਚਾਲੇ ਮੁਕਾਬਲੇ ਹੋਵੇਗਾ। ਵਾਰਡ ਨੰਬਰ-3 ਵਿਚ ਰਸ਼ਮੀ ਰਣਦੇਵ ਅਤੇ ਚਾਂਦਨੀ ਵਿਚਾਲੇ ਕਾਂਟੇ ਦੀ ਟੱਕਰ ਹੋਵੇਗੀ। ਵਾਰਡ ਨੰਬਰ-4 ਵਿਚ ਗੁਰਮੇਲ ਰਾਮ, ਵਿਮਲ ਕੁਮਾਰ ਦੋਨੋ ਸਾਬਕਾ ਐਮਸੀ ਵਿਚਾਲੇ ਸਖ਼ਤ ਟੱਕਰ ਹੈ। ਵਾਰਡ ਨੰਬਰ-5 ਵਿਚ ਬਿਨਾ ਮੁਕਾਬਲਾ ਆਜ਼ਾਦ ਉਮੀਦਵਾਰ ਜੇਤੂ ਐਲਾਨੇ ਗਏ ਹਨ। ਵਾਰਡ ਨੰਬਰ-6 ਵਿਚ ਹਰਸ਼ ਜੋਸ਼ੀ ਦਾ ਮੁਕਾਬਲਾ ਰਣਧੀਰ ਸਿੰਘ ਨਾਲ ਹੋਵੇਗਾ। ਵਾਰਡ ਨੰਬਰ-7 ਵਿਚ ਸਿਮਰਜੋਤ ਕੌਰ ਭਾਰਤੀ ਦਾ ਮੁਕਾਬਲਾ ਮਨਜੀਤ ਕੌਰ ਬੱਲ ਨਾਲ ਹੋਵੇਗਾ। ਵਾਰਡ ਨੰਬਰ-8 ਵਿਚ ਮਹਿੰਦਰ ਸਿੰਘ ਸੰਧੂ ਦਾ ਮੁਕਾਬਲਾ ਸਰੂਪ ਸਿੰਘ ਬਡਵਾਲ ਨਾਲ ਹੋਵੇਗਾ। ਇਸੇ ਤਰ੍ਹਾਂ ਵਾਰਡ ਨੰਬਰ 9 ਵਿਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਹੈ। ਵਾਰਡ ਨੰਬਰ-10 ਵਿਚ ਮੋਹਨ ਲਾਲ ਜਾਂਗੜਾ ਅਤੇ ਰਤਨ ਲਾਲ ਵਿਚਾਲੇ ਮੁਕਾਬਲਾ ਹੋਵੇਗਾ। ਵਾਰਡ ਨੰਬਰ-11 ਵਿਚ ਦਵਿੰਦਰ ਕੌਰ ਭਾਗੀ, ਅਕਵਿੰਦਰ ਕੌਰ ਅਤੇ ਜੋਤੀ ਵਿਚਾਲੇ ਸਖਤ ਮੁਕਾਬਲੇ ਹੋਵੇਗਾ। ਵਾਰਡ ਨੰਬਰ-12 ਵਿਚ ਸੋਮਾ ਦੇਵੀ, ਮਨਜੀਤ ਚੁੰਬਰ, ਗੁਰਦੇਵ ਸਿੰਘ ਡਾਂਗ ਅਤੇ ਪ੍ਰਦੀਪ ਕੁਮਾਰ ਵਿਚਾਲੇ ਟੱਕਰ ਜਾਪ ਰਹੀ ਹੈ। ਵਾਰਡ ਨੰਬਰ-13 ਵਿਚ ਮਨਦੀਪ ਕੌਰ ਚਾਹਲ ਸਾਬਕਾ ਐਮਸੀ ਅਤੇ ਰਸਮੀ ਰਣਦੇਵ ਵਿਚਾਲੇ ਕਾਂਟੇ ਦੇ ਟੱਕਰ ਹੈ। 29 ਮਈ ਨੂੰ ਹੋਣ ਵਾਲੀ ਗਿਣਤੀ ਤੋਂ ਬਾਅਦ ਕਿਸਦੇ ਸਿਰ ਬੱਝੇਗਾ ਜਿੱਤ ਦਾ ਤਾਜ ਅਤੇ ਕਿਸਨੂੰ ਮਿਲੇਗੀ ਹਾਰ ਇਸ ਦਾ ਖੁਲਾਸਾ ਹੋਵੇਗਾ। ਉਧਰ ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਨੇ ਸਮੇਤ ਪੁਲਿਸ ਪਾਰਟੀ ਸਟ੍ਰਾਂਗ ਰੂਮਾਂ ਅਤੇ ਗਿਣਤੀ ਵਾਲੇ ਦਿਨ ਕੀਤੇ ਜਾਣ ਵਾਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਰਾਹੋਂ ਦੇ ਵਾਰਡ ਨੰਬਰ-12 ਵਿਚ 100 ਸਾਲ ਦੇ ਇਕ ਬਜ਼ੁਰਗ ਨੇ ਵੀ ਵੋਟ ਪਾ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।